ਢਾਈ ਸਾਲ ਤੋਂ ਪੱਪਲਪ੍ਰੀਤ ਦੇ ਸੰਪਰਕ ਵਿਚ ਸੀ ਅੰਮ੍ਰਿਤਪਾਲ ਨੂੰ ਪਨਾਹ ਦੇਣ ਵਾਲੀ ਬਲਜੀਤ ਕੌਰ
Published : Mar 24, 2023, 12:15 pm IST
Updated : Mar 24, 2023, 12:15 pm IST
SHARE ARTICLE
Baljit Kaur
Baljit Kaur

ਡੀਸੀ ਕੁਰੂਕਸ਼ੇਤਰ ਦਫ਼ਤਰ ਵਿਖੇ ਤੈਨਾਤ ਮਹਿਲਾ ਦੇ ਭਰਾ ਜ਼ਰੀਏ ਪੁਲਿਸ ਨੂੰ ਮਿਲੀ ਸੀ ਸੂਚਨਾ

 

ਚੰਡੀਗੜ੍ਹ: ‘ਵਾਰਿਸ ਪੰਜਾਬ ਦੇ’ ਖ਼ਿਲਾਫ਼ ਕਾਰਵਾਈ ਦੌਰਾਨ ਪੰਜਾਬ ਪੁਲਿਸ ਨੇ ਹਰਿਆਣਾ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਬਲਜੀਤ ਕੌਰ ਨਾਮ ਦੀ ਇਕ ਔਰਤ ਨੂੰ 19 ਮਾਰਚ ਨੂੰ ਹਰਿਆਣਾ ਦੇ ਕੁਰੂਕਸ਼ੇਤਰ ਵਿਖੇ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਹਿਯੋਗੀ ਪੱਪਲਪ੍ਰੀਤ ਸਿੰਘ ਨੂੰ ਉਸ ਦੇ ਘਰ ਵਿਚ ਪਨਾਹ ਦੇਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਉਕਤ ਔਰਤ ਨੇ ਖੁਲਾਸਾ ਕੀਤਾ ਕਿ ਪੱਪਲਪ੍ਰੀਤ ਪਿਛਲੇ ਢਾਈ ਸਾਲਾਂ ਤੋਂ ਉਸ ਦੇ ਸੰਪਰਕ ਵਿੱਚ ਸੀ।

ਇਹ ਵੀ ਪੜ੍ਹੋ: ਅੰਤਰਜਾਤੀ ਵਿਆਹ ਕਰਵਾਉਣ ਵਾਲੇ 2500 ਜੋੜਿਆਂ ਨੂੰ ਨਹੀਂ ਮਿਲਿਆ ਸ਼ਗਨ, ਫੰਡ ਮੁਹੱਈਆ ਨਾ ਹੋਣ ਕਾਰਨ ਲਟਕੇ ਕੇਸ 

ਬੀਤੇ ਦਿਨੀਂ ਪੁਲਿਸ ਨੇ ਅੰਮ੍ਰਿਤਪਾਲ ਦੇ ਇਕ ਸਾਥੀ ਗੁਰਭੇਜ ਸਿੰਘ ਨੂੰ ਕਾਬੂ ਕੀਤਾ ਸੀ। ਉਸ ਨੇ ਦੱਸਿਆ ਸੀ ਕਿ ਅੰਮ੍ਰਿਤਪਾਲ ਸ਼ਾਹਬਾਦ ਵਿਚ ਬਲਜੀਤ ਕੌਰ ਦੇ ਘਰ ਲੁਕਿਆ ਹੋ ਸਕਦਾ ਹੈ। ਬਲਜੀਤ ਕੌਰ ਦਾ ਭਰਾ ਐਸਡੀਐਮ ਲਾਡਵਾ ਅਤੇ ਤਹਿਸੀਲਦਾਰ ਦਾ ਰੀਡਰ ਰਿਹਾ ਹੈ ਅਤੇ ਫਿਲਹਾਲ ਉਹ ਡੀਸੀ ਕੁਰੂਕਸ਼ੇਤਰ ਦਫ਼ਤਰ ਵਿਖੇ ਤੈਨਾਤ ਹੈ।

ਇਹ ਵੀ ਪੜ੍ਹੋ: ਬਜ਼ੁਰਗਾਂ 'ਤੇ ਅਪਰਾਧ ਕਰਨ ਵਾਲੇ ਰਹਿਮ ਦੇ ਹੱਕਦਾਰ ਨਹੀਂ: ਹਾਈ ਕੋਰਟ  

22 ਮਾਰਚ ਨੂੰ ਮਹਿਲਾ ਦੇ ਭਰਾ ਨੇ ਡੀਸੀ ਦੇ ਸਾਹਮਣੇ ਅੰਮ੍ਰਿਤਪਾਲ ਦੇ ਸ਼ਾਹਬਾਦ ਵਿਚ ਰੁਕਣ ਦੀ ਗੱਲ ਸਵੀਕਾਰ ਕੀਤੀ ਸੀ, ਜਿਸ ਤੋਂ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਨੇ ਉਸ ਤੋਂ ਪੁੱਛਗਿੱਛ ਵੀ ਕੀਤੀ। ਇਸ ਤੋਂ ਬਾਅਦ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੱਸ ਦੇਈਏ ਕਿ ਐਮਬੀਏ ਗ੍ਰੈਜੂਏਟ ਬਲਜੀਤ ਕੌਰ ਸ਼ਾਹਬਾਦ ਦੇ ਪਿੰਡ ਮਾਮੂ ਮਾਜਰਾ ਦੀ ਰਹਿਣ ਵਾਲੀ ਹੈ। ਸ਼ਾਹਬਾਦ ਦੀ ਸਿਧਾਰਥ ਕਲੋਨੀ ਵਿਚ ਉਸ ਦੇ ਘਰ ਦਾ ਕੰਮ ਚੱਲ ਰਿਹਾ ਹੈ। ਫਿਲਹਾਲ ਇਸ ਘਰ ਵਿਚ ਕੋਈ ਨਹੀਂ ਰਹਿ ਰਿਹਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement