ਵੱਡੀ ਖ਼ਬਰ! ਸੁਖਬੀਰ ਬਾਦਲ ਨੇ ਕਰਤਾ ਐਲਾਨ! ਫਿਰੋਜ਼ਪੁਰ ’ਚ ਜਲਦ ਖੁੱਲ੍ਹੇਗਾ...!
Published : Dec 23, 2019, 4:38 pm IST
Updated : Dec 23, 2019, 4:38 pm IST
SHARE ARTICLE
Sukhbir singh badal
Sukhbir singh badal

ਉੁਨ੍ਹਾਂ ਕਿਹਾ ਕਿ ਫਿਰੋਜ਼ਪੁਰ ਬਾਰਡਰ ਦਾ ਹਿਸਟੋਰਿਕ ਏਰੀਆ ਹੈ

ਬਠਿੰਡਾ: ਸੁਖਬੀਰ ਬਾਦਲ ਵੱਲੋਂ ਫਿਰੋਜ਼ਪੁਰ ਦੇ ਨਿਵਾਸੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਉਹਨਾਂ ਨੇ 925 ਕਰੋੜ ਦੀ ਲਾਗਤ ਨਾਲ ਬਣ ਰਹੇ ਏਮਜ਼ ਦਾ ਅੱਜ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਵੱਲੋਂ ਬਠਿੰਡਾ 'ਚ ਉਦਘਾਟਨ ਕੀਤਾ ਗਿਆ। ਇਸ ਮੌਕੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵੀ ਮੌਜੂਦ ਸਨ। ਸੰਬੋਧਨ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਲਦੀ ਹੀ ਪੀ. ਜੀ. ਆਈ. ਦਾ ਸੈਂਟਰ ਵੀ ਫਿਰੋਜ਼ਪੁਰ 'ਚ ਖੋਲ੍ਹਿਆ ਜਾਵੇਗਾ। 

PhotoPhotoਉੁਨ੍ਹਾਂ ਕਿਹਾ ਕਿ ਫਿਰੋਜ਼ਪੁਰ ਬਾਰਡਰ ਦਾ ਹਿਸਟੋਰਿਕ ਏਰੀਆ ਹੈ, ਜਿੱਥੇ ਕੋਈ ਵੀ ਹਸਪਤਾਲ ਮੌਜੂਦ ਨਹੀਂ ਹੈ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ 'ਚ ਪੀ. ਜੀ. ਆਈ. ਖੋਲ੍ਹਣ ਨੂੰ ਲੈ ਕੇ ਇਸ ਦੀ ਗੱਲ ਕੇਂਦਰੀ ਮੰਤਰੀ ਹਰਸ਼ ਵਰਧਨ ਨਾਲ ਹੋ ਚੁੱਕੀ ਹੈ ਅਤੇ ਉਨ੍ਹਾਂ ਵੱਲੋਂ ਫਿਰੋਜ਼ਪੁਰ 'ਚ ਪੀ. ਜੀ. ਆਈ. ਖੋਲ੍ਹਣ ਦੀ ਮਨਜ਼ੂਰੀ ਮਿਲ ਚੁੱਕੀ ਹੈ। ਮੈਨੂੰ ਆਸ ਹੈ ਕਿ ਦੋ-ਤਿੰਨ ਮਹੀਨਿਆਂ 'ਚ ਡਾ. ਹਰਸ਼ ਵਰਧਨ ਜੀ ਫਿਰੋਜ਼ਪੁਰ 'ਚ ਪੀ. ਜੀ. ਆਈ. ਵਰਗੀ ਦੇਣ ਦੇ ਕੇ ਉਸ ਦਾ ਵੀ ਉਦਘਾਟਨ ਜਲਦੀ ਕਰਨਗੇ।

PhotoPhotoਡਾ. ਹਰਸ਼ ਵਰਧਨ ਸਮੇਤ ਹੋਰਾਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਬੇਹੱਦ ਇਤਿਹਾਸਕ ਦਿਨ ਹੈ। ਉਨ੍ਹਾਂ ਕਿਹਾ ਕਿ ਜਦੋਂ ਅਰੁਣ ਜੇਤਲੀ ਜੀ ਖਜ਼ਾਨਾ ਮੰਤਰੀ ਬਣੇ ਸਨ ਤਾਂ ਬਜਟ ਪੇਸ਼ ਹੋਣ ਦੌਰਾਨ ਅਕਾਲੀ ਦਲ ਵੱਲੋਂ ਉਨ੍ਹਾਂ ਦੇ ਕੋਲ ਪੰਜਾਬ ਨੂੰ ਕੁਝ ਦੇਣ ਦੀ ਮੰਗ ਕੀਤੀ ਗਈ ਸੀ। ਫਿਰ ਉਨ੍ਹਾਂ ਨੇ ਪੰਜਾਬ 'ਚ ਏਮਜ਼ ਨੂੰ ਮਨਜੂਰੀ ਦਿੱਤੀ। ਉਨ੍ਹਾਂ ਕਿਹਾ ਕਿ ਇਥੇ ਕੋਈ ਵੀ ਮੈਡੀਕਲ ਫੈਸੀਲਿਟੀ ਨਹੀਂ ਸੀ।

Sukhbir Badal Sukhbir Badalਜੇ ਕੋਈ ਜ਼ਿਆਦਾ ਬੀਮਾਰ ਹੋ ਜਾਂਦਾ ਹੈ ਤਾਂ ਸਿੱਧਾ ਲੁਧਿਆਣੇ ਜਾਂ ਫਿਰ ਪੀ. ਜੀ. ਆਈ. ਜਾਣਾ ਪੈਂਦਾ ਸੀ। ਏਮਜ਼ 'ਚ 10 ਰੁਪਏ ਦੀ ਪਰਚੀ ਨਾਲ ਹਰ ਗਰੀਬ ਵਿਅਕਤੀ ਵਧੀਆ ਡਾਕਟਰ ਤੋਂ ਆਪਣਾ ਇਲਾਜ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਖੇਤਰ ਸਭ ਤੋਂ ਪਿਛੜਿਆ ਇਲਾਕਾ ਹੁੰਦਾ ਸੀ। ਪਿਛਲੇ 10 ਸਾਲਾਂ ਦੇ ਅੰਦਰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਗਈ ਹੈ। ਪਹਿਲਾਂ ਸੋਚਿਆ ਵੀ ਨਹੀਂ ਸੀ ਕਿ ਇਥੇ ਕਦੇ ਏਅਰਪੋਰਟ ਹੋਵੇਗਾ, ਹੁਣ ਉਹ ਵੀ ਇਥੇ ਮੌਜੂਦ ਹੈ।

Sukhbir Singh Badal Sukhbir Singh Badalਇਸ ਸ਼ਹਿਰ ਨੂੰ ਪੂਰੇ ਪੰਜਾਬ ਦੇ ਮੇਨ ਸ਼ਹਿਰਾਂ ਨਾਲ ਫੋਰ ਲੇਨ ਕਰਕੇ ਜੋੜ ਦਿੱਤਾ ਗਿਆ ਹੈ। ਅੰਮ੍ਰਿਤਸਰ ਅਤੇ ਚੰਡੀਗੜ੍ਹ ਜਾਣ ਤੱਕ ਇਥੋਂ ਸਿਰਫ ਦੋ ਘੰਟਿਆਂ ਦਾ ਸਮਾਂ ਲੱਗਦਾ ਹੈ। ਜੇਕਰ ਦਿੱਲੀ ਜਾਣਾ ਹੈ ਤਾਂ ਇਥੋਂ ਚਾਰ ਘੰਟਿਆ 'ਚ ਪਹੁੰਚ ਸਕਦੇ ਹੋ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਆਸ਼ਿਰਵਾਦ ਨਾਲ ਬਠਿੰਡਾ ਇਲਾਕੇ 'ਚ ਬੇਹੱਦ ਵਿਕਾਸ ਹੋ ਗਿਆ ਹੈ।

ਇਥੇ ਪਹਿਲਾਂ ਹਜ਼ਾਰਾਂ ਲੋਕਾਂ ਨੂੰ ਕੈਂਸਰ ਦੀ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਤੋਂ ਗੰਗਾਨਗਰ ਲਈ ਕੈਂਸਰ ਐਕਸਪ੍ਰੈੱਸ ਚੱਲਦੀ ਹੁੰਦੀ ਸੀ, ਜਿਸ ਜ਼ਰੀਏ ਕੈਂਸਰ ਦੇ ਮਰੀਜ਼ ਉਥੇ ਇਲਾਜ ਲਈ ਜਾਂਦੇ ਸਨ। ਹੁਣ ਉਸ ਟਰੇਨ ਹੀ ਜ਼ਰੂਰਤ ਨਹੀਂ ਪਵੇਗੀ ਅਤੇ ਇਸੇ ਇਲਾਕੇ 'ਚ ਕੈਂਸਰ ਦੇ ਮਰੀਜ਼ ਵੀ ਆਪਣਾ ਇਲਾਜ ਕਰਵਾ ਸਕਣਗੇ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement