ਪੁਰਾਣੀ ਰੰਜਿਸ਼ ਕਰ ਕੇ ਕੀਤਾ
Published : Aug 22, 2021, 12:46 am IST
Updated : Aug 22, 2021, 12:46 am IST
SHARE ARTICLE
image
image

ਪੁਰਾਣੀ ਰੰਜਿਸ਼ ਕਰ ਕੇ ਕੀਤਾ

ਕਰਤਾਰਪੁਰ, 21 ਅਗੱਸਤ (ਜਨਕ ਰਾਜ ਗਿੱਲ): ਥਾਣਾ ਕਰਤਾਰਪੁਰ ਪੁਲਿਸ ਵਲੋਂ ਕਤਲ ਕੇਸ ਦੇ ਦੋਸ਼ ’ਚ ਕਾਬੂ ਕੀਤੇ ਗਏ ਦੋ ਨੌਜਵਾਨਾਂ ਤੋਂ ਕੀਤੀ ਗਈ ਪੁਛ ਪੜਤਾਲ ਦੌਰਾਣ ਥਾਣਾ ਅਧੀਨ ਆਉਂਦੇ ਨੇੜਲੇ ਪਿੰਡ ਕਾਲ ਬਾਹੀਆਂ ’ਚ ਹੋਏ ਇਕ ਅੰਨ੍ਹੇ ਕਤਲ ਕੇਸ ਦੀ ਗੁਥੀ ਨੂੰ ਸੁਝਾਉਂਣ ’ਚ ਸਫ਼ਲਤਾ ਹਾਸਲ ਕੀਤੇ ਜਾਣ ਦਾ ਖ਼ੁਲਾਸਾ ਥਾਣਾ ਮੁੱਖੀ ਰਾਜੀਵ ਕੁਮਾਰ ਵਲੋਂ ਕੀਤਾ ਗਿਆ ਹੈ। 
ਇਸ ਅੰਨ੍ਹੇ ਕਤਲ ਦੇ ਮਾਮਲਾ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਰਾਜੀਵ ਕੁਮਾਰ ਨੇ ਦਸਿਆ ਮ੍ਰਿਤਕ ਪਿੰਟੂ ਪੁੱਤਰ ਜੈ ਸਿੰਘ ਵਾਸੀ ਖਰੌਨਾ ਜ਼ਿਲ੍ਹਾ ਜੌਨਪੁਰ (ਯੂ.ਪੀ) ਹਾਲ ਵਾਸੀ ਬਚਿੰਤ ਨਗਰ ਜਲੰਧਰ ਦੀ ਪਤਨੀ ਕੋਮਲ 12 ਅਗਸਤ ਨੂੰ ਵਲੋਂ ਥਾਣਾ ਡੀ.ਐਸ.ਪੀ ਸੁਖਪਾਲ ਸਿੰਘ ਕੋਲ ਅਪਣੇ ਪਤੀ ਦੀ ਗੁਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਕਿ ਉਸਦੇ ਪਤੀ ਨੂੰ ਕੁਲਦੀਪ ਸਿੰਘ ਪੱਤਰ ਓਮ ਪ੍ਰਕਾਸ਼ ਵਾਸੀ ਰੰਧਾਵਾ ਮਸੰਦਾਂ ਅਤੇ ਜਤਿੰਦਰ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਫ਼ਾਜਲਪੁਰ (ਰੰਧਾਵਾ ਮਸੰਦਾਂ) ਵਲੋਂ ਸਵੇਰੇ ਫ਼ੋਨ ਕਰ ਕੇ ਕਿਹਾ ਕਿ ਮਾੜੀ ਹਰਨੀਆਂ ’ਚ ਮਿੱਟੀ ਦੀ ਭਰਤੀ ਪਾਉਣੀ ਹੈ ਤੇ ਸਵੇਰੇ ਜਲਦ ਤੋਂ ਜਲਦ ਆ ਜਾਈਂ ਤੇ ਪਿੰਟੂ ਉਸ ਦਿਨ ਤੋਂ ਲਾਪਤਾ ਸੀ। ਜਦੋਂ ਪੁਲਿਸ ਵਲੋਂ ਕੀਤੀ ਗਈ ਜਾਂਚ ਤੇ ਕਾਲਾ ਬਾਹੀਆਂ ਕਮਾਦ ਦੇ ਖੇਤਾਂ ’ਚੋਂ ਇਕ ਅਣਪਛਾਤੀ ਮ੍ਰਿਤਕ ਦੇਹ ਬਰਾਮਦ ਹੋਈ ਅਤੇ ਭਰਤੀ ਲਈ ਵਰਤੋਂ ’ਚ ਦਿਤੇ ਗਏ ਟਰੈਕਟਰ ਟਰਾਲੀ ਦੇ ਮਾਲਕ ਸੁਰਿੰਦਰ ਸਿੰਘ ਨਾਲ ਮ੍ਰਿਤਕ ਦੇ ਪਰਵਾਰਕ ਮੈਂਬਰਾਂ ਨੇ ਪਹੁੰਚ ਕੇ ਦੇਖਿਆ ਤੇ ਸ਼ਨਾਖ਼ਤ ਕੀਤੀ ਕਿ ਇਹ ਮ੍ਰਿਤਕ ਦੇਹ ਪਿੰਟੂ ਦੀ ਹੈ। ਥਾਣਾ ਮੁਖੀ ਨੇ ਇਹ ਵੀ ਦਸਿਆ ਕਿ ਇਸ ਕਤਲ ਕੇਸ ’ਚ ਪ੍ਰੋਡੈਕਸ਼ਨ ਵਰੰਟ ’ਤੇ ਲੁਧਿਆਣਾ ਦਿਹਾਤੀ ਤੋਂ ਥਾਣਾ ਵਲੋਂ ਲਿਆਂਦੇ ਗਏ ਦੋਸ਼ੀ ਕੁਲਦੀਪ ਸਿੰਘ ਅਤੇ ਜਤਿੰਦਰ ਸਿੰਘ ਵਲੋਂ ਕਬੂਲਿਆ ਹੈ ਕਿ ਘਰਾਂ ਅਤੇ ਖੇਤਾਂ ’ਚ ਭਰਤੀ ਪਾਉਣ ਦਾ ਕੰਮ ਕਰਨ ਵਾਲੇ ਮ੍ਰਿਤਕ ਪਿੰਟੂ ਪੁੱਤਰ ਜੈ ਸਿੰਘ ਵਾਸੀ ਖਰੌਨਾ ਜਿਲ੍ਹਾ ਜੌਨਪੁਰ (ਯੂ.ਪੀ) ਹਾਲ ਵਾਸੀ ਬਚਿੰਤ ਨਗਰ ਜਲੰਧਰ ਨੂੰ ਉਨ੍ਹਾਂ ਵਲੋਂ ਪੁਰਾਣੀ ਰੰਜਿਸ਼ ਕਰ ਕੇ ਮਾਰਿਆ ਹੈ ਅਤੇ ਕਤਲ ਨੂੰ ਛੁਪਾਉਣ ਲਈ ਉਸ ਦੀ ਲਾਸ਼ ਕਾਲਾ ਬਾਹੀਆਂ ਦੇ ਖੇਤਾਂ ’ਚ ਲੱਗੇ ਕਮਾਦ ’ਚ ਸੁੱਟ ਦਿਤਾ ਅਤੇ ਉਸ ਦਾ ਟਰੈਕਟਰ ਟਰਾਲੀ ਵੇਚਣ ਲਈ ਜਿਲ੍ਹਾ ਲਧਿਆਣਾ ਲੈ ਗਏ ਸਨ। ਜਿਥੇ ਜਿਲ੍ਹਾ ਲੁਧਿਆਣਾ ਦੇ ਸਿਧਵਾਂ ਬੇਟ ਦੀ ਪੁਲਿਸ ਵਲੋਂ ਉਨ੍ਹਾਂ ਨੂੰ ਗੁਪਤ ਸੂਚਨਾ ਦੇ ਅਧਾਰ ਕਾਬੂ ਕਰ ਲਿਆ ਤੇ ਥਾਣਾ ਪੁਲਿਸ ਵਲੋਂ ਉਨ੍ਹਾਂ ਨੂੰ ਪ੍ਰੋਡਕਸ਼ਨ ਵਰੰਟ ’ਤੇ ਲੈ ਕੇ ਇਸ ਕਤਲ ਕੇਸ ਦੀ ਗੁਥੀ ਨੂੰ ਸੁਲਝਾ ਦਿਤਾ ਹੈ ਤੇ ਇਨ੍ਹਾਂ ਵਿਰੁਧ ਕਤਲ ਅਤੇ ਲਾਸ਼ ਨੂੰ ਖ਼ੁਰਦ ਬੁਰਦ ਕਰਨ ਦਾ ਮਾਮਲਾ ਦਰਜ ਕਰਦੇ ਹੋਏ ਮਾਣਯੋਗ ਅਦਾਲਤ ਤੋਂ ਇਨ੍ਹਾਂ ਦਾ 4 ਦਿਨਾਂ ਰਿਮਾਂਡ ਹਾਸਲ ਕੀਤਾ ਹੈ ਤਾਂ ਜੋ ਕਤਲ ’ਚ ਵਰਤੇ ਗਏ ਹਥਿਆਰ ਤੇ ਹੋਰ ਸਮੱਗਰੀ ਬਰਾਮਦ ਕੀਤੀ ਜਾ ਸਕੇ।

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement