ਸੁਖਬੀਰ ਬਾਦਲ ਢੀਂਡਸਾ ਪਰਵਾਰ ਨੂੰ ਕਰ ਰਿਹੈ ਪਾੜਨ ਦੀ ਕੋਸ਼ਿਸ਼ : ਭਗਵੰਤ ਮਾਨ
Published : Mar 23, 2019, 5:06 pm IST
Updated : Mar 23, 2019, 5:06 pm IST
SHARE ARTICLE
Bhagwant Mann
Bhagwant Mann

ਢੀਂਡਸਾ ਨੂੰ ਟਿਕਟ ਦੇਣ ਲਈ ਜ਼ਿੱਦ ’ਤੇ ਅੜੇ ਸੁਖਬੀਰ ਬਾਦਲ ’ਤੇ ਭਗਵੰਤ ਮਾਨ ਨੇ ਜੰਮ ਕੇ ਸਾਧਿਆ ਨਿਸ਼ਾਨਾ

ਸੰਗਰੂਰ : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਸੁਖਬੀਰ ਬਾਦਲ ’ਤੇ ਨਿਸ਼ਾਨਾ ਸਾਧਦੇ ਹੋਏ ਢੀਂਡਸਾ ਪਰਵਾਰ ਵਿਚ ਦਰਾੜ ਪਾਉਣ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਪਰਮਿੰਦਰ ਢੀਂਡਸਾ ’ਤੇ ਚੋਣਾਂ ਲੜਨ ਦਾ ਦਬਾਅ ਬਣਾ ਕੇ ਢੀਂਡਸਾ ਪਰਵਾਰ ਵਿਚ ਵੰਡੀਆ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਢੀਂਡਸਾ ਪਰਵਾਰ ਨੂੰ ਪਾੜਨਾ ਚਾਹੁੰਦੇ ਹਨ।

Bhagwant Maan Bhagwant Maan

ਮਾਨ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਨਹੀਂ ਚਾਹੁੰਦੇ ਉਹ ਤੇ ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਲੋਕ ਸਭਾ ਚੋਣ ਲੜੇ ਪਰ ਸੁਖਬੀਰ ਬਾਦਲ ਪਰਮਿੰਦਰ ਢੀਂਡਸਾ 'ਤੇ ਚੋਣ ਲੜਨ ਦਾ ਦਬਾਅ ਪਾ ਰਹੇ ਹਨ। ਭਗਵੰਤ ਮਾਨ ਨੇ ਦਾਅਵਾ ਕਰਦਿਆਂ ਕਿਹਾ ਕਿ ਅਕਾਲੀ ਦਲ ਸੰਗਰੂਰ ਵਿਚੋਂ ਹੀ ਨਹੀਂ ਪੰਜਾਬ ਵਿਚੋਂ ਵੀ ਖ਼ਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਅਕਾਲੀ ਦਲ ਨੂੰ ਢੰਗ ਦੇ ਉਮੀਦਵਾਰ ਵੀ ਨਹੀਂ ਮਿਲ ਰਹੇ। ਮਾਨ ਨੇ ਕਿਹਾ ਕਿ ਜਦ ਬਾਪੂ ਨੇ ਨਾਂਹ ਕਰ ਦਿਤੀ ਤਾਂ ਸੁਖਬੀਰ ਬਾਦਲ ਮੁੰਡੇ ਨੂੰ ਧੱਕੇ ਨਾਲ ਚੋਣ ਮੈਦਾਨ ਵਿਚ ਉਤਾਰ ਰਿਹਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement