ਪਿੰਡ ਕੌਹਰੀਆਂ ਦੀ ਪੰਚਾਇਤ ਦੀ ਪਹਿਲ, ਗਊਸ਼ਾਲਾ ਨੂੰ ਦਾਨ ਕੀਤਾ ਹਰਾ ਚਾਰਾ

By : GAGANDEEP

Published : Aug 23, 2023, 1:55 pm IST
Updated : Aug 23, 2023, 1:57 pm IST
SHARE ARTICLE
photo
photo

ਪਿੰਡ ਵਾਸੀ ਪਹਿਲਾਂ ਵੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਕਰ ਚੁੱਕੇ ਹਨ ਮਦਦ

 

ਸੰਗਰੂਰ - ਪਿੰਡ ਕੌਹਰੀਆਂ ਦੇ ਨਗਰ ਵਾਸੀਆਂ ਨੇ ਵੱਡੀ ਪਹਿਲ ਕੀਤੀ ਹੈ। ਡੇਰਾ ਬਾਬਾ ਸੁਜਾਨ ਗਿਰ ਦੇ ਨਾਂ 32 ਏਕੜ ਜ਼ਮੀਨ ਜਿਸ 'ਤੇ ਸੰਦੀਪ ਗਿਰ ਕਾਸ਼ਤਕਰ ਰਿਹਾ ਹੈ ਨੇ ਗਊਸ਼ਾਲਾ ਲਈ 7 ਏਕੜ ਹਰਾ ਚਾਰਾ ਬੀਜਿਆ ਸੀ ਜਿਸ ਨੂੰ ਅੱਜ ਖੇਤਲਾ ਗਊਸ਼ਾਲਾ ਦੇ ਪ੍ਰਬੰਧਕ ਨੂੰ ਬਾਬਾ ਸੰਦੀਪ ਗਿਰ, ਪਿੰਡ ਦੀ ਪੰਚਾਇਤ ਤੇ ਆਮ ਆਦਮੀ ਪਾਰਟੀ ਕੌਹਰੀਆਂ ਦੀ ਅਗਵਾਈ ਵਿਚ ਹਰਾ ਚਾਰਾ ਦਾਨ ਕੀਤਾ ਗਿਆ।

 

photophoto

ਇਹ ਵੀ ਪੜ੍ਹੋ: ਲੁਧਿਆਣਾ ਵਿਚ ਪਤੀ ਤੋਂ ਦੁਖੀ ਮਹਿਲਾ ਨੇ ਤੇਜ਼ਾਬ ਪੀ ਕੇ ਕੀਤੀ ਖ਼ੁਦਕੁਸ਼ੀ

 ਗੱਲਬਾਤ ਕਰਦਿਆਂ ਸੰਦੀਪ ਗਿਰ ਨੇ ਕਿਹਾ ਕਿ ਅੱਗੇ ਤੋਂ ਵੀ ਗਊਸ਼ਾਲਾ ਲਈ ਹਰਾ ਚਾਰਾ ਬੀਜਿਆ ਜਾਵੇਗਾ। ਪਿੰਡ ਦੇ ਮੋਹਰਬਰ ਵਿਅਕਤੀਆਂ ਤੇ ਗਊਸ਼ਾਲਾ ਪ੍ਰਬੰਧਕਾਂ ਨੇ ਸੰਦੀਪ ਗਿਰ ਦਾ ਧੰਨਵਾਦ ਕੀਤਾ। ਇਸ ਮੌਕੇ ਰਣਜੀਤ ਸਿੰਘ ਖੇਤਲਾ ਦਫ਼ਤਰ ਇੰਨਚਾਰਜ, ਗੁਰਪ੍ਰੀਤ ਸਿੰਘ ਸਰਪੰਚ, ਗੁਰਮੀਤ ਸਿੰਘ ਸੁਸਾਇਟੀ ਪ੍ਰਧਾਨ, ਸੰਦੀਪ ਗਿਰ, ਕੁਲਦੀਪ ਸਿੰਘ ਨੰਬਰਦਾਰ, ਬਿੱਟੂ ਸੇਠ, ਸੁਖਚੈਨ ਸਿੰਘ ਪੰਚ, ਜਗਸੀਰ ਪੰਚ, ਬਲਜਿੰਦਰ ਸਿੰਘ ਤੇ ਨਸੀਬ ਸਿੰਘ ਆਦਿ ਹਾਜ਼ਰ ਸਨ। 

 

 

photophoto

ਇਹ ਵੀ ਪੜ੍ਹੋ: ਅਧਿਆਪਕਾਂ ਤੇ ਹੋਰ ਕਾਮਿਆਂ ਨੂੰ ਵੱਡੀ ਰਾਹਤ, ਨਹੀਂ ਹੋਵੇਗੀ ਮੈਡੀਕਲ ਤੇ ਪੁਲਿਸ ਜਾਂਚ 

ਜ਼ਿਕਰਯੋਗ ਹੈ ਕਿ ਪਿੰਡ ਕੌਹਰੀਆਂ ਦੀ ਪੰਚਾਇਤ ਤੇ ਨਗਰ ਵਾਸੀਆਂ ਨੇ ਪੰਜਾਬ ਵਿਚ ਹੜ੍ਹਾਂ ਦੀ ਮਾਰ ਹੇਠ ਆਏ ਕਿਸਾਨਾਂ ਲਈ 10 ਏਕੜ ਜ਼ਮੀਨ ਲੈ ਕੇ ਹੜ੍ਹ ਪੀੜਤ ਕਿਸਾਨਾਂ ਲਈ ਝੋਨੇ ਦੇ ਬੀਜ ਤੇ ਹਰਾ ਚਾਰਾ ਬੀਜਿਆ ਸੀ। 

 

photophoto

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement