ਇਨਕਲਾਬੀ ਕੇਂਦਰ ਪੰਜਾਬ ਵਲੋਂ ਕਿਸਾਨਾਂ ਦੇ ਦੇਸ਼ ਪਧਰੀ ਅੰਦੋਲਨ ਦੀ ਹਮਾਇਤ ਦਾ ਐਲਾਨ
Published : Nov 24, 2020, 7:00 am IST
Updated : Nov 24, 2020, 7:00 am IST
SHARE ARTICLE
image
image

ਇਨਕਲਾਬੀ ਕੇਂਦਰ ਪੰਜਾਬ ਵਲੋਂ ਕਿਸਾਨਾਂ ਦੇ ਦੇਸ਼ ਪਧਰੀ ਅੰਦੋਲਨ ਦੀ ਹਮਾਇਤ ਦਾ ਐਲਾਨ


ਚੰਡੀਗੜ੍ਹ 23 ਨਵੰਬਰ (ਨੀਲ ਭਲਿੰਦਰ) : 26 ਨਵੰਬਰ ਨੂੰ ਇਤਿਹਾਸਕ ਦਿਨ ਤੋਂ ਦੇਸ਼ ਭਰ ਦੇ ਕਿਸਾਨ ਜਿੱਥੇ ਦਿੱਲੀ ਘੇਰਨ ਜਾ ਰਹੇ ਹਨ । ਉਸੇ ਦਿਨ ਦੇਸ਼ ਭਰ ਦਾ ਮਜਦੂਰ ਮੁਲਾਜਮ ਮੋਦੀ ਸਰਕਾਰ ਵੱਲੋਂ ਕਿਰਤ ਕਾਨੂੰਨਾਂ ਵਿਚ ਕੀਤੀਆਂ ਜਾ ਰਹੀਆਂ ਸੋਧਾਂ ਖਿਲਾਫ ਦਿਨ ਭਰ ਦੀ ਹੜਤਾਲ ਕਰਨ ਜਾ ਰਿਹਾ ਹੈ। ਕੇਂਦਰੀ ਸੱਤਾ ਤੇ ਕਾਬਜ ਕਾਰਪੋਰੇਟ ਪੱਖੀ ਫਾਸ਼ੀਵਾਦੀ ਹਕੂਮਤ ਖਿਲਾਫ਼ ਦੋਹੇਂ ਕਿਰਤੀ ਵਰਗ ਸਿੱਧਾ ਮੱਥਾ ਲਾਉਣ ਜਾ ਰਹੇ ਹਨ। ਇਨਕਲਾਬੀ ਕੇਂਦਰ ਪੰਜਾਬ ਕਿਸਾਨਾਂ ਮਜਦੂਰਾਂ ਦੇ ਇਸ ਮੁਲਕ ਪੱਧਰੀ ਅੰਦੋਲਨ ਦੀ ਜੋਰਦਾਰ ਹਿਮਾਇਤ ਕਰਦਾ ਹੈ।  ਇਸ ਸਬੰਧੀ ਅੱਜ ਇੱਥੇ ਪ੍ਰੈਸ ਨੂੰ ਮੁਖਾਤਬ ਹੁੰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਪੂਰੇ ਦੋ ਮਹੀਨੇ ਤੋਂ ਅਮਨਪੂਰਵਕ ਸੰਘਰਸ਼ ਰਾਹੀਂ ਖੇਤੀ ਸਬੰਧੀ ਕਾਲੇ ਕਨੂੰਨਾਂ, ਬਿਜਲੀ ਸੋਧ ਐਕਟ-2020, ਪ੍ਰਦੂਸ਼ਣ ਮਸਲੇ ਤੇ ਕਿਸਾਨਾਂ ਨੂੰ ਪੰਜ ਸਾਲ ਦੀ ਕੈਦ ਅਤੇ ਇਕ ਕਰੋੜ ਜੁਰਮਾਨਾ ਕਰਨ ਵਿਰੁਧ ਆਵਾਜ ਬੁਲੰਦ ਕਰ ਰਹੇ ਹਨ, ਪਰ ਮੋਦੀ ਹਕੂਮਤ ਜਾਣਬੁੱਝ ਕੇ ਗੂੰਗੀ-ਬੋਲੀ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਇਨਕਲਾਬੀ ਜਥੇਬੰਦੀ ਕਿਸਾਨਾਂ ਦੇ ਦੇਸ਼ ਪੱਧਰੀ ਅੰਦੋਲਨ ਦੀ ਹਰ ਸੰਭਵ ਮਦਦ ਲਈ ਤਿਆਰ ਬਰ ਤਿਆਰ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ 26 ਨਵੰਬਰ ਦੇਸ਼ ਭਰ ਦੇ ਕਿਰਤੀਆਂ ਵਲੋਂ ਮੋਦੀ ਹਕੂਮਤ ਦੀਆਂ ਪੁਰਾਣੇ ਕਿਰਤ ਕਨੂੰਨਾਂ ਦੀ ਥਾਂ ਕਿਰਤ ਕੋਡ ਲਾਗੂ ਕਰਕੇ ਕਾਰਪੋਰੇਟ ਘਰਾਣਿਆਂ, ਪੂੰਜੀਪਤੀਆਂ ਤੇ ਮਾਲimageimageਕਾਂ ਦੇ ਹੱਕ ਪੂਰਨ ਖਿਲਾਫ ਹੜਤਾਲ ਦੀ ਜੋਰਦਾਰ ਹਿਮਾਇਤ ਕਰੇਗੀ।
ਫ਼ੋਟੋ : ਨੀਲ-5
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement