ਸਿੰਗਾਪੁਰ ’ਚ ਭਾਰਤੀ ਨਾਲ ਵਾਪਰਿਆ ਹਾਦਸਾ, ਕਰੇਨ ਦੇ 2 ਹਿਸਿਆਂ ’ਚ ਦਬਣ ਕਾਰਨ ਹੋਈ ਮੌਤ
Published : Jun 24, 2022, 12:14 am IST
Updated : Jun 24, 2022, 12:14 am IST
SHARE ARTICLE
image
image

ਸਿੰਗਾਪੁਰ ’ਚ ਭਾਰਤੀ ਨਾਲ ਵਾਪਰਿਆ ਹਾਦਸਾ, ਕਰੇਨ ਦੇ 2 ਹਿਸਿਆਂ ’ਚ ਦਬਣ ਕਾਰਨ ਹੋਈ ਮੌਤ

ਸਿੰਗਾਪੁਰ, 23 ਜੂਨ: ਸਿੰਗਾਪੁਰ ਵਿਚ ਇਕ ਨਿਰਮਾਣ ਸਥਾਨ ’ਤੇ ਇਕ ਕਰੇਨ ਦੇ 2 ਹਿੱਸਿਆਂ ਵਿਚ ਦਬਣ ਕਾਰਨ ਇਕ 32 ਸਾਲਾ ਭਾਰਤੀ ਮਜ਼ਦੂਰ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਇਹ ਹਾਦਸਾ ਬੁੱਧਵਾਰ ਸਵੇਰੇ 10.15 ਵਜੇ ‘1 ਮੰਡਾਈ ਕਵੇਰੀ ਰੋਡ’ ’ਤੇ ਵਾਪਰਿਆ। ਚੈਨਲ ਨਿਊਜ਼ ਏਸ਼ੀਆ ਨੇ ਕਿਰਤ ਮੰਤਰਾਲਾ ਦੇ ਬੁਲਾਰੇ ਦੇ ਹਵਾਲੇ ਨਾਲ ਕਿਹਾ, ‘ਹਵਾ ਯਾਂਗ ਇੰਜੀਨੀਅਰਿੰਗ ਕੰਪਨੀ ਦਾ ਭਾਰਤੀ ਕਰਮਚਾਰੀ ਮੋਬਾਈਲ ਕਰੇਨ ਦੀ ਚੈਸੀ ਦੇ ਹੇਠਾਂ ਇਕ ਟੂਲ ਬਾਕਸ ’ਚੋਂ ਕੁਝ ਸਮਾਨ ਕੱਢ ਰਿਹਾ ਸੀ, ਉਦੋਂ ਕਰੇਨ ਮੁੜ ਗਈ। ਉਸ ਦੀ ਛਾਤੀ ਕਰੇਨ ਦੇ 2 ਹਿੱਸਿਆਂ ਵਿਚਕਾਰ ਦਬ ਗਈ।’
ਬੁਲਾਰੇ ਨੇ ਕਰਮਚਾਰੀ ਦਾ ਨਾਮ ਨਹੀਂ ਲਿਆ ਅਤੇ ਕਿਹਾ ਕਿ ਉਸ ਨੂੰ ਕਹੁ ਟੇਕ ਪੁਆਟ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਚੈਨਲ ਨੇ ਦਸਿਆ ਕਿ ਇਸ ਸਾਲ ਸਿੰਗਾਪੁਰ ਵਿਚ ਕੰਮ ਵਾਲੀ ਥਾਂ ’ਤੇ ਮੌਤ ਦਾ ਇਹ 27ਵਾਂ ਮਾਮਲਾ ਹੈ। ਸਾਲ 2021 ਵਿਚ ਕੰਮ ਵਾਲੀ ਥਾਂ ’ਤੇ ਕੁਲ 37 ਲੋਕਾਂ ਦੀ ਮੌਤ ਹੋਈ ਹੈ। ਇਕੱਲੇ ਅਪ੍ਰੈਲ ਵਿਚ 10 ਲੋਕਾਂ ਦੀ ਮੌਤ ਹੋਈ ਸੀ। ਪ੍ਰਧਾਨ ਮੰਤਰੀ ਲੀ ਹਸੀਨ ਲੂੰਗ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਕੰਮ ਵਾਲੀ ਥਾਂ ’ਤੇ ਹੋਣ ਵਾਲੀਆਂ ਮੌਤਾਂ ‘ਸਵੀਕਾਰਯੋਗ ਨਹੀਂ’ ਹਨ।
ਲੀ ਨੇ ਕਿਹਾ ਸੀ ਕਿ ਆਰਥਿਕਤਾ ਦੇ ਮੁੜ ਖੁੱਲ੍ਹਣ ਅਤੇ ਜ਼ਿਆਦਾ ਕੰਮ ਅਤੇ ਸਮਾਜਕ ਗਤੀਵਿਧੀਆਂ ਦੇ ਮੁੜ ਸ਼ੁਰੂ ਕਰਨ ਵਿਚਕਾਰ, ‘ਸੁਰੱਖਿਆ ਮਾਪਦੰਡਾਂ ਅਤੇ ਤਰੀਕਿਆਂ ਵਿਚ ਗਿਰਾਵਟ ਆਈ ਹੈ’ ਅਤੇ ਹਾਦਸਿਆਂ ਦੀ ਗਿਣਤੀ ਵਧ ਰਹੀ ਹੈ। ਕਿਰਤ ਮੰਤਰਾਲੇ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਕੰਮ ਵਾਲੀ ਥਾਂ ਦੀ ਖ਼ਰਾਬ ਸੁਰੱਖਿਆ ਵਿਵਸਥਾ ਵਾਲੀਆਂ ਕੰਪਨੀਆਂ ਨੂੰ 14 ਜੂਨ ਤੋਂ ਸਖ਼ਤ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ। (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement