ਸਸਕਾਰ ’ਤੇ ਗਏ ਪਰਿਵਾਰ ਦੇ ਘਰ ਚੋਰਾਂ ਨੇ ਕੀਤੇ ਹੱਥ ਸਾਫ, ਲੁੱਟ 'ਤੇ ਲੈ ਗਏ ਲੱਖਾਂ ਦੀ ਨਕਦੀ, ਡਾਲਰ ਤੇ ਗਹਿਣੇ

By : GAGANDEEP

Published : Oct 22, 2022, 1:22 pm IST
Updated : Oct 22, 2022, 2:32 pm IST
SHARE ARTICLE
photo
photo

ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਕੀਤੀ ਸ਼ੁਰੂ

 

ਲੁਧਿਆਣਾ : ਪੰਜਾਬ ਵਿਚ ਹਰ ਰੋਜ਼ ਅਣਸੁਖਾਵੀਆਂ ਘਟਨਾਵਾਂ ਵਾਪਰ ਰਹੀਆਂ ਹਨ। ਕਤਲ, ਬਲਾਤਕਾਰ, ਚੋਰੀ ਆਦਿ ਵਰਗੀਆਂ ਘਟਵਾਨਾਂ ਆਮ ਹੋ ਗਈਆਂ ਹਨ। ਕਿਸੇ ਨੂੰ ਕਾਨੂੰਨ ਦਾ ਡਰ ਨਹੀਂ ਹੈ।  ਹਰ ਰੋਜ਼ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਅਜਿਹਾ ਹੀ ਮਾਮਲਾ ਲੁਧਿਆਣਾ ਦੇ ਪਾਇਲ ਤੋਂ ਸਾਹਮਣੇ ਆਇਆ ਜਿਥੇ ਦੋਸਤ ਦੇ ਦੋਹਤੇ ਦੇ ਅੰਤਿਮ ਸਸਕਾਰ ’ਚ ਸ਼ਾਮਲ ਹੋਣ ਗਏ ਇਕ ਪਰਿਵਾਰ ਦੇ ਘਰ ਅਣਪਛਾਤੇ ਚੋਰਾਂ ਵੱਲੋਂ ਲੱਖਾਂ ਰੁਪਏ ਦੀ ਨਕਦੀ, ਡਾਲਰ ਅਤੇ ਗਹਿਣੇ ਚੋਰੀ ਕਰ ਕੇ ਫਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਜਾਣਕਾਰੀ ਅਨੁਸਾਰ  ਡਾ. ਅਮਰੀਕ ਸਿੰਘ ਪੁੱਤਰ ਮੇਵਾ ਸਿੰਘ ਵਾਸੀ ਪਿੰਡ ਮਕਸੂਦੜਾ ਥਾਣਾ ਪਾਇਲ ਨੇ ਦੱਸਿਆ ਕਿ ਉਹ ਆਪਣੀ ਪਤਨੀ ਰਜਿੰਦਰ ਕੌਰ ਸਮੇਤ ਆਪਣੇ ਦੋਸਤ ਗੁਰਮੁਖ ਸਿੰਘ ਪਿੰਡ ਰਾਣੋਂ ਦੇ ਦੋਹਤੇ ਹਰਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਾਇਲ ਦੇ ਅੰਤਿਮ ਸਸਕਾਰ ’ਚ ਸ਼ਾਮਲ ਹੋਣ ਲਈ ਸਵੇਰੇ 9.30 ਵਜੇ ਕਰੀਬ ਆਪਣੇ ਸਕੂਟਰ ’ਤੇ ਗਏ ਸੀ।

ਬਾਅਦ ਦੁਪਹਿਰ 1.45 ਵਜੇ ਕਰੀਬ ਜਦੋਂ ਆਪਣੇ ਘਰ ਪਿੰਡ ਮਕਸੂਦੜਾ ਵਾਪਸ ਪੁੱਜੇ ਅਤੇ ਆਪਣੇ ਘਰ ਦਾ ਮੇਨ ਗੇਟ ਖੋਲ੍ਹ ਕੇ ਅੰਦਰ ਆਏ ਤਾਂ ਦੇਖਿਆ ਕਿ ਕੋਠੀ ਦੇ ਤਾਲੇ ਟੁੱਟੇ ਪਏ ਸਨ। ਜਦੋਂ ਅੰਦਰ ਜਾ ਕੇ ਦੇਖਿਆ ਤਾਂ ਸਟੋਰ ਅਤੇ ਕਮਰੇ ਦੀਆਂ ਅਲਮਾਰੀਆਂ ਦੇ ਦਰਵਾਜ਼ੇ ਟੁੱਟੇ ਹੋਏ ਸਨ ਅਤੇ ਕਮਰੇ ਅੰਦਰ ਬੈੱਡ ‘ਤੇ ਕਾਫੀ ਸਾਮਾਨ ਖਿੱਲਰਿਆ ਪਿਆ ਸੀ।

ਉਹਨਾਂ ਦੱਸਿਆ ਕਿ ਅਲਮਾਰੀਆਂ ਵਿਚੋਂ ਇੱਕ ਲੱਖ 30 ਹਜ਼ਾਰ ਰੁਪਏ ਦੀ ਨਕਦੀ, 600 ਕੈਨੇਡੀਅਨ ਡਾਲਰ, ਇਕ ਜੋੜਾ ਕੰਨਾਂ ਦੀਆਂ ਵਾਲੀਆਂ, ਇਕ ਟੌਪਸ ਸੋਨੇ ਦੇ, ਇਕ ਚੈਨੀ ਸਮੇਤ ਲੋਕਟ ਸੋਨਾ, ਇਕ ਸੋਨੇ ਦੀ ਮੁੰਦਰੀ (ਕੁੱਲ ਤਿੰਨ ਤੋਲੇ ਸੋਨੇ ਦੇ ਗਹਿਣੇ) ਚੋਰੀ ਹੋ ਗਏ ਸਨ। ਫਿਲਹਾਲ ਪੁਲਿਸ ਵੱਲੋਂ ਇਸ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement