ਪੀਐਚਡੀ ਚੈਂਬਰ ਨੇ ਕੋਰੋਨਾ ਵਾਰੀਅਰਜ਼ ਲਈ ਪ੍ਰਸ਼ਾਸਨ ਨੂੰ 56 ਹਜ਼ਾਰ ਜੂਸ ਦੀਆਂ ਬੋਤਲਾਂ ਸੌਂਪੀਆਂ
Published : Jun 22, 2020, 7:26 pm IST
Updated : Jun 22, 2020, 7:26 pm IST
SHARE ARTICLE
Photo
Photo

ਮਿਸ਼ਨ ਫਤਹਿ ਚ ਚੈਂਬਰ ਆਪਣਾ ਪੂਰਾ ਸਹਿਯੋਗ ਦੇ ਰਿਹਾ ਹੈ : ਕਰਨ ਗਿਲਹੋਤਰਾ

ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਅਤੇ ਪੀਐਚਡੀ ਰੂਰਲ ਡਿਵੈਲਪਮੈਂਟ ਫਾਉਂਡੇਸ਼ਨ ਦੇ ਵੱਲੋਂ ਕੋਕਾ ਕੋਲਾ ਦੇ ਸਹਿਯੋਗ ਨਾਲ ਕੋਵਿਡ -19 ਤੋਂ ਪ੍ਰਭਾਵਿਤ ਲੋਕਾਂ ਨੂੰ ਰਾਹਤ ਪ੍ਰਦਾਨ ਕਰਨਾ ਦਾ ਸਿਲਸਲਾ ਜ਼ਾਰੀ ਹੈ। ਜਿਸ ਦੇ ਤਹਿਤ ਜਰੂਰਤ ਮੰਦਾਂ ਅਤੇ ਕਰੋਨਾ ਵਾਰਿਅਰਜ਼ ਦੇ ਲਈ 56 ਹਜ਼ਾਰ ਐੱਪਲ ਜੂਸ ਦੀਆਂ ਬੋਤਲਾਂ ਦੋ ਟਰੱਕ ਡਿਪਟੀ ਕਮਿਸ਼ਨਰ ਰਾਮਵੀਰ ਅਤੇ ਐੱਸਐੱਸਪੀ ਡਾ ਸੰਦੀਪ ਗਰਗ ਨੂੰ ਸੌਂਪੇ ਗਏ।

photophoto

ਡੀਸੀ ਰਾਮਬੀਰ ਅਤੇ ਐੱਸਐੱਸਪੀ ਡਾ ਸੰਦੀਪ ਗਰਗ ਦੇ ਵੱਲੋਂ ਪੀਐੱਚਡੀ ਚੈਂਬਰ ਪੰਜਾਬ ਦੇ ਚੇਅਰਮੈਨ ਕਰਨ ਗਿਲਹੋਤਰਾ ਅਤੇ ਜ਼ਿਲਾ ਕਨਬੀਨਰ ਘਣਸ਼ਾਮ ਕਾਂਸਲ ਦਾ ਆਭਾਰ ਪ੍ਰਗਟ ਕੀਤਾ। ਡੀਸੀ ਰਾਮਬੀਰ ਅਤੇ ਐੱਸਐੱਸਪੀ ਡਾ ਸੰਦੀਪ ਗਰਗ ਵੱਲੋਂ ਕਿਹਾ ਗਿਆ ਕਿ ਚੈਂਬਰ ਦੇ ਵੱਲੋਂ ਕਰੋਨਾ ਵਾਇਰਸ ਦੇ ਦੌਰਾਨ ਪਹਿਲਾਂ ਵੀ ਪੀਪੀਈ ਕਿਟਾਂ, ਮਾਸਕ, ਬੇਟੀਲੇਟਰ, ਫਰਮੋਸਕੇਨਰ, ਸੈਨੀਟਾਈਜ਼ਰ ਆਦਿ ਦਿੱਤੇ ਜਾ ਚੁੱਕੇ ਹਨ।

photophoto

ਜਿਸ ਨੂੰ ਜਰੂਰਤ ਮੰਦਾਂ ਤੱਕ ਪਹੁੰਚਾਇਆ ਜਾ ਚੁੱਕਿਆ  ਹੈ। ਚੇਅਰਮੈਨ ਕਰਨ ਗਿਲਹੋਤਰਾ ਅਤੇ ਜਿਲਾ ਕਨਬੀਨਰ ਘਰਸ਼ਾਮ ਕਾਂਸਲ ਦਾ ਕਹਿਣਾ ਹੈ ਕਿ ਮਿਸ਼ਨ ਫਤਹਿ ਚ ਚੈਂਬਰ ਆਪਣੀ ਪੂਰਾ ਸਹਿਯੋਗ ਦੇ ਰਿਹਾ ਹੈ। ਹਰ ਹਾਲ ਵਿਚ ਮਿਸ਼ਨ ਫਤਿਹ ਕੀਤਾ ਜਾਵੇਗਾ। ਚੈਂਬਰ ਇਹ ਵੀ ਪ੍ਰਾਥਨਾ ਕਰਦਾ ਹੈ ਕਿ ਜਲਦੀ ਤੋਂ ਜਲਦੀ ਉਦਯੋਗ ਜਗਤ ਕਰੋਨਾ ਮਹਾਂਮਾਰੀ ਦੀ ਮਾਰ ਚੋਂ ਬਾਹਰ ਨਿਕਲੇ ਤਾਂ ਕਿ ਜਿੰਦਗੀ ਮੁੜ ਤੋਂ ਪਟੜੀ ਤੇ ਪਰਤ ਸਕੇ।  

photophoto

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement