ਨਾਜਾਇਜ਼ ਹਥਿਆਰਾਂ ਸਣੇ ਦੋ ਕਾਬੂ
Published : Jul 23, 2018, 3:14 pm IST
Updated : Jul 23, 2018, 3:14 pm IST
SHARE ARTICLE
Two arrested with Police
Two arrested with Police

ਥਾਣਾ ਕੈਨਾਲ ਕਲੋਨੀ ਦੀ ਪੁਲਿਸ ਵਲੋਂ ਦੋ ਵਿਅਕਤੀਆਂ ਕੋਲੋਂ ਨਜਾਇਜ਼ ਹਥਿਆਰ ਬਰਾਮਦ ਕੀਤੇ ਹਨ। ਜਾਣਕਾਰੀ ਦਿੰਦਿਆਂ ਪੁਲਿਸ ਬੁਲਾਰੇ ਨੇ ਦਸਿਆ ਕਿ ਇੰਚਾਰਜ ...

ਬਠਿੰਡਾ,  ਥਾਣਾ ਕੈਨਾਲ ਕਲੋਨੀ ਦੀ ਪੁਲਿਸ ਵਲੋਂ ਦੋ ਵਿਅਕਤੀਆਂ ਕੋਲੋਂ ਨਜਾਇਜ਼ ਹਥਿਆਰ ਬਰਾਮਦ ਕੀਤੇ ਹਨ। ਜਾਣਕਾਰੀ ਦਿੰਦਿਆਂ ਪੁਲਿਸ ਬੁਲਾਰੇ ਨੇ ਦਸਿਆ ਕਿ ਇੰਚਾਰਜ ਚੋਕੀ ਵਰਧਮਾਨ ਥਾਣੇਦਾਰ ਗਨੇਸ਼ਵਰ ਕੁਮਾਰ  ਵਲੋਂ ਇਕਬਾਲ ਸਿੰਘ ਹਾਲ ਵਾਸੀ ਹਰਬੰਸ ਨਗਰ ਬਠਿੰਡਾ ਕੋਲੋ ਇਕ ਨਾਜਾਇਜ਼ ਪਿਸਤੌਲ .22 ਬੌਰ ਦੇਸੀ ਅਤੇ 5 ਕਾਰਤੂਸ ਬਰਾਮਦ ਕੀਤੇ ਹਨ।

ਇਕਬਾਲ ਸਿੰਘ ਨੇ ਪੁੱਛਗਿਛ ਦੌਰਾਨ ਮੰਨਿਆ ਕਿ ਸਾਲ 2002 ਵਿਚ ਉਸ ਨੇ ਅਪਣੀ ਪਤਨੀ ਅਤੇ ਅਪਣੇ ਸੋਹਰੇ ਦਾ ਕਤਲ ਕੀਤਾ ਸੀ ਜੋ ਮਿਤੀ 14-11-17 ਨੂੰ ਕਤਲ ਦੀ ਸਜ੍ਹਾ ਕੱਟ ਕੇ ਜੇਲ੍ਹ ਵਿਚੋਂ ਬਾਹਰ ਆਇਆ ਹੈ। ਉਸ ਨੇ ਅਪਣੀ ਜਾਨਮਾਲ ਦੀ ਰੱਖਿਆ ਲਈ ਇਹ ਦੇਸੀ ਪਿਸਤੋਲ ਅਪਣੇ ਕੋਲ ਰੱਖਿਆ ਹੋਇਆ ਸੀ। ਇਸ ਸਬੰਧੀ ਕੈਨਾਲ ਕਾਲੋਨੀ ਪੁਲਿਸ ਥਾਣੇ ਵਿਚ ਉਕਤ ਵਿਰੁਧ ਅਸਲਾ ਐਕਟ ਅਧੀਨ ਦਰਜ ਕਰਕੇ ਮੁੱਢਲੀ ਤਫਤੀਸ਼ ਅਮਲ ਵਿਚ ਲਿਆਂਦੀ ਹੈ।

ਹੋਰ ਮਾਮਲੇ ਵਿਚ ਇਸੇ ਥਾਣੇ ਦੀ ਪੁਲਿਸ ਪਾਰਟੀ ਵਲੋਂ ਸੁਖਵਿੰਦਰ ਸਿੰਘ ਉਰਫ ਸੁੱਖਾ ਵਾਸੀ ਗਲੀ ਨੰਬਰ 1 ਬੰਗੀ ਨਗਰ ਬਠਿੰਡਾ ਕੋਲੋ ਵੀ 32 ਬੌਰ ਦੇਸੀ ਪਿਸਤੋਲ ਬਰਾਮਦ ਕੀਤਾ ਹੈ। ਕਥਿਤ ਦੋਸ਼ੀ ਨੇ ਪੁੱਛਗਿਛ ਦੌਰਾਨ ਮੰਨਿਆ ਕਿ ਪਹਿਲਾਂ ਵੀ ਵੱਖ ਵੱਖ ਥਾਣਿਆਂ ਵਿਚ ਵੱਖ ਵੱਖ ਜੁਰਮਾ ਤਹਿਤ ਮੁੱਕਦਮੇ ਦਰਜ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement