ਕਪੂਰਥਲਾ ਕੇਂਦਰੀ ਜੇਲ੍ਹ ਵਿਚੋਂ ਫਿਰ ਬਰਾਮਦ ਹੋਏ 5 ਮੋਬਾਈਲ ਫ਼ੋਨ, 4 ਸਿਮ ਕਾਰਡ

By : GAGANDEEP

Published : Mar 24, 2023, 11:48 am IST
Updated : Mar 24, 2023, 1:01 pm IST
SHARE ARTICLE
PHOTO
PHOTO

ਤਲਾਸ਼ੀ ਦੌਰਾਨ 4 ਬੈਟਰੀਆਂ ਵੀ ਹੋਈਆਂ ਬਰਾਮਦ

 

ਕਪੂਰਥਲਾ: ਕਪੂਰਥਲਾ ਕੇਂਦਰੀ ਜੇਲ੍ਹ ਵਿੱਚੋਂ ਮੋਬਾਈਲ ਫ਼ੋਨ ਮਿਲਣ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ। ਹੁਣ ਇੱਕ ਵਾਰ ਫਿਰ ਤਲਾਸ਼ੀ ਦੌਰਾਨ ਕਪੂਰਥਲਾ ਜੇਲ੍ਹ ਵਿੱਚੋਂ ਮੋਬਾਈਲ ਫ਼ੋਨ, ਸਿਮ ਕਾਰਡ ਆਦਿ ਬਰਾਮਦ ਹੋਏ ਹਨ।

ਇਹ ਵੀ ਪੜ੍ਹੋ: : ਡੇਰਾ ਬਾਬਾ ਨਾਨਕ 'ਚ BSF ਨੇ 5 ਪਿਸਤੌਲ, 91 ਗੋਲੀਆਂ ਤੇ 10 ਮੈਗਜ਼ੀਨ ਕੀਤੇ ਬਰਾਮਦ 

ਅੱਜ ਕੱਲ੍ਹ ਤਾਂ ਜੇਲ੍ਹਾਂ ਵਿੱਚੋਂ ਮੋਬਾਈਲ ਫ਼ੋਨ ਮਿਲਣਾ ਆਮ ਗੱਲ ਹੋ ਗਈ ਹੈ ਕਿਉਂਕਿ ਗੈਂਗਸਟਰ ਅਤੇ ਹੋਰ ਵੱਡੇ ਮੁਲਜ਼ਮ ਜੇਲ੍ਹਾਂ ਵਿੱਚੋਂ ਹੀ ਆਪਣਾ ਨੈੱਟਵਰਕ ਚਲਾਉਂਦੇ ਹਨ। ਇਸ ਦੇ ਸਿਲਸਿਲੇ ਵਜੋਂ ਇਕ ਵਾਰ ਫਿਰ ਕਪੂਰਥਲਾ ਜੇਲ੍ਹ ਵਿੱਚੋਂ ਮੋਬਾਈਲ ਫ਼ੋਨ ਮਿਲੇ ਹਨ।

ਕਪੂਰਥਲਾ ਦੀ ਕੇਂਦਰੀ ਜੇਲ 'ਚ ਤਲਾਸ਼ੀ ਦੌਰਾਨ ਫਿਰ ਤੋਂ ਮੋਬਾਇਲ ਬਰਾਮਦ ਹੋਏ ਹਨ। ਇਹ ਬਰਾਮਦਗੀ ਜੇਲ੍ਹ ਪ੍ਰਸ਼ਾਸਨ ਵੱਲੋਂ ਕੀਤੀ ਗਈ ਅਚਨਚੇਤ ਤਲਾਸ਼ੀ ਦੌਰਾਨ ਹੋਈ ਹੈ। ਜਿਸ ਦੌਰਾਨ ਜੇਲ੍ਹ ਪ੍ਰਸ਼ਾਸਨ ਨੇ 5 ਮੋਬਾਈਲ ਫ਼ੋਨ, 4 ਸਿਮ ਕਾਰਡ ਅਤੇ 4 ਬੈਟਰੀਆਂ ਆਦਿ ਬਰਾਮਦ ਕੀਤੀਆਂ ਹਨ | ਦੂਜੇ ਪਾਸੇ ਇਸ ਸਬੰਧ ਵਿੱਚ ਜੇਲ੍ਹ ਪ੍ਰਸ਼ਾਸਨ ਨੇ ਥਾਣਾ ਕੋਤਵਾਲੀ ਵਿੱਚ 1 ਕੈਦੀ ਅਤੇ 3 ਹਵਾਲਾਤੀਆਂ ਸਮੇਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ 52-ਏ ਪ੍ਰਿਜ਼ਨ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement