ਪਠਾਨਕੋਟ 'ਚ ਮਹਿਲਾ ਡਾਕਟਰ ਪਾਜ਼ੇਟਿਵ
Published : Apr 25, 2020, 10:41 pm IST
Updated : Apr 25, 2020, 10:41 pm IST
SHARE ARTICLE
image
image

ਪਠਾਨਕੋਟ 'ਚ ਮਹਿਲਾ ਡਾਕਟਰ ਪਾਜ਼ੇਟਿਵ

ਪਠਾਨਕੋਟ 25 ਅਪ੍ਰੈਲ (ਤੇਜਿੰਦਰ ਸਿੰਘ) : ਅੱਜ ਜਿਲਾ  ਪਠਾਨਕੋਟ ਵਿਚ ਅਮਨਦੀਪ ਹਸਪਤਾਲ ਪਠਾਨਕੋਟ ਦੀ ਇਕ 36 ਸਾਲ ਦੀ ਮਹਿਲਾ ਡਾਕਟਰ ਤਰਨਜੀਤ ਕੌਰ ਦੀ ਮੈਡੀਕਲ ਰੀਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ ਅਤੇ ਜ਼ਿਲ੍ਹਾ  ਪ੍ਰਸ਼ਾਸਨ ਵਲੋਂ ਟੀਮਾਂ ਬਣਾ ਕੇ ਡਾਕਟਰ ਦੇ ਸੰਪਰਕ ਵਿਚ ਆਏ ਲੋਕਾਂ ਦੀਆਂ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਹ ਪ੍ਰਗਟਾਵਾ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।

imageimage
ਉਨ੍ਹਾਂ  ਦਸਿਆ ਕਿ ਹੁਣ ਤਕ ਜਿਲਾ  ਪਠਾਨਕੋਟ ਵਿਚ ਇਹ 25ਵਾਂ ਕਰੋਨਾ ਪਾਜ਼ੇਟਿਵ ਕੇਸ ਹੈ। ਉਨ੍ਹਾਂ ਦਸਿਆ ਕਿ ਸੁਜਾਨਪੁਰ ਨਿਵਾਸੀ ਰਾਜ ਰਾਣੀ ਜੋ ਕੋਰੋਨਾ ਪਾਜ਼ੇਟਿਵ ਸੀ, ਦੀ ਇਲਾਜ ਦੌਰਾਨ ਮੌਤ ਤੋਂ ਬਾਅਦ ਉਨ੍ਹਾਂ ਕੋਲ ਕਰੀਬ 24 ਕੇਸ ਕੋਰੋਨਾ ਪਾਜ਼ੇਟਿਵ ਸਨ, ਜਦਕਿ ਪਿਛਲੇ ਦਿਨਾਂ ਦੌਰਾਨ 5 ਲੋਕ ਜੋ ਕਰੋਨਾ ਪਾਜ਼ੇਟਿਵ ਸਨ ਉਨ੍ਹਾਂ ਦੇ ਪਹਿਲੇ ਅਤੇ ਦੂਸਰੇ ਫ਼ੇਜ਼ ਦੀ ਰੀਪੋਰਟ ਕੋਰੋਨਾ ਨੈਗੇਟਿਵ ਆਈ ਸੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਨ੍ਹਾਂ ਪੰਜ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੂੰ ਰਵਾਨਾ ਕਰ ਦਿਤਾ ਗਿਆ ਸੀ। ਇਸ ਸਮੇਂ ਜ਼ਿਲ੍ਹਾ ਪਠਾਨਕੋਟ ਵਿਚ 19 ਕੇਸ ਕੋਰੋਨਾ ਪਾਜ਼ੇਟਿਵ ਦੇ ਹਨ। ਉਨ੍ਹਾਂ ਦਸਿਆ ਕਿ ਇਨ੍ਹਾਂ 19 ਲੋਕਾਂ ਵਿਚੋਂ ਪਿਛਲੇ ਦਿਨਾਂ ਵਿਚ 6 ਲੋਕਾਂ ਦੇ ਪਹਿਲੇ ਫ਼ੇਜ਼ ਦੀ ਸੈਂਪਲਿੰਗ ਕੀਤੀ ਗਈ ਸੀ ਜਿਨ੍ਹਾਂ  ਵਿਚੋਂ 6 ਦੀ ਰੀਪੋਰਟ ਨੈਗੇਟਿਵ ਸੀ ਪਰ ਅੱਜ ਦੂਸਰੇ ਫ਼ੇਜ਼ ਦੀ ਰੀਪੋਰਟ ਆਉਣ ਤੋਂ ਬਾਅਦ 4 ਲੋਕਾਂ ਦੀ ਕੋਰੋਨਾ ਰੀਪੋਰਟ ਨੈਗੇਟਿਵ ਆਈ ਹੈ ਅਤੇ 2 ਲੋਕਾਂ ਦੀ ਰੀਪੋਰਟ ਪਾਜ਼ੇਟਿਵ ਆਈ ਹੈ। ਇਸ ਤਰ੍ਹਾਂ  ਹੁਣ ਜ਼ਿਲ੍ਹਾ ਪਠਾਨਕੋਟ ਵਿਚ 15 ਕੇਸ ਕੋਰੋਨਾ ਪਾਜ਼ੇਟਿਵ ਹਨ।


ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੱਜ ਜੋ ਪਾਜ਼ੇਟਿਵ ਕੇਸ ਆਇਆ ਹੈ ਮਹਿਲਾ ਡਾਕਟਰ ਨੂੰ ਕੋਰੋਨਾ ਦੇ ਲੱਛਣ ਸਨ ਅਤੇ ਮਹਿਲਾ ਡਾਕਟਰ ਵਲੋਂ ਆਪ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ ਗਿਆ ਸੀ। ਉਨ੍ਹਾਂ ਕਿਹਾ ਕਿ ਸਾਡਾ ਫ਼ਰਜ਼ ਬਣਦਾ ਹੈ ਕਿ ਅਗਰ ਕਿਸੇ ਨੂੰ ਕੋਰੋਨਾ ਵਾਈਰਸ ਦੇ ਲੱਛਣ ਹਨ ਤਾਂ ਸਿਵਲ ਹਸਪਤਾਲ ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਮੋਕੇ ਤੇ ਉਸ ਮਰੀਜ ਦੇ ਸੰਪਰਕ ਚੋਂ ਆਏ ਲੋਕਾਂ ਦੀ ਤਲਾਸ਼ ਕੀਤੀ ਜਾ ਸਕੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement