ਜੰਮੂ : ਸਾਂਬਾ ਤੋਂ ਲਾਪਤਾ ਵਿਦਿਆਰਥਣ ਦੀ ਲਾਸ਼ ਪੰਜਾਬ 'ਚ ਮਿਲੀ
Published : Aug 23, 2022, 12:45 am IST
Updated : Aug 23, 2022, 12:45 am IST
SHARE ARTICLE
image
image

ਜੰਮੂ : ਸਾਂਬਾ ਤੋਂ ਲਾਪਤਾ ਵਿਦਿਆਰਥਣ ਦੀ ਲਾਸ਼ ਪੰਜਾਬ 'ਚ ਮਿਲੀ

ਪ੍ਰਦਰਸ਼ਨਕਾਰੀਆਂ ਨੇ ਰਾਜਮਾਰਗ ਕੀਤਾ ਜਾਮ

ਜੰਮੂ, 22 ਅਗੱਸਤ : ਜੰਮੂ-ਕਸਮੀਰ ਦੀ ਇਕ ਕਾਲਜ ਵਿਦਿਆਰਥਣ ਦੀ ਪੰਜਾਬ ਵਿਚ ਲਾਸ਼ ਮਿਲਣ ਤੋਂ ਬਾਅਦ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਸੋਮਵਾਰ ਨੂੰ  ਸਾਂਬਾ ਜ਼ਿਲ੍ਹੇ ਵਿਚ ਜੰਮੂ-ਪਠਾਨਕੋਟ ਨੈਸਨਲ ਹਾਈਵੇਅ ਜਾਮ ਕਰ ਦਿਤਾ | ਅਧਿਕਾਰੀਆਂ ਨੇ ਦਸਿਆ ਕਿ ਸਾਂਬਾ ਮੰਡਲ ਦੇ ਮਦਕੋਲੀ ਪਿੰਡ ਦੀ ਰਹਿਣ ਵਾਲੀ 20 ਸਾਲਾ ਵਿਦਿਆਰਥਣ ਸਨਿਚਰਵਾਰ ਨੂੰ  ਸਾਂਬਾ ਦੇ 'ਸਰਕਾਰੀ ਡਿਗਰੀ ਕਾਲਜ' ਤੋਂ ਵਾਪਸ ਆਉਂਦੇ ਸਮੇਂ ਲਾਪਤਾ ਹੋ ਗਈ ਸੀ | ਉਸ ਦੀ ਲਾਸ਼ ਐਤਵਾਰ ਨੂੰ  ਲੁਧਿਆਣਾ ਵਿਚ ਭੇਤਭਰੇ ਹਾਲਾਤਾਂ 'ਚ ਮਿਲੀ | ਅਧਿਕਾਰੀ ਨੇ ਦਸਿਆ ਕਿ ਪਰਵਾਰ ਨੇ ਸਨਿਚਰਵਾਰ ਸ਼ਾਮ ਸਥਾਨਕ ਪੁਲਿਸ ਸਟੇਸਨ 'ਚ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ |
ਵਿਦਿਆਰਥਣ ਦੀ ਲਾਸ਼ ਮਿਲਣ ਤੋਂ ਬਾਅਦ ਉਸ ਦੇ ਕਾਲਜ ਦੇ ਦੋਸਤਾਂ ਸਮੇਤ ਵੱਡੀ ਗਿਣਤੀ ਵਿਚ ਲੋਕਾਂ ਨੇ ਸਾਂਬਾ ਕਸਬੇ ਨੇੜੇ ਹਾਈਵੇਅ ਜਾਮ ਕਰ ਦਿਤਾ ਅਤੇ ਉਸ ਦੀ ਮੌਤ ਦੀ ਸਹੀ ਜਾਂਚ ਦੀ ਮੰਗ ਕੀਤੀ | 
ਮਿ੍ਤਕ ਵਿਦਿਆਰਥਣ ਦੇ ਰਿਸ਼ਤੇਦਾਰ ਨੇ ਕਿਹਾ,''ਉਸ ਦੀ ਗੁੰਮਸ਼ੁਦਗੀ ਅਤੇ ਬਾਅਦ 'ਚ ਹੋਈ ਮੌਤ ਕਿਸੇ ਸਾਜ਼ਸ਼ ਦਾ ਸੰਕੇਤ ਹੈ... ਅਸੀਂ ਨਿਆਂ ਚਾਹੁੰਦੇ ਹਾਂ, ਜੋ ਨਿਰਪੱਖ ਜਾਂਚ ਤੋਂ ਬਾਅਦ ਹੀ ਮਿਲ ਸਕਦਾ ਹੈ |'' ਹਾਲਾਂਕਿ ਪੁਲਿਸ ਅਤੇ ਨਾਗਰਿਕ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਪ੍ਰਦਰਸਨਕਾਰੀਆਂ ਨੂੰ  ਸਾਂਤ ਕਰਵਾਇਆ ਅਤੇ ਭਰੋਸਾ ਦਿਤਾ ਕਿ ਸਾਰੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ | ਇਸ ਤੋਂ ਬਾਅਦ ਪ੍ਰਦਰਸ਼ਨਕਾਰੀ ਉੱਥੋਂ ਚਲੇ ਗਏ |    
                        (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement