ਸਰਹੱਦ ਨੇੜੇ ਤੋਂ ਅੱਠ ਕਿਲੋ ਹੈਰੋਇਨ ਬਰਾਮਦ
Published : May 24, 2020, 8:13 am IST
Updated : May 24, 2020, 8:13 am IST
SHARE ARTICLE
File Photo
File Photo

ਕੌਮਾਂਤਰੀ ਸਰਹੱਦ ਨੇੇੜੇ ਤੋਂ ਬਾਰਡਰ ਸਕਿਉਰਿਟੀ ਫ਼ੋਰਸ ਅਤੇ ਸੀ.ਆਈ.ਏ ਵਲੋਂ ਸਾਂਝੇ ਅਪ੍ਰੇਸ਼ਨ ਦੌਰਾਨ 40 ਕਰੋੜ ਰੁਪਏ ਕੀਮਤ ਦੀ ਹੈਰੋਇਨ ਬਰਾਮਦ ਕੀਤੀ ਹੈ।

ਫ਼ਿਰੋਜ਼ਪੁਰ, 22 ਮਈ (ਪਪ): ਕੌਮਾਂਤਰੀ ਸਰਹੱਦ ਨੇੇੜੇ ਤੋਂ ਬਾਰਡਰ ਸਕਿਉਰਿਟੀ ਫ਼ੋਰਸ ਅਤੇ ਸੀ.ਆਈ.ਏ ਵਲੋਂ ਸਾਂਝੇ ਅਪ੍ਰੇਸ਼ਨ ਦੌਰਾਨ 40 ਕਰੋੜ ਰੁਪਏ ਕੀਮਤ ਦੀ ਹੈਰੋਇਨ ਬਰਾਮਦ ਕੀਤੀ ਹੈ। ਬੀ.ਐਸ.ਐਫ਼ ਮੁਤਾਬਕ ਅੱਜ ਸਵੇਰੇ ਕਰੀਬ 9.30 ਵਜੇ ਫ਼ਿਰੋਜ਼ਪੁਰ ਸੈਕਟਰ ਤਹਿਤ ਪੈਂਦੀ ਬਾਰੇ ਕੇ ਚੌਂਕੀ ਨੇੜੇ ਤੋਂ ਬਾਰਡਰ ਪੱਧਰ ਨੰਬਰ 192/13 ਤੋਂ ਜ਼ਮੀਨਾਂ ਵਿਚ ਦੱਬਿਆ ਪਲਾਸਟਿਕ ਦੀ ਬੋਤਲ ਮਿਲੀ, ਜਿਸ ਵਿਚੋਂ ਹੈਰੋਇਨ ਵਸਤੂ ਪਦਾਰਥ ਪਾਇਆ ਹੋਇਆ ਸੀ, ਜਿਸ ਦਾ ਕੁਲ ਵਜਨ 8 ਕਿਲੋ ਦਸਿਆ ਗਿਆ ਹੈ । ਉਕਤ ਹੈਰੋਇਨ ਬੀ.ਐਸ.ਐਫ਼ ਦੀ 136 ਬਟਾਲੀਅਨ ਦੇ ਜਵਾਨਾਂ ਵਲੋਂ ਬਰਾਮਦ ਕੀਤੀ ਗਈ ਹੈ । ਪੁਲਿਸ ਕਾਰਵਾਈ ਲਈ ਬੀ.ਐੱਸ.ਐਫ਼ ਦੇ ਅਧਿਕਾਰੀਆਂ ਵਲੋਂ ਸਬੰਧਿਤ ਥਾਣੇ ਨੂੰ ਸੂਚਿਤ ਕਰ ਦਿਤਾ ਗਿਆ ਹੈ।     

                                                                                           ਅਟਾਰੀ, 22 ਮਈ (ਪਪ): ਭਾਰਤ ਪਾਕਿਸਤਾਨ ਸਰਹੱਦ ਸਥਿਤ ਬਾਹਰੀ ਸਰਹੱਦੀ ਚੌਕੀ ਦਾਓੁਕੇ ਨੇੜੇ ਤੋਂ ਬੀ.ਐੱਸ.ਐਫ ਦੀ 71ਵੀ ਬਟਾਲੀਅਨ ਦੇ ਜਵਾਨਾਂ ਨੇ 500 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਹ ਬਰਾਮਦਗੀ ਤਲਾਸ਼ੀ ਦੌਰਾਨ ਕਣਕ ਦੇ ਸਾੜੇ ਗਏ ਨਾੜ ਦੇ ਵਿਚੋਂ ਕੀਤੀ ਗਈ। ਇਸ ਸਬੰਧੀ ਹੋਰ ਜਾਂਚ ਜਾਰੀ ਹੈ । 
ਖੇਮਕਰਨ, 22 ਮਈ (ਪਪ): ਹਿੰਦ-ਪਾਕਿ ਸਰਹੱਦ ਉਤੇ ਖੇਮਕਰਨ ਸੈਕਟਰ ਅੰਦਰ ਬੀ.ਐੱਸ.ਐਫ ਦੀ 116 ਬਟਾਲੀਅਨ ਨੇ ਅੱਜ ਸੀਮਾ ਚੌਕੀ ਗੱਜਲ ਅਧੀਨ ਪੈਂਦੀ ਸਰਹੱਦ ਦੇ ਪਿੱਲਰ ਨੰਬਰ 169 ਨੇੜਿਉਂ ਹੈਰੋਇਨ ਨਾਲ ਭਰੀ ਦੋ ਲੀਟਰ ਦੀ ਪਲਾਸਟਿਕ ਦੀ ਬੋਤਲ ਅਤੇ ਇਕ ਪਾਕਿਸਤਾਨੀ 9 ਐਮ.ਐਮ ਪਿਸਤੌਲ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਬੀ.ਐਸ.ਐਫ ਵਲੋਂ ਘਟਨਾ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿਤੀ ਹੈ। ਕੁੱਝ ਦਿਨ ਪਹਿਲਾਂ ਵੀ ਬੀ.ਐਸ.ਐਫ਼ ਨੇ ਖੇਮਕਰਨ ਸੈਕਟਰ ਵਿਚ ਸੀਮਾ ਚੌਂਕੀ ਟੀ-ਬੰਧ ਤੋਂ ਵੀ ਪਲਾਸਟਿਕ ਦੀਆਂ ਬੋਤਲਾਂ ਵਿਚ ਵੀ ਹੈਰੋਇਨ ਅਤੇ ਪਿਸਤੌਲ ਵੀ ਬਰਾਮਦ ਕੀਤੇ ਸਨ। 
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement