ਯੂਕੇ ਤੋਂ ਪਰਤੀ ਧੀ ਨੂੰ ਤੇਜ਼ਧਾਰ ਹਥਿਆਰ ਨਾਲ ਉਤਾਰਿਆ ਮੌਤ ਦੇ ਘਾਟ, ਫਿਰ ਖ਼ੁਦ ਲਿਆ ਫਾਹਾ
Published : Feb 24, 2019, 8:33 pm IST
Updated : Feb 24, 2019, 8:33 pm IST
SHARE ARTICLE
Father Commits suicide after killing his daughter
Father Commits suicide after killing his daughter

ਇੱਥੋਂ ਦੇ ਗੁਲਮੋਹਰ ਐਵਨਿਊ ਵਿਚ ਇਕ ਪਿਤਾ ਨੇ ਅਪਣੀ ਧੀ ਦਾ ਕਤਲ ਕਰਕੇ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਇਹ ਲੜਕੀ...

ਅੰਮ੍ਰਿਤਸਰ : ਇੱਥੋਂ ਦੇ ਗੁਲਮੋਹਰ ਐਵਨਿਊ ਵਿਚ ਇਕ ਪਿਤਾ ਨੇ ਅਪਣੀ ਧੀ ਦਾ ਕਤਲ ਕਰਕੇ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਇਹ ਲੜਕੀ ਕੁਝ ਦਿਨ ਪਹਿਲਾਂ ਹੀ ਯੂਕੇ ਤੋਂ ਪਰਤੀ ਸੀ। ਪਿਤਾ ਡੇਵਿਡ, ਪਾਵਰਕਾਮ ਵਿਚ ਬਤੌਰ ਜੇਈ ਰਿਟਾਇਰ ਹੋਇਆ ਸੀ। ਡੇਵਿਡ ਪਿਛਲੇ ਦਿਨਾਂ ਤੋਂ ਕਾਫੀ ਪ੍ਰੇਸ਼ਾਨ ਸੀ। ਉਸ ਨੇ ਪਹਿਲਾਂ ਅਪਣੀ ਧੀ ਨੀਲੋਫਰ ਦਾ ਕਤਲ ਕੀਤਾ ਅਤੇ ਫਿਰ ਖ਼ੁਦ ਫਾਹਾ ਲੈ ਲਿਆ। ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਘਰ ਵਿਚੋਂ ਬਰਾਮਦ ਕੀਤੀਆਂ ਹਨ।

Father Commits suicide after killing his daughterFather Commits suicide after killing his daughter

ਖ਼ੁਦਕੁਸ਼ੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਿਆ ਹੈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਡੇਵਿਡ ਪਿਛਲੇ ਦਿਨਾਂ ਤੋਂ ਕਾਫੀ ਪ੍ਰੇਸ਼ਾਨ ਰਹਿੰਦਾ ਸੀ ਤੇ ਉਹ ਡਿਪਰੇਸ਼ਨ ਦੀ ਦਵਾਈ ਲੈ ਰਿਹਾ ਸੀ। ਅੱਜ ਸਵੇਰੇ ਜਦੋਂ ਡੇਵਿਡ ਦੀ ਪਤਨੀ ਮਾਰਥਾ ਚਰਚ ਗਈ ਤਾਂ ਡੇਵਿਡ ਨੇ ਉਸ ਨੂੰ ਕਿਹਾ ਕਿ ਉਹ ਬਾਅਦ ਵਿਚ ਚਰਚ ਆਵੇਗਾ। ਜਦੋਂ ਪਤਨੀ ਚਲੀ ਗਈ ਤਾਂ ਡੇਵਿਡ ਨੇ ਪਹਿਲਾਂ ਅਪਣੀ ਧੀ ਦਾ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਕਤਲ ਕਰ ਦਿਤਾ ਤੇ ਬਾਅਦ ਵਿਚ ਫਾਹਾ ਲੈ ਲਿਆ।

ਡੇਵਿਡ ਦੀ ਪਤਨੀ ਮਾਰਥਾ ਜਦੋਂ ਚਰਚ ਤੋਂ ਵਾਪਸ ਆਈ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ। ਕਿਸੇ ਤਰ੍ਹਾਂ ਉਸ ਨੇ ਅੰਦਰ ਜਾ ਕੇ ਵੇਖਿਆ ਕਿ ਡੇਵਿਡ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ ਤੇ ਉਸ ਦੀ ਧੀ ਨੀਲੋਫਰ ਦੀ ਲਾਸ਼ ਵੀ ਨੇੜੇ ਹੀ ਪਈ ਹੋਈ ਸੀ। ਮੌਕੇ ਉਤੇ ਪੁੱਜੀ ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਬੇਟੀ ਨੀਲੋਫਰ ਯੂਕੇ ਤੋਂ ਆਈ ਸੀ ਤੇ ਪਿਛਲੇ 15 ਦਿਨਾਂ ਤੋਂ ਘਰ ਵਿਚ ਹੀ ਰਹਿ ਰਹੀ ਸੀ।

ਪੁਲਿਸ ਵੀ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਆਖ਼ਰ ਡੇਵਿਡ ਨੇ ਅਪਣੀ ਧੀ ਦਾ ਕਤਲ ਕਿਉਂ ਕੀਤਾ ਤੇ ਫਿਰ ਖ਼ੁਦਕੁਸ਼ੀ ਕਿਉਂ ਕੀਤੀ?

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement