ਜਸਬੀਰ ਸਿੰਘ ਡਿੰਪਾ ਨੇ ਵਿਦੇਸ਼ ਜਾ ਕੇ ਧੋਖਾ ਦੇਣ ਵਾਲੇ ਮੁੰਡੇ-ਕੁੜੀਆਂ ਵਿਰੁਧ ਸਖ਼ਤ ਕਾਨੂੰਨ ਦੀ ਕੀਤੀ ਮੰਗ
Published : Mar 25, 2022, 7:20 am IST
Updated : Mar 25, 2022, 7:20 am IST
SHARE ARTICLE
image
image

ਜਸਬੀਰ ਸਿੰਘ ਡਿੰਪਾ ਨੇ ਵਿਦੇਸ਼ ਜਾ ਕੇ ਧੋਖਾ ਦੇਣ ਵਾਲੇ ਮੁੰਡੇ-ਕੁੜੀਆਂ ਵਿਰੁਧ ਸਖ਼ਤ ਕਾਨੂੰਨ ਦੀ ਕੀਤੀ ਮੰਗ

ਲੋਕ ਸਭਾ 'ਚ ਦਸਿਆ, ਹਾਲ ਹੀ ਵਿਚ ਪੰਜਾਬ 'ਚ ਅਜਿਹੇ 30 ਮੁੰਡਿਆਂ ਨੇ ਕੀਤੀ ਖ਼ੁਦਕੁਸ਼ੀ

ਨਵੀਂ ਦਿੱਲੀ, 24 ਮਾਰਚ : ਕਾਂਗਰਸੀ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਅੱਜ ਲੋਕ ਸਭਾ ਵਿਚ ਵਿਦੇਸ਼ ਜਾ ਕੇ ਧੋਖਾ ਦੇਣ ਵਾਲੇ ਮੁੰਡੇ ਅਤੇ ਕੁੜੀਆਂ ਖ਼ਿਲਾਫ਼ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕੀਤੀ | ਜਸਬੀਰ ਡਿੰਪਾ ਨੇ ਕਿਹਾ ਕਿ ਇਹ ਮੁੱਦਾ ਸਿਰਫ਼ ਪੰਜਾਬ ਦਾ ਮੁੱਦਾ ਨਹੀਂ ਹੈ, ਸਗੋਂ ਹਰਿਆਣਾ, ਦਿੱਲੀ ਅਤੇ ਕਈ ਦੱਖਣੀ ਸੂਬਿਆਂ ਵਿਚ ਵੀ ਅਜਿਹੇ ਮਾਮਲੇ ਸਾਹਮਣੇ ਆਏ ਹਨ |
ਕਾਂਗਰਸੀ ਸੰਸਦ ਮੈਂਬਰ ਨੇ ਲੋਕ ਸਭਾ ਨੂੰ  ਦਸਿਆ ਕਿ ਅੱਜ-ਕਲ ਲੜਕੀਆਂ ਆਈਲੈਟਸ ਕਰ ਲੈਂਦੀਆਂ ਹਨ, ਜਿਸ ਮਗਰੋਂ ਉਨ੍ਹਾਂ ਦਾ ਰਿਸ਼ਤਾ ਕਰ ਦਿਤਾ ਜਾਂਦਾ ਹੈ ਅਤੇ ਲੜਕੀ ਦੀ ਵਿਦੇਸ਼ੀ ਪੜ੍ਹਾਈ ਦਾ ਸਾਰਾ ਖ਼ਰਚਾ ਲੜਕੇ ਪ੍ਰਵਾਰ ਵਲੋਂ ਭਰਿਆ ਜਾਂਦਾ ਹੈ | ਵਿਦੇਸ਼ ਵਿਚ ਪੜ੍ਹਾਈ ਖ਼ਤਮ ਕਰਨ ਮਗਰੋਂ ਲੜਕੀ ਨੂੰ  ਪੀਆਰ ਮਿਲ ਜਾਂਦੀ ਹੈ ਪਰ ਇਸ ਤੋਂ ਬਾਅਦ ਉਹ ਅਪਣੇ ਪਤੀ ਨੂੰ  ਸਪਾਂਸਰ ਨਹੀਂ ਕਰਦੀਆਂ | ਉਨ੍ਹਾਂ ਦਸਿਆ ਕਿ ਇਸ ਸਮੱਸਿਆ ਕਾਰਨ ਕਈ ਘਰ ਟੁੱਟੇ ਹਨ |
ਉਨ੍ਹਾਂ ਦਸਿਆ ਕਿ ਹਾਲ ਹੀ ਵਿਚ ਪੰਜਾਬ ਵਿਚ ਅਜਿਹੇ 30 ਲੜਕਿਆਂ ਨੇ ਖ਼ੁਦਕੁਸ਼ੀ ਕੀਤੀ ਹੈ, ਜਿਨ੍ਹਾਂ ਦੀਆਂ ਵਿਦੇਸ਼ ਗਈਆਂ ਪਤਨੀਆਂ ਨੇ ਉਨ੍ਹਾਂ ਨੂੰ  ਛੱਡ ਦਿਤਾ | ਉਨ੍ਹਾਂ ਦਾ ਕਹਿਣਾ ਹੈ ਕਿ ਇਸ ਜ਼ਰੀਏ ਵਿੱਤੀ ਨੁਕਸਾਨ ਤੋਂ ਇਲਾਵਾ ਸਮਾਜਕ ਪੱਧਰ 'ਤੇ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ, ਜਿਸ ਨੂੰ  ਬਹੁਤ ਘੱਟ ਲੋਕ ਸਹਿ ਪਾਉਂਦੇ ਹਨ |
ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਜੇਕਰ ਲੜਕੇ ਅਜਿਹਾ ਕਰਦੇ ਹਨ ਤਾਂ ਕਾਨੂੰਨ ਵਿਚ ਉਨ੍ਹਾਂ ਨੂੰ  ਸਜ਼ਾ ਦੇਣ ਸਬੰਧੀ ਨਿਯਮ ਹਨ | ਉਨ੍ਹਾਂ ਨੇ ਕੇਂਦਰ ਸਰਕਾਰ ਨੂੰ  ਅਪੀਲ ਕੀਤੀ ਕਿ ਲੜਕਿਆਂ ਦੇ ਹੋ ਰਹੇ ਇਸ ਸੋਸ਼ਣ ਨੂੰ  ਰੋਕਣ ਸਬੰਧੀ ਵੀ ਕੋਈ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ |


   

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement