ਮੁਹਾਲੀ 'ਚ ਵੱਡੀ ਵਾਰਦਾਤ, ਬੰਦੂਕ ਦੀ ਨੋਕ 'ਤੇ ਲੁੱਟੀ ਕਾਰ
Published : Nov 24, 2022, 1:49 pm IST
Updated : Nov 24, 2022, 2:16 pm IST
SHARE ARTICLE
PHOTO
PHOTO

ਪੁਲਿਸ ਨੇ ਲਾਵਾਰਸ ਹਾਲਤ ਵਿੱਚ ਸਰਹਿੰਦ ਤੋਂ ਕਾਰ ਕੀਤੀ ਬਰਾਮਦ

 

ਮੁਹਾਲੀ: ਮੁਹਾਲੀ 'ਚ ਬੀਤੀ ਰਾਤ ਕਾਰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਬੰਦੂਕ ਦੀ ਨੋਕ 'ਤੇ ਮੁਲਜ਼ਮ ਨੌਜਵਾਨ ਤੋਂ ਕਾਰ ਲੁੱਟ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਇਹ ਘਟਨਾ ਬੀਤੀ ਰਾਤ ਕਰੀਬ 2 ਵਜੇ ਵਾਪਰੀ। ਸੈਕਟਰ 88 ਦੇ ਪੂਰਬ ਅਪਾਰਟਮੈਂਟ ਕੋਲ ਨੌਜਵਾਨ ਇਸ ਘਟਨਾ ਦਾ ਸ਼ਿਕਾਰ ਹੋ ਗਿਆ।
ਅਪਾਰਟਮੈਂਟ ਨੇੜੇ ਹੀਰੋ ਹੋਮਜ਼ ਸੁਸਾਇਟੀ ਵਿੱਚ ਰਹਿਣ ਵਾਲੇ ਅਰਸ਼ਦ ਨੇ ਦੱਸਿਆ ਕਿ ਮੁਲਜ਼ਮ ਹੌਂਡਾ ਸਿਟੀ ਕਾਰ ਵਿੱਚ ਆਏ ਸਨ। ਅਚਾਨਕ ਉਨ੍ਹਾਂ ਨੇ ਕਾਰ ਰੋਕ ਕੇ ਉਸ ਨੂੰ ਪਿਸਤੌਲ ਦਿਖਾ ਕੇ ਧਮਕੀਆਂ ਦਿੰਦੇ ਹੋਏ ਉਸ ਦੀ ਕਾਰ ਲੁੱਟ ਲਈ। ਮੌਕੇ 'ਤੇ ਪੁਲਿਸ ਬੁਲਾਈ ਗਈ। ਪੁਲਿਸ ਨੇ ਆਪਣੀ ਜਾਂਚ ਦੌਰਾਨ ਕਾਰ ਨੂੰ ਸਰਹਿੰਦ ਤੋਂ ਲਾਵਾਰਸ ਹਾਲਤ ਵਿੱਚ ਬਰਾਮਦ ਕਰ ਲਿਆ ਹੈ।

ਸ਼ਿਕਾਇਤਕਰਤਾ ਅਨੁਸਾਰ ਉਸ ਨੇ ਟੋਇਟਾ ਕੰਪਨੀ ਦੀ ਗਲੈਨਜ਼ਾ ਕਾਰ ਕਿਰਾਏ 'ਤੇ ਲਈ ਸੀ, ਜਿਸ 'ਚ ਉਸ ਨੇ ਹਿਮਾਚਲ ਪ੍ਰਦੇਸ਼ ਘੁੰਮਣ ਜਾਣਾ ਸੀ। ਇਸ ਕਾਰ ਦੀ ਕੀਮਤ 6.59 ਤੋਂ 9.99 ਲੱਖ ਦੇ ਵਿਚਕਾਰ ਹੈ। ਉਹ ਬੁੱਧਵਾਰ ਨੂੰ ਕਾਰ ਬੁੱਕ ਕਰਵਾ ਕੇ ਦੇਰ ਰਾਤ ਹਿਮਾਚਲ ਪ੍ਰਦੇਸ਼ ਲਈ ਰਵਾਨਾ ਹੋ ਰਿਹਾ ਸੀ। ਇਸੇ ਦੌਰਾਨ ਉਸ ਦੀ ਸੁਸਾਇਟੀ ਦੇ ਬਾਹਰੋਂ ਇੱਕ ਹੌਂਡਾ ਸਿਟੀ ਕਾਰ ਵਿੱਚ 4 ਮੁਲਜ਼ਮ ਆਏ ਅਤੇ ਉਸ ਕੋਲੋਂ ਕਾਰ ਲੁੱਟ ਲਈ।

ਸ਼ਿਕਾਇਤਕਰਤਾ ਅਨੁਸਾਰ ਮੁਲਜ਼ਮਾਂ ਨੇ ਹਵਾਈ ਫਾਇਰ ਵੀ ਕੀਤੇ ਅਤੇ ਸ਼ਿਕਾਇਤਕਰਤਾ ਨੂੰ ਡਰਾਉਣ ਲਈ ਪਿਸਤੌਲ ਤਾਣ ਦਿੱਤੀ। ਇਸ ਤੋਂ ਬਾਅਦ ਫਿਲਮੀ ਅੰਦਾਜ਼ 'ਚ ਉਸ ਨੂੰ ਡਰਾਈਵਿੰਗ ਸੀਟ ਤੋਂ ਹੇਠਾਂ ਧੱਕ ਦਿੱਤਾ ਗਿਆ। ਜਿਸ ਤੋਂ ਬਾਅਦ ਉਹ ਕਾਰ ਲੈ ਕੇ ਭੱਜ ਗਏ। ਸ਼ਿਕਾਇਤਕਰਤਾ ਨੇ ਦੱਸਿਆ ਕਿ ਹੌਂਡਾ ਸਿਟੀ 'ਚ ਸਵਾਰ 2 ਮੁਲਜ਼ਮ ਉਸ ਦੀ ਕਾਰ ਛੱਡ ਕੇ ਫਰਾਰ ਹੋ ਗਏ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement