28 ਸਾਲਾਂ ਬਾਅਦ ਮਿਲਿਆ ਸਿਸਟਰ ਅਭਿਆ ਕਤਲ ਕੇਸ ਨੂੰ ਇਨਸਾਫ਼
Published : Dec 24, 2020, 12:47 am IST
Updated : Dec 24, 2020, 12:47 am IST
SHARE ARTICLE
image
image

28 ਸਾਲਾਂ ਬਾਅਦ ਮਿਲਿਆ ਸਿਸਟਰ ਅਭਿਆ ਕਤਲ ਕੇਸ ਨੂੰ ਇਨਸਾਫ਼

ਉਮਰ ਕੈਦ ਤੇ ਪੰਜ ਲੱਖ ਦਾ ਜੁੁਰਮਾਨਾ
 

ਤਿਰੂਵਨੰਤਪੁਰਮ, 23 ਦਸੰਬਰ : ਕੇਰਲ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਨੇ 28 ਸਾਲ ਪੁਰਾਣੇ ਸਿਸਟਰ ਅਭਿਆ ਹੱਤਿਆ ਮਾਮਲੇ ’ਚ ਕਤਲ ਦੇ ਦੋਸ਼ੀ ਪਾਦਰੀ ਅਤੇ ਇਕ ਨਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਜੁਰਮਾਨਾ ਵੀ ਲਾਇਆ ਗਿਆ ਹੈ। ਦਸਣਯੋਗ ਹੈ ਕਿ ਇਸ ਕੇਸ ਵਿਚ ਫਾਦਰ ਥਾਮਸ ਕੋਟੱਰ ਅਤੇ ਨਨ ਸਿਸਟਰ ਸੇਫੀ ਨੂੰ ਸਿਸਟਰ ਅਭਿਆ ਦੇ ਕਤਲ  ਦਾ ਦੋਸ਼ੀ ਠਹਿਰਾਇਆ ਸੀ। ਦੱਸ ਦਈਏ ਕਿ ਉਂਝ ਤਾਂ ਇਸ ਕੇਸ ’ਚ ਦੋਵਾਂ ਮੁਲਜ਼ਮਾਂ ਦੀ ਸੁਣਵਾਈ 10 ਦਸੰਬਰ ਨੂੰ ਪੂਰੀ ਹੋ ਗਈ ਸੀ। ਹੁਣ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ’ਤੇ ਪੰਜ ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਹੈ। ਦਸਣਯੋਗ ਹੈ ਕਿ ਸਾਲ 1992 ’ਚ ਸਿਸਟਰ ਅਭਿਆ ਦੀ ਲਾਸ਼ ਕੋਟਾਯਮ ਦੇ ਇਕ ਕਾਨਵੈਂਟ ਦੇ ਖੂਹ ’ਚੋਂ ਮਿਲੀ ਹੈ। ਦਸਿਆ ਜਾ ਰਿਹਾ ਹੈ ਕਿ ਪਹਿਲਾਂ ਸਿਸਟਰ ਅਭਿਆ ਦੀ ਹਤਿਆ ਕੀਤੀ ਸੀ ਅਤੇ ਫਿਰ ਅਪਰਾਧ ਲੁਕਾਉਣ ਲਈ ਉਸ ਦੀ ਲਾਸ਼ ਨੂੰ ਕਾਨਵੈਂਟ ਦੇ ਕੰਪਲੈਕਸ ’ਚ ਮੌਜੂਦ ਇਕ ਖੂਹ ’ਚ ਸੁੱਟ ਦਿਤਾ।
 ਥਾਮਸ ਕੋਟੱਰ ਕੋਟਾਯਮ ਦੇ ਬੀ. ਸੀ. ਐਮ. ਕਾਲਜ ’ਚ ਸਿਸਟਰ ਅਭਿਆ ਨੂੰ ਮਨੋਵਿਗਿਆਨ ਪੜ੍ਹਾਉਂਦੇ ਸਨ। ਇਸ ਕੇਸ ’ਚ ਦੂਜੇ ਮੁਲਜ਼ਮ ਫਾਦਰ ਫੁਥਰਕਿਆਲ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿਤਾ  ਹੈ। (ਸਸਸ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement