Punjab News : 15 ਸਾਲ ਦੀ ਮਿਆਦ ਪੂਰੀ ਕਰ ਚੁੱਕੇ ਨਿਜੀ ਵਾਹਨਾਂ ਦੇ ਚਾਲਕਾਂ ਨੂੰ ਪੰਜਾਬ ਸਰਕਾਰ ਦੀ ਵੱਡੀ ਰਾਹਤ
Published : Aug 22, 2024, 3:06 pm IST
Updated : Aug 22, 2024, 3:06 pm IST
SHARE ARTICLE
RTA Secretary Randeep Singh
RTA Secretary Randeep Singh

ਇਨਵਾਇਰਮੈਂਟ ਟੈਕਸ ਅਦਾ ਕਰਕੇ ਚਲਾ ਸਕਣਗੇ ਆਪਣੀ ਗੱਡੀਆਂ

Punjab News : ਪੰਜਾਬ ਸਰਕਾਰ ਨੇ ਨਿਜੀ ਵਾਹਨਾਂ ਦੇ ਮਾਲਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਹੁਣ 15 ਸਾਲ ਦੀ ਮਿਆਦ ਪੂਰੀ ਕਰ ਚੁੱਕੇ ਨਿਜੀ ਵਾਹਨਾਂ ਦੇ ਮਾਲਕ ਇਨਵਾਇਰਮੈਂਟ ਟੈਕਸ ਅਦਾ ਕਰਕੇ ਆਪਣੀ ਗੱਡੀਆਂ ਨੂੰ ਚਲਾ ਸਕਣਗੇ, ਜਿਹੜਾ ਨਿਯਮ ਇੱਕ ਸਤੰਬਰ ਤੋਂ ਲਾਗੂ ਹੋਵੇਗਾ ਅਤੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ।

ਇਸ ਬਾਰੇ ਆਰਟੀਏ ਸਕੱਤਰ ਰਣਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਅਤੇ 1 ਸਤੰਬਰ ਤੋਂ ਇਹ ਨਿਯਮ ਲਾਗੂ ਹੋ ਜਾਏਗਾ, ਜਿਸ ਕਾਰਨ 15 ਸਾਲ ਪੂਰੇ ਕਰ ਚੁੱਕੇ ਨਿਜੀ ਵਾਹਨਾਂ ਦੇ ਮਾਲਕ ਇਨਵਾਇਰਮੈਂਟ ਚਾਰਜਸ ਅਦਾ ਕਰਕੇ ਆਪਣੇ ਵਾਹਨਾਂ ਦਾ ਇਸਤੇਮਾਲ ਕਰ ਸਕਣਗੇ। 

ਇਸ ਸਬੰਧ ਵਿੱਚ ਸਰਕਾਰ ਵੱਲੋਂ ਹਰ ਵਾਹਨ ਦੇ ਸਬੰਧ ਵਿੱਚ ਰੇਟਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਜਦਕਿ ਗੱਡੀਆਂ ਦੀ ਆਰਸੀ ਦੀ ਚੱਲ ਰਹੀ ਬੈਕਲੋਗ ਦੇ ਸੰਬੰਧ ਵਿੱਚ ਉਹਨਾਂ ਨੇ ਕਿਹਾ ਕਿ ਪਹਿਲਾਂ ਆਨਲਾਈਨ ਐਪਲੀਕੇਸ਼ਨ ਬਿਨਗਾਰ ਵੱਲੋਂ ਜਾਰੀ ਕੀਤੀ ਜਾਂਦੀ ਸੀ ਅਤੇ ਉਹਨਾਂ ਦਾ ਦਫ਼ਤਰ ਉਸਦੀ ਵੈਰੀਫਿਕੇਸ਼ਨ ਕਰਦਾ ਸੀ ਪਰ ਹੁਣ ਇਹ ਕੰਮ ਆਫਲਾਈਨ ਮੈਨੂਅਲ ਬਣ ਗਿਆ ਹੈ ਅਤੇ ਉਨ੍ਹਾਂ ਦਾ ਦਫਤਰ ਹੀ ਡਾਟਾ ਐਂਟਰੀ ਕਰਨ ਤੋਂ ਬਾਅਦ ਉਸ ਦੀ ਵੈਰੀਫਿਕੇਸ਼ਨ ਕਰਦਾ ਹੈ। ਹਾਲਾਂਕਿ ਕੰਮ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। 

Location: India, Punjab

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement