ਪੰਜਾਬ ਸਮੇਤ ਉੱਤਰ ਭਾਰਤ ਵਿਚ ਜ਼ਬਰਦਸਤ ਠੰਢ, ਅਗਲੇ 24 ਘੰਟਿਆਂ 'ਚ ਮੀਂਹ ਪੈਣ ਦੀ ਸੰਭਾਵਨਾ
Published : Dec 23, 2019, 8:19 am IST
Updated : Apr 9, 2020, 11:06 pm IST
SHARE ARTICLE
Coldest
Coldest

ਪੰਜਾਬ ਅਤੇ ਹਰਿਆਣਾ ਵਿਚ ਐਤਵਾਰ ਨੂੰ ਜ਼ਬਰਦਸਤ ਠੰਢ ਰਹੀ ਜਦਕਿ ਹਰਿਆਣਾ ਦਾ ਨਾਰਨੌਲ 4.5 ਡਿਗਰੀ ਸੈਲਸੀਅਸ ਤਾਪਮਾਨ ਨਾਲ ਸੱਭ ਤੋਂ ਠੰਢਾ ਰਿਹਾ

ਚੰਡੀਗੜ੍ਹ  : ਪੰਜਾਬ ਅਤੇ ਹਰਿਆਣਾ ਵਿਚ ਐਤਵਾਰ ਨੂੰ ਜ਼ਬਰਦਸਤ ਠੰਢ ਰਹੀ ਜਦਕਿ ਹਰਿਆਣਾ ਦਾ ਨਾਰਨੌਲ 4.5 ਡਿਗਰੀ ਸੈਲਸੀਅਸ ਤਾਪਮਾਨ ਨਾਲ ਸੱਭ ਤੋਂ ਠੰਢਾ ਰਿਹਾ। ਮੌਸਮ ਵਿਭਾਗ ਦੇ ਅਧਿਕਾਰੀ ਨੇ ਦਸਿਆ ਕਿ ਧੁੰਦ ਕਾਰਨ ਦੋਹਾਂ ਰਾਜਾਂ ਵਿਚ ਕਈ ਥਾਵਾਂ 'ਤੇ ਸਵੇਰੇ ਸੜਕਾਂ 'ਤੇ ਰਾਹ ਵਿਖਾਈ ਨਾ ਦਿਤਾ।

 

ਦੋਹਾਂ ਰਾਜਾਂ ਵਿਚ ਨਾਰਨੌਲ ਸੱਭ ਤੋਂ ਠੰਢਾ ਰਿਹਾ ਜਿਥੇ ਰਾਤ ਦਾ ਤਾਪਮਾਨ ਆਮ ਨਾਲੋਂ ਦੋ ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ ਜਦਕਿ ਭਿਵਾਨੀ ਵਿਚ ਘੱਟੋ ਘੱਟ ਤਾਪਮਾਨ ਆਮ ਨਾਲ ਦੋ ਡਿਗਰੀ ਹੇਠਾਂ 5.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਵਿਚ ਲੁਧਿਆਣਾ ਸੱਭ ਤੋਂ ਠੰਢਾ ਰਿਹਾ ਜਿਥੇ ਘੱਟੋ ਘੱਟ ਤਾਪਮਾਨ 4.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਕਰਨਾਲ ਵਿਚ ਘੱਟੋ ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਰੋਹਤਕ, ਸਿਰਸਾ ਅਤੇ ਹਿਸਾਰ ਵਿਚ ਕ੍ਰਮਵਾਰ 7.2 ਡਿਗਰੀ ਸੈਲਸੀਅਸ, 7.6 ਡਿਗਰੀ ਸੈਲਸੀਅਸ ਅਤੇ 69 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਬਾਲਾ ਵਿਚ ਘੱਟੋ ਘੱਟ ਤਾਪਮਾਨ 9.6 ਡਿਗਰੀ ਸੀ।

 

ਜ਼ਬਰਦਸਤ ਠੰਢ ਕਾਰਨ ਐਤਵਾਰ ਨੂੰ ਸੜਕਾਂ 'ਤੇ ਬਹੁਤ ਘੱਟ ਆਵਾਜਾਈ ਰਹੀ ਅਤੇ ਕੁੱਝ ਥਾਈਂ ਲੋੜ ਸੜਕਾਂ ਕੰਢੇ ਧੂਣੀ ਬਾਲ ਕੇ ਅੱਗ ਸੇਕਦੇ ਨਜ਼ਰ ਆਏ। ਅੰਮ੍ਰਿਤਸਰ ਦਾ ਘੱਟੋ ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਜਦਕਿ ਪਟਿਆਲਾ ਦਾ 7.4 ਡਿਗਰੀ ਸੈਲਸੀਅਸ ਰਿਹਾ।

 

ਚੰਡੀਗੜ੍ਹ ਵਿਚ ਘੱਟੋ ਘੱਟ ਤਾਪਮਾਨ ਆਮ ਨਾਲੋਂ ਜ਼ਿਆਦਾ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਬਠਿੰਡਾ ਵਿਚ 5.9, ਆਦਮਪੁਰ ਵਿਚ 6.1, ਗੁਰਦਾਸਪੁਰ ਵਿਚ 5.5 ਤਾਪਮਾਨ ਹੋਣ ਕਾਰਨ ਰਾਤ ਸਮੇਂ ਬੇਹੱਦ ਠੰਢ ਮਹਿਸੂਸ ਕੀਤੀ ਗਈ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement