2 ਹਜ਼ਾਰ ਕਰੋੜ ਰੁਪਏ ਦਾ ਹੋਰ ਕਰਜ਼ਾ ਮੁਆਫ਼ ਕਰੇਗੀ ਸਰਕਾਰ - ਸੀਐੱਮ ਚੰਨੀ
Published : Dec 23, 2021, 4:46 pm IST
Updated : Dec 23, 2021, 4:46 pm IST
SHARE ARTICLE
Charanjeet Channi
Charanjeet Channi

ਕਿਸਾਨਾਂ ਦਾ 2 ਲੱਖ ਤੱਕ ਦਾ ਕਰਜ਼ਾ ਹੋਵੇਗਾ ਮੁਆਫ਼

 

ਚੰਡੀਗੜ੍ਹ - ਅੱਜ ਕਿਸਾਨਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕਿਸਾਨਾਂ ਨਾਲ ਹੋਈ ਅੱਜ ਦੀ ਮੀਟਿੰਗ ਸਾਕਾਰਤਮਕ ਰਹੀ ਹੈ ਤੇ ਕਿਸਾਨਾਂ ਨੇ ਜੋ ਮੰਗਾਂ ਰੱਖੀਆਂ ਸਨ ਉਹ ਤੁਰੰਤ ਮੰਨ ਲਈਆਂ ਗਈਆਂ ਹਨ। ਇਸ ਦੇ ਨਾਲ ਹੀ ਉਹਨਾਂ ਨੇ ਕਿਸਾਨ ਜੰਥੇਬੰਦੀਆਂ ਦਾ ਧੰਨਵਾਦ ਵੀ ਕੀਤਾ ਕਿ ਉਹਨਾਂ ਨੇ ਬਹੁਤ ਹੀ ਸਬਰ ਸੰਤੋਖ ਨਾਲ ਸੰਘਰਸ਼ ਕੀਤਾ ਹੈ।

file photo

ਸੀਐੱਮ ਚੰਨੀ ਨੇ ਕਿਹਾ ਕਿ ਜੋ ਕਿਸਾਨ ਮੰਗਾਂ ਲੈ ਕੇ ਆਏ ਸੀ ਲੱਗਭਗ ਸਾਰੇ ਮਸਲੇ ਮੌਕੇ 'ਤੇ ਹੀ ਹੱਲ ਕਰ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਕਿਸਾਨ ਯੂਨੀਅਨ ਦੀ ਮੰਗ ਇਹ ਸੀ ਕਿ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ ਪਰ ਸਹਿਮਤ ਇਹ ਬਣੀ ਹੈ ਕਿ ਪਹਿਲਾਂ 2 ਲੱਖ ਤੱਕ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ ਤੇ ਰਹਿੰਦਾ ਬਕਾਇਆ ਵੀ ਜਲਦ ਮੁਆਫ਼ ਕੀਤਾ ਜਾਵੇਗਾ। ਸੀਐੱਮ ਚੰਨੀ ਨੇ ਕਿਹਾ ਕਿ ਸਰਕਾਰ 2 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਸਰਕਾਰ ਹੋਰ ਕਰਨ ਜਾ ਰਹੀ ਹੈ।

CM Charanjit singh channiCM Charanjit singh channi

ਉਹਨਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਦਾ 2 ਲੱਖ ਤੱਕ ਦਾ ਕਰਜ਼ਾ ਰਹਿੰਦਾ ਹੈ ਉਸ ਵਿਚ ਲੈਂਡ ਮੋਰਗੇਜ਼ ਬੈਂਕ ਵੀ ਸ਼ਾਮਲ ਕੀਤਾ ਹੈ ਕਿਉਂਕਿ ਜ਼ਿਆਦਾਤਰ ਕਿਸਾਨ ਲੈਂਡ ਮੋਰਗੇਜ਼ ਤੋਂ ਕਰਜ਼ਾ ਲੈਂਦੇ ਹਨ। ਕਿਸਾਨਾਂ ਦਾ 5 ਏਕੜ ਦਾ 2 ਲੱਖ ਤੱਕ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ। ਸੀਐੱਮ ਚੰਨੀ ਨੇ ਕਿਹਾ ਕਿ ਲੈਂਡ ਮੋਰਗੇਜ਼ ਦਾ ਕਰਜ਼ਾ ਵਿਚ ਪਾ ਕੇ ਕੁੱਝ 2 ਲੱਖ  ਪਰਿਵਾਰ ਬਣਨਗੇ

ਜਿਨ੍ਹਾਂ ਦਾ ਕਰਜ਼ਾ ਮੁਆਫ਼ ਹੋਵੇਗਾ ਤੇ ਇਹ ਕਰਜ਼ਾ ਆਉਣ ਵਾਲੇ 10 ਤੋਂ 15 ਦਿਨਾਂ ਤੱਕ ਮੁਆਫ਼ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਇਹ ਕਰਜ਼ਾ ਮੁਆਫ਼ ਕਰ ਕੇ ਉਸ ਤੋਂ ਬਾਅਦ ਦੇਖਿਆ ਜਾਵੇਗਾ ਕਿ ਅਗਲਾ ਕਰਜ਼ਾ ਕਦੋਂ ਮੁਆਫ਼ ਕਰਨਾ ਹੈ ਪਰ ਸਾਡੀ ਕੋਸ਼ਿਸ਼ ਇਙ ਹੈ ਕਿ ਅਸੀਂ ਜਲਦ ਤੋਂ ਜਲਦ ਸਾਰਾ ਕਰਜ਼ਾ ਮੁਆਫ਼ ਕਰੀਏ ਤੇ ਵੱਧ ਤੋਂ ਵੱਧ ਕਰਜ਼ਾ ਮੁਆਫ਼ ਕਰੀਏ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement