ਨੌਜਵਾਨਾਂ ਨੂੰ ਚਿੱਟੇ ਨਾਲ ਮਿਲ ਰਿਹਾ ਹੈ ਏਡਜ਼ ਤੇ ਕਾਲਾ ਪੀਲੀਆ
Published : Jul 23, 2018, 1:07 pm IST
Updated : Jul 23, 2018, 1:07 pm IST
SHARE ARTICLE
Drugs
Drugs

ਚਿੱਟੇ ਦੇ ਨਸ਼ੇ ਨਾਲ ਹੁਣ ਨੌਜਵਾਨ ਵਿੱਚ ਕਾਲਾ ਪੀਲੀਆ ਦੇ ਨਾਲ ਨਾਲ ਏਡਜ਼ ਵੀ ਫੈਲ ਰਹੀ ਹੈ। ਨਵਾਂਸ਼ਹਿਰ ਜ਼ਿਲ੍ਹੇ ਦੇ 30 ਨੌਜਵਾਨ ਪਿਛਲੇ ਦਸ ਦਿਨਾਂ ਤੋਂ ਕਾਲਾ...

ਬਲਾਚੌਰ/ਕਾਠਗੜ੍ਹ,  ਚਿੱਟੇ ਦੇ ਨਸ਼ੇ ਨਾਲ ਹੁਣ ਨੌਜਵਾਨ ਵਿੱਚ ਕਾਲਾ ਪੀਲੀਆ ਦੇ ਨਾਲ ਨਾਲ ਏਡਜ਼ ਵੀ ਫੈਲ ਰਹੀ ਹੈ। ਨਵਾਂਸ਼ਹਿਰ ਜ਼ਿਲ੍ਹੇ ਦੇ 30 ਨੌਜਵਾਨ ਪਿਛਲੇ ਦਸ ਦਿਨਾਂ ਤੋਂ ਕਾਲਾ ਪੀਲਿਆ ਨਾਲ ਗ੍ਰਸਤ ਪਾਏ ਗਏ ਹਨ। ਕਰੀਬ ਇਕ ਦਰਜਨ ਨੌਜਵਾਨਾਂ ਵਿੱਚ ਐਚਆਈਵੀ ਪਾਜੇਟਿਵ ਪਾਇਆ ਗਿਆ। ਇਹ ਅੰਕੜੇ ਨਸ਼ੇ ਦੀ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ ਜਿੰਨੀ ਹੀ ਚਿੰਤਾ ਦਾ ਵਿਸ਼ਾ ਹਨ। 

ਤੰਦਰੂਸਤ ਪੰਜਾਬ ਮੁਹਿੰਮ ਦੇ ਤਹਿਤ ਪੁਲਿਸ ਤੇ ਆਮ ਜਨਤਾ ਦੀ ਮਦਦ ਨਾਲ ਕਰੀਬ 250 ਲੋਕਾਂ ਨੂੰ ਇਲਾਜ ਲਈ ਓਟ ਸੈਟਰਾਂ ਵਿੱਚ ਭਰਤੀ ਕਰਵਾਇਆ ਗਿਆ। ਸੂਤਰ ਦੱਸਦੇ ਹਨ ਕਿ ਇਲਾਜ ਤਂੋ ਪਹਿਲਾ ਸਿਵਲ ਹਸਪਤਾਲ ਨਵਾਸ਼ਹਿਰ ਵਿੱਚ ਪਿਛਲੇ ਦਸ ਦਿਨਾਂ ਤੋਂ 40 ਨੌਜਵਾਨਾਂ ਦੇ ਖੂਨ ਟੈਸਟ ਕੀਤੇ ਗਏ ਜਿਸ ਵਿੱਚੋ 30  ਨੌਜਵਾਨਾਂ ਵਿਚ ਕਾਲਾ ਪੀਲਿਆ ਪਾਇਆ ਗਿਆ ਜਦੋ ਕਿ 10 ਨੌਜਵਾਨਾਂ  ਵਿੱਚ ਏਡਜ਼  ਦੇ ਲੱਛਣ ਪਾਏ  ਗਏ। ਵਿਭਾਗ  ਵੱਲੋਂ ਕੌਸਲਿੰਗ ਦੇ ਬਾਦ ਥਰੈਪੀ ਸੈਂਟਰ ਵਿੱਚ ਉਨ੍ਹਾਂ ਦਾ ਇਲਾਜ ਸ਼ੁਰੂ ਕਰਵਾ ਦਿੱਤਾ ਗਿਆ।

AIDSAIDS

ਨੌਜਵਾਨ ਆਪਸ ਵਿੱਚ ਹੀ ਇਕ ਹੀ ਸੂਈ ਦਾ ਟੀਕਾ ਲਗਾ ਲੈਦੇ  ਹਨ ਜਿਸ ਕਾਰਨ ਕਾਲਾ ਪੀਲੀਆ ਤੇ ਏਡਜ਼ ਪੀੜਤਾਂ ਵਿੱਚ ਵਾਧਾ ਹੋ  ਰਿਹਾ ਹੈ।  
ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਸ਼ਹਿਰ ਤੇ ਪਿੰਡਾਂ ਵਿੱਚ ਜਾ ਕੇ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਇਸ ਬਾਰੇ ਜਾਗਰੂਕ ਕਰੇ। ਸਿਵਲ ਸਰਜਨ ਡਾ ਗੁਰਿੰਦਰ ਕੌਰ ਚਾਵਲਾ  ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਨਸ਼ੇ ਨਾਲ ਪੀੜਿਤ ਨੌਜਵਾਨਾਂ ਦਾ ਓਟ ਸੈਟਰਾਂ ਵਿੱਚ ਇਲਾਜ ਕੀਤਾ ਜਾ ਰਿਹਾ ਹੈ ।

DrugsDrugs

 ਜਿਸ ਵੀ ਬੀਮਾਰੀ ਨਾਲ ਉਹ ਗ੍ਰਸਤ ਹਨ, ਉਸ ਦਾ ਵੀ ਇਲਾਜ ਕੀਤਾ ਜਾ ਰਿਹਾ ਹੈ।  ਜਿਹੜੇ ਨੌਜਵਾਨ ਕਾਲੇ ਪੀਲੀਆ ਦੀ ਲਪੇਟ ਵਿੱਚ ਆ ਚੁੱਕੇ ਹਨ ਉਨਾ ਦਾ  ਸਿਵਲ ਹਸਪਤਾਲ ਨਵਾਂਸ਼ਹਿਰ ਵਿੱਚ ਮੁਫਤ ਇਲਾਜ ਕੀਤਾ ਜਾ ਰਿਹਾ ਹੈ। ਏਡਜ਼ ਨਾਲ ਗ੍ਰਸਤ ਨੌਜਵਾਨਾਂ ਨੂੰ ਜਲੰਧਰ ਦੇ ਥੇਰੇਪੀ ਸੈਂਟਰ ਵਿੱਚ ਇਲਾਜ ਦੇ ਲਈ ਭੇਜਿਆ  ਗਿਆ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement