ਨਕਲੀ ਦੁੱਧ ਤੇ ਇਸ ਤੋਂ ਬਣੀਆਂ ਵਸਤਾਂ ਦੀ ਵੱਡੀ ਬਰਾਮਦਗੀ ਤੋਂ ਫਿਕਰਮੰਦ ਸੀ.ਐਫ.ਡੀ.ਏ ਨੇ ਲਿਖੀ ਚਿੱਠੀ
Published : Aug 22, 2018, 6:43 pm IST
Updated : Aug 22, 2018, 6:43 pm IST
SHARE ARTICLE
Letter
Letter

ਆਮ ਲੋਕਾਂ/ਕੇਟਰਰਜ਼/ਹੋਟਲ ਤੇ ਰੈਸਤਰਾਂ ਮਾਲਕਾਂ ਨੂੰ ਮੁਹਿੰਮ ਵਿੱਚ ਸ਼ਾਮਲ ਕਰਨ ਦਾ ਦਿੱਤਾ ਸੁਝਾਅ

ਚੰਡੀਗੜ•, 22 ਅਗਸਤ:ਸੂਬੇ ਵਿੱਚ ਨਕਲੀ ਦੁੱਧ ਤੇ ਅਜਿਹੇ ਦੁੱਧ ਤੋਂ ਬਣੀਆਂ ਵਸਤਾਂ ਦੀ ਇੱਕ ਵੱਡੀ ਬਰਾਮਦਗੀ ਤੋਂ ਚਿੰਤਿਤ ਹੋ ਕੇ ਕਮਿਸ਼ਨਰ ਫੂਡ ਐਂਡ ਡਰੱਗ ਡਮਿਨਸਟ੍ਰੇਸ਼ਨ(ਸੀ.ਐਫ.ਡੀ.ਏ) ਪੰਜਾਬ, ਸ੍ਰੀ ਕਾਹਨ ਸਿੰਘ ਪੰਨੂ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਚਿੱਠੀ ਲਿਖਕੇ ਸੂਬੇ ਵਿੱਚ ਦੁੱਧ ਅਤੇ ਦੁੱਧ ਪਦਾਰਥਾਂ ਨਾਲ ਸਬੰਧਤ ਵਪਾਰੀਆਂ ਨੂੰ ਇਸ ਮੁਹਿੰਮ ਵਿੱਚ ਸ਼ਾਮਲ ਕਰਨ ਦਾ ਸੁਝਾਅ ਦਿੱਤਾ।

Letter
 

ਮਿਲਾਵਟਖੋਰੀ ਵਿਰੁੱਧ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ•ਾਂ ਛਾਪੇਮਾਰੀਆਂ ਜਾਰੀ ਰੱਖਣ ਦੀ ਸਲਾਹ ਦਿੰਦਿਆਂ ਉਹਨਾਂ ਡਿਪਟੀ ਕਮਿਸ਼ਨਰਾਂ ਨੂੰ ਬੇਨਤੀ ਕੀਤੀ  ਕਿ ਉਹ ਮਿਠਾਈ ਵੇਚਣ ਵਾਲਿਆਂ, ਕੇਟ੍ਰਿੰਗ ਕੰਪਨੀਆਂ, ਹੋਟਲ,ਰੈਸਤਰਾਂ ਤੇ ਢਾਬਾ ਮਾਲਕਾਂ ਤੇ ਫੂਡ ਸੇਫਟੀ ਦੇ ਅਧਿਕਾਰੀਆਂ, ਡੇਅਰੀ ਵਿਕਾਸ ਵਿਭਾਗ ਅਤੇ ਪੁਲਿਸ ਦੇ ਸਹਿਯੋਗ ਨਾਲ ਮਿਲਾਵਟੀ ਤੇ ਨਕਲੀ ਦੁੱਧ ਤੇ ਅਜਿਹੇ ਦੁੱਧ ਤੋਂ  ਬਣੀਆਂ ਵਸਤਾਂ ਦੀ ਖ਼ਰੀਦ-ਫ਼ਰੋਖ਼ਤ ਅਤੇ ਇਸਦੇ ਮਾਰੂ ਪ੍ਰਭਾਵਾਂ ਸਬੰਧੀ ਮੀਟਿਗਾਂ ਕਰਕੇ ਜਾਗਰੁਕਤਾ ਲਿਆਂਦੀ ਜਾਵੇ।

Letter
ਉਹਨਾਂ ਅਜਿਹੇ ਕਾਲੇ ਕਾਰੋਬਾਰ ਨਾਲ ਸਬੰਧਤ ਲੋਕਾਂ ਨੂੰ ਫੂਡ ਸੇਫਟੀ ਐਕਟ 2006 ਤਹਿਤ ਨਕਲੀ ਦੁੱਧ ਤੇ ਅਜਿਹੇ ਦੁੱਧ ਤੋਂ  ਬਣੀਆਂ ਵਸਤਾਂ ਦੀ ਖ਼ਰੀਦ-ਫ਼ਰੋਖ਼ਤ ਤੇ 6 ਸਾਲ ਤੱਕ ਦੀ ਕੈਦ ਅਤੇ 10 ਲੱਖ ਰੁਪਏ ਤੱਕ ਦਾ ਜੁਰਮਾਨਾਂ ਕਰਨ ਅਤੇ ਅਜਿਹੀਆਂ ਮਿਲਾਵਟੀ ਵਸਤਾਂ ਦੇ ਉਤਪਾਦਕਾਂ, ਵੇਚਨ ਵਾਲਿਆਂ ਨੂੰ ਅਜਿਹੀਆਂ ਨਕਲੀ  ਵਸਤਾਂ ਕਾਰਨ ਹੋਈ ਮੌਤ ਤੇ 10 ਲੱਖ ਰੁਪਏ ਦਾ ਜੁਰਮਾਨਾਂ ਤੇ ਉਮਰ ਕੈਦ ਬਾਰੇ ਤਾੜਨਾ ਕਰਨ ਲਈ ਵੀ ਕਿਹਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement