Barnala News : ਬਰਨਾਲਾ 'ਚ ਘਰੇਲੂ ਕਲੇਸ਼ 'ਚ ਨੂੰਹ ਟਾਵਰ 'ਤੇ ਚੜ੍ਹੀ, ਸੱਸ ਦੀ ਹਮਾਇਤੀ ਚ ਟੈਂਕੀ 'ਤੇ ਚੜ੍ਹੇ

By : BALJINDERK

Published : Oct 22, 2024, 5:21 pm IST
Updated : Oct 22, 2024, 5:23 pm IST
SHARE ARTICLE
ਟੈਂਕੀ ’ਤੇ ਚੜੇ ਸੱਸ ਦੇ ਹਮਾਇਤੀ, ਤੇ ਨੂੰਹ ਆਪਣੇ ਪੁੱਤਰ ਨਾਲ ਟਾਵਰ ਉਤੇ ਚੜ੍ਹੀ ਹੋਈ
ਟੈਂਕੀ ’ਤੇ ਚੜੇ ਸੱਸ ਦੇ ਹਮਾਇਤੀ, ਤੇ ਨੂੰਹ ਆਪਣੇ ਪੁੱਤਰ ਨਾਲ ਟਾਵਰ ਉਤੇ ਚੜ੍ਹੀ ਹੋਈ

Barnala News : ਸੱਸ ਧਿਰ ਨਾਲ ਖੜ੍ਹੇ 35-40 ਲੋਕ ਚੜ੍ਹੇ ਪਾਣੀ ਦੀ ਟੈਂਕੀ ’ਤੇ , ਨੂੰਹ ਆਪਣੇ ਪੁੱਤ ਨਾਲ ਚੜ੍ਹੀ ਅਨਾਜ ਮੰਡੀ ’ਚ ਲੱਗੇ ਬਿਜਲੀ ਟਾਵਰ ’ਤੇ

Barnala News :ਬਲਾਕ ਸ਼ਹਿਣਾ ਦੇ ਪਿੰਡ ਭਗਤਪੁਰਾ ਮੌੜ ਵਿੱਚ ਸੱਸ-ਨੂੰਹ ਦੇ ਕਲੇਸ਼ ਵਿੱਚ ਸੱਸ ਵਾਟਰ ਵਰਕਸ ਦੀ ਟੈਂਕੀ ਅਤੇ ਨੂੰਹ ਟਾਵਰ ਉਤੇ ਚੜ੍ਹ ਗਈ। ਸੱਸ ਧਿਰ ਨਾਲ 35-40 ਲੋਕ ਚੜ੍ਹੇ ਪਾਣੀ ਦੀ ਟੈਂਕੀ  ਅਤੇ ਦੂਜੇ ਪਾਸੇ ਨੂੰਹ ਆਪਣੇ ਪੁੱਤ ਨਾਲ ਅਨਾਜ ਮੰਡੀ ਵਿੱਚ ਲੱਗੇ ਬਿਜਲੀ ਟਾਵਰ ਉਤੇ ਚੜ੍ਹ ਗਈ। ਇਸ ਦਰਮਿਆਨ ਪਿੰਡ ਵਾਸੀਆਂ ਨੇ ਮਾਮੂਲੀ ਝਗੜੇ ਨੂੰ ਸਿਆਸੀ ਰੰਗਤ ਦੇਣ ਦਾ ਦੋਸ਼ ਲਗਾਇਆ।

ਜਾਣਕਾਰੀ ਮੁਤਾਬਕ ਨੂੰਹ ਸੱਸ ਦੇ ਕਲੇਸ਼ ਵਿੱਚ ਨੂੰਹ ਨੇ ਥਾਣੇ ਸ਼ਿਕਾਇਤ ਦਿੱਤੀ ਸੀ। ਘਰੇਲੂ ਰੌਲੇ ਵਿਚਾਲੇ ਸ਼ਹਿਣਾ ਪੁਲਿਸ ਅੱਜ ਦੋ ਵਿਅਕਤੀਆਂ ਨੂੰ ਥਾਣੇ ਲੈ ਗਈ। ਜਿਸ ਦੇ ਵਿਰੋਧ ਉਤੇ ਸੱਸ ਪੱਖ ਵਿੱਚ ਆਏ ਲੋਕ ਪਾਣੀ ਦੀ ਟੈਂਕੀ ਉਤੇ ਚੜ੍ਹ ਗਏ ਅਤੇ ਮੰਗ ਕੀਤੀ ਕਿ ਸੱਸ ਨਾਲ ਕੁੱਟਮਾਰ ਹੋਈ ਤੇ ਉਲਟਾ ਪੁਲਿਸ ਉਨ੍ਹਾਂ ਦੇ ਬੰਦਿਆਂ ਨੂੰ ਲੈ ਗਈ। ਜਦਕਿ ਉਨ੍ਹਾਂ ਦਾ ਦੋਹਾਂ ਧਿਰਾਂ ਦੇ ਰੌਲੇ ਨਾਲ ਕੋਈ ਸਬੰਧ ਨਹੀਂ।

ਸਿਆਸੀ ਬਦਲਾਖੋਰੀ ਵਿੱਚ ਉਨ੍ਹਾਂ ਇਸ ਮਾਮਲੇ ਨਾਲ ਜੋੜਿਆ ਗਿਆ ਤੇ ਉਨ੍ਹਾਂ ਨੂੰ ਥਾਣੇ ਭਿਜਵਾ ਜ਼ਲੀਲ ਕੀਤਾ ਗਿਆ। ਇਸ ਦੇ ਵਿਰੋਧ ਵਿੱਚ ਉਹ 35-40 ਜਾਣੇ ਪਾਣੀ ਦੀ ਟੈਂਕੀ ਉਤੇ ਚੜ੍ਹੇ ਹਾਂ। ਜਿੰਨਾ ਚਿਰ ਉਨ੍ਹਾਂ ਦੇ ਬੰਦੇ ਨਹੀਂ ਛੱਡੇ ਜਾਂਦੇ ਤੇ ਇਨਸਾਫ਼ ਨਹੀਂ ਮਿਲਦਾ ਉਹ ਥੱਲੇ ਨਹੀਂ ਆਉਣਗੇ।

ਦੂਸਰੇ ਪਾਸੇ ਜੋ ਕਿ ਨੂੰਹ ਹੈ ਉਹ ਵੀ ਅਨਾਜ ਮੰਡੀ ਵਿੱਚ ਲੱਗੇ ਟਾਵਰ ਉਤੇ ਚੜ੍ਹ ਗਈ ਤੇ ਉਸ ਨੇ ਆਖਿਆ ਕਿ ਉਨ੍ਹਾਂ ਦੇ ਮਾਮਲੇ ਨੂੰ ਸਿਆਸੀ ਰੰਗਤ ਦੇ ਕੇ ਉਨ੍ਹਾਂ ਖਿਲਾਫ਼ ਧੱਕੇਸ਼ਾਹੀ ਕੀਤੀ ਜਾ ਰਹੀ। ਉਨ੍ਹਾਂ ਨਾਲ ਕੁੱਟਮਾਰ ਵੀ ਹੋਈ ਹੈ ਤੇ ਜੇ ਉਨ੍ਹਾਂ ਇਨਸਾਫ਼ ਨਹੀਂ ਮਿਲਿਆ ਤਾਂ ਉਤੇ ਥੱਲੇ ਨਹੀਂ ਉਤਰਨਗੇ। 

ਇਸ ਮੌਕੇ ਸ਼ਹਿਣਾ ਪੁਲਿਸ ਪੁੱਜ ਗਈ ਅਤੇ ਐਸਐਚਓ ਸ਼ਹਿਣਾ ਨੇ ਆਖਿਆ ਕਿ ਦੋਹਾਂ ਧਿਰਾਂ ਨਾਲ ਗੱਲਬਾਤ ਜਾਰੀ ਹੈ ਤੇ ਸ਼ਾਮ ਨੂੰ ਥਾਣੇ ਸੱਦ ਮਾਮਲਾ ਦਾ ਹੱਲ ਕਰਵਾ ਦਿੱਤਾ ਜਾਵੇਗਾ।

(For more news apart from Mother-in-law's cry reached water works tank in Bhaktapura Maur village of Barnala News in Punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement