ਸੀਬੀਆਈ ਨੇ ਸੁਸ਼ਾਂਤ ਮੌਤ ਮਾਮਲੇ ਦੀ ਜਾਂਚ ਕੀਤੀ ਸ਼ੁਰੂ
Published : Aug 22, 2020, 1:00 am IST
Updated : Aug 22, 2020, 1:00 am IST
SHARE ARTICLE
image
image

ਸੀਬੀਆਈ ਨੇ ਸੁਸ਼ਾਂਤ ਮੌਤ ਮਾਮਲੇ ਦੀ ਜਾਂਚ ਕੀਤੀ ਸ਼ੁਰੂ

ਮੁੰਬਈ, 21 ਅਗੱਸਤ : ਸਪੁਰੀਮ ਕੋਰਟ ਵਲੋਂ ਹਰੀ ਝੰਡੀ ਮਿਲਣ ਦੇ ਬਾਅਦ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਸ਼ੁਕਰਵਾਰ ਨੂੰ ਸ਼ਹਿਰ 'ਚ ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਅਤੇ ਮੁੰਬਈ ਪੁਲਿਸ ਨੇ ਮਾਮਲੇ ਨਾਲ ਸਬੰਧਤ ਦਸਤਾਵੇਜ਼ ਅਤੇ ਰੀਪੋਰਟ ਲਈ। ਅਧਿਕਾਰੀ, ਹੋਰ ਕਰਮੀ ਅਤੇ ਫੋਰੈਂਸਿਕ ਮਾਹਰ ਨਾਲ ਲੈਸ ਸੀਬੀਆਈ ਦੀ ਇਕ ਵਿਸ਼ੇਸ਼ ਜਾਂਚ ਟੀਮ ਵੀਰਵਾਰ ਨੂੰ ਇਥੇ ਪਹੁੰਚੀ ਸੀ।
ਸੀਬੀਆਈ ਅਧਿਕਾਰੀਆਂ ਨੇ ਸ਼ੁਕਰਵਾਰ ਸਵੇਰੇ ਹੀ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਅਤੇ ਰਾਜਪੂਤ ਦੇ ਰਸੋਈਏ ਨੂੰ ਉਪ ਨਗਰ ਸਾਂਤਾ ਕਰੂਜ਼ 'ਚ ਡੀਆਰਡੀਓ ਅਤੇ ਆਈਏਐਫ਼ ਗੈਸਟ ਹਾਉਸ 'ਚ ਗੁੱਛਗਿਛ ਲਈ ਲੈ ਕੇ ਆਏ। ਸੀਬੀਆਈ ਅਧਿਕਾਰੀ ਇਥੇ ਹੀ ਰੁਕੇ ਹੋਏ ਹਨ। ਗੈਸਟ ਹਾਉਸ 'ਚ ਇਕ ਗੱਡੀ ਨੂੰ ਜਾਂਦੇ ਹੋਏ ਦੇਖਿਆ ਗਿਆ, ਜਿਸ ਵਿਚ ਰਸੋਈਆ ਅਤੇ ਸੀਬੀਆਈ ਦੇ ਅਧਿਕਾਰੀ ਸਵਾਰ ਸਨ। ਸੂਤਰਾਂ ਨੇ ਦਸਿਆ ਕਿ ਜਾਂਚ ਪਾਰਟੀ ਮਾਮਲੇ ਨਾਲ ਜੁੜੇ ਸਾਰੇ ਲੋਕਾਂ ਦੇ ਬਿਆਨ ਦਰਜ ਕਰੇਗੀ।
ਅਧਿਕਾਰੀ ਨੇ ਦਸਿਆ ਕਿ ਸੁਪਰਡੈਂਟ ਰੈਂਕ ਦੇ ਅਧਿਕਾਰੀ ਦੀ ਅਗਵਾਈ 'ਚ ਇਕ ਹੋਰ ਟੀਮ ਬਾਂਦਰਾ ਪੁਲਿਸ ਸਟੇਸ਼ਨ ਪੁੱਜੀ, ਜਿਥੇ ਅਭਿਨੇਤਾ ਦੇ ਕਥਿਤ ਤੌਰ 'ਤੇ ਆਤਮ ਹਤਿਆ ਕਰਨ ਦੇ ਬਾਅਦ ਡੀਡੀਆਰ ਦਰਜ ਕੀਤੀ ਗਈ ਸੀ।  ਉਨ੍ਹਾਂ ਦਸਿਆ ਕਿ ਟੀਮ ਨੇ ਡੀਡੀਆਰ ਦੀ 'ਕੇਸ ਡਾÂਰੀ' ਅਤੇ ਜਾਂਚ ਨਾਲ ਜੁੜੇ ਹੋਰ ਦਸਤਾਵੇਜ ਲਏ, ਜਿਸ 'ਚ ਆਟੋਪਸੀ ਅਤੇ ਫ਼ੋਰੈਂimageimageਸਿਕ ਰੀਪੋਰਟ ਸ਼ਾਮਲ ਹੈ। ਅਧਿਕਾਰੀ ਨੇ ਦਸਿਆ ਕਿ ਮੁੰਬਈ ਪੁਲਿਸ ਜਾਂਚ ਦੀ ਅਗਵਾਈ ਕਰ ਰਹੇ ਡੀਸੀਪੀ ਅਭਿਸ਼ੇਕ ਤ੍ਰਿਮੁਖੇ ਨਾਲ ਵੀ ਸੀਬੀਆਈ ਨੇ ਮੁਲਾਕਾਤ ਕੀਤੀ। ਉਨ੍ਹਾਂ ਦਸਿਆ ਕਿ ਸੀਬੀਆਈ ਟੀਮ ਰਾਜਪੂਤ ਦੇ 'ਮਾਂਟ ਬਲੈਂਕ' ਇਮਾਰਤ ਸਥਿਤ ਫਲੈਟ ਦਾ ਦੌਰਾ ਵੀ ਕਰਨਗੇ, ਜਿਥੇ ਅਭਿਨੇਤਾ ਦੀ ਮੌਤ ਹੋਈ ਸੀ। ਸੂਤਰਾਂ ਨੇ ਦਸਿਆ ਕਿ ਜਾਂਚ ਦੌਰਾਨ ਪਾਰਟੀ ਮੌਕੇ 'ਤੇ 'ਕ੍ਰਾਈਮ ਸੀਨ' ਤਿਆਰ ਕਰੇਗੀ।
 (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement