ਦੇਸ਼ ਦੇ ਕਈ ਸ਼ਹਿਰਾਂ 'ਚ ਪਟਰੌਲ 120 ਰੁਪਏ 
Published : Oct 23, 2021, 7:16 am IST
Updated : Oct 23, 2021, 7:16 am IST
SHARE ARTICLE
image
image

ਦੇਸ਼ ਦੇ ਕਈ ਸ਼ਹਿਰਾਂ 'ਚ ਪਟਰੌਲ 120 ਰੁਪਏ 

ਨਵੀਂ ਦਿੱਲੀ, 22 ਅਕਤੂਬਰ : ਜਿਥੇ ਮਹਿੰਗਾਈ ਦਿਨੋਂ-ਦਿਨ ਆਮ ਆਦਮੀ ਦਾ ਲੱਕ ਤੋੜ ਰਹੀ ਹੈ ਉਥੇ ਤੇਲ ਦੇ ਵਧ ਰਹੇ ਭਾਅ ਆਮ ਲੋਕਾਂ ਨੂੰ  ਬੁਰੀ ਤਰ੍ਹਾਂ ਡਰਾਉਣ ਲੱਗ ਪਏ ਹਨ | ਹਾਲਤ ਇਹ ਹੈ ਕਿ ਲੋਕ ਗੱਡੀਆਂ ਚਲਾਉਣ ਤੋਂ ਗੁਰੇਜ਼ ਕਰਨ ਲੱਗ ਪਏ ਹਨ | ਪਟਰੌਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਲੋਕਾਂ ਦੀਆਂ ਮੁਸਕਲਾਂ ਵਿਚ ਵਾਧਾ ਕੀਤਾ ਹੈ | ਇਸ ਸਮੇਂ ਦੇਸ਼ ਦੇ ਕਈ ਸਹਿਰਾਂ ਵਿਚ ਪਟਰੌਲ ਦਾ ਰੇਟ 120 ਲਿਟਰ ਦੇ ਨੇੜੇ ਪਹੁੰਚ ਗਿਆ ਹੈ | 
ਅਕਤੂਬਰ ਮਹੀਨੇ ਵਿਚ ਹੀ, ਹੁਣ ਤਕ, ਬਾਲਣ ਦੀਆਂ ਕੀਮਤਾਂ ਵਿਚ 17 ਵਾਰ ਤੋਂ ਵੱਧ ਵਾਧਾ ਕੀਤਾ ਗਿਆ ਹੈ | ਸਿਰਫ਼ ਤਿੰਨ ਦਿਨਾਂ ਨੂੰ  ਛੱਡ ਕੇ ਰੋਜ਼ਾਨਾ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਧੀਆਂ ਹਨ | ਲਗਾਤਾਰ ਵਾਧੇ ਤੋਂ ਬਾਅਦ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹੁਣ ਰਿਕਾਰਡ ਤੋੜ ਪੱਧਰ 'ਤੇ ਪਹੁੰਚ ਗਈਆਂ ਹਨ | ਇਕ ਪਾਸੇ ਆਮ ਲੋਕ ਮਹਿੰਗਾਈ ਦੀ ਚੱਕੀ ਵਿਚ ਪੀਸੇ ਜਾ 

ਰਹੇ ਹਨ ਤੇ ਦੂਜੇ ਪਾਸੇ ਸੱਤਾਧਾਰੀ ਭਾਜਪਾਈ ਆਏ ਦਿਨ ਅਜਿਹੇ ਬਿਆਨ ਦਾਗ਼ ਰਹੇ ਕਿ ਜਿਹੜੇ ਲੋਕਾਂ ਦੇ ਜ਼ਖ਼ਮਾਂ 'ਤੇ ਲੂਣ ਭੁਕਣ ਸਮਾਨ ਹੁੰਦੇ ਹਨ | 

ਡੱਬੀ

ਜਿਨ੍ਹਾਂ ਸ਼ਹਿਰਾਂ ਵਿਚ ਪਟਰੌਲ  120 ਦੇ ਕਰੀਬ ਹੈ

1- ਰਾਜਸਥਾਨ ਦੇ ਸ੍ਰੀਗੰਗਾਨਗਰ 'ਚ ਪਟਰੌਲ 119.05, ਡੀਜ਼ਲ 109.88 ਪ੍ਰਤੀ ਲਿਟਰ |

2- ਮੱਧ ਪ੍ਰਦੇਸ ਦੇ ਅਨੂਪੁਰ ਵਿਚ ਪਟਰੌਲ 118.35 ਰੁਪਏ ਪ੍ਰਤੀ ਲਿਟਰ, ਡੀਜ਼ਲ 107.50 ਰੁਪਏ

3- ਸਤਨਾ ਵਿਚ ਪ੍ਰੀਮੀਅਮ ਪਟਰੌਲ 120 ਰੁਪਏ, ਡੀਜ਼ਲ ਵੀ 105.67 ਪ੍ਰਤੀ ਲਿਟਰ |
4- ਅਲੀਰਾਜਪੁਰ ਵਿਚ, ਸੁਪਰ ਪਟਰੌਲ 120 ਰੁਪਏ ਪ੍ਰਤੀ ਲੀਟਰ, ਡੀਜ਼ਲ 105.51 ਰੁਪਏ ਪ੍ਰਤੀ ਲਿਟਰ | 

5- ਰੀਵਾ, ਮੱਧ ਪ੍ਰਦੇਸ਼ ਵਿਚ ਪਟਰੌਲ 117.95 ਪ੍ਰਤੀ ਲਿਟਰ, ਡੀਜ਼ਲ 107.14 ਰੁਪਏ |

6- ਮੱਧ ਪ੍ਰਦੇਸ ਦੇ ਅਨੂਪੁਰ ਵਿਚ ਪਟਰੌਲ 118.35 ਪ੍ਰਤੀ ਲਿਟਰ, ਡੀਜ਼ਲ 107.50 ਰੁਪਏ |

7- ਮੱਧ ਪ੍ਰਦੇਸ਼ ਦੇ ਬੁਰਹਾਨਪੁਰ 'ਚ ਪਟਰੌਲ 117.34 ਪ੍ਰਤੀ ਲਿਟਰ, ਡੀਜ਼ਲ 106.58 ਰੁਪਏ |

8-ਛਿੰਦਵਾੜਾ, ਮੱਧ ਪ੍ਰਦੇਸ਼ 'ਚ ਪਟਰੌਲ 117.56 ਪ੍ਰਤੀ ਲਿਟਰ, ਡੀਜ਼ਲ 106.76 ਰੁਪਏ |


ਡੱਬੀ
ਚਾਰ ਮਹਾਨਗਰਾਂ 'ਚ ਪਟਰੌਲ-ਡੀਜ਼ਲ ਦੀ ਕੀਮਤ

1-ਦਿੱਲੀ ਪਟਰੌਲ 106.89 ਰੁਪਏ ਅਤੇ ਡੀਜ਼ਲ 95.62 ਰੁਪਏ ਪ੍ਰਤੀ ਲਿਟਰ |

2- ਮੁੰਬਈ ਪਟਰੌਲ 112.78 ਰੁਪਏ ਅਤੇ ਡੀਜ਼ਲ 103.63 ਰੁਪਏ ਪ੍ਰਤੀ ਲਿਟਰ |

3- ਚੇਨਈ ਪਟਰੌਲ 103.92 ਰੁਪਏ ਅਤੇ ਡੀਜ਼ਲ 99.92 ਰੁਪਏ ਪ੍ਰਤੀ ਲਿਟਰ |

4-ਕੋਲਕਾਤਾ ਪਟਰੌਲ 107.44 ਰੁਪਏ ਅਤੇ ਡੀਜ਼ਲ 98.73 ਰੁਪਏ ਪ੍ਰਤੀ ਲਿਟਰ |
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement