ਪਾਉਂਟਾ ਸਾਹਿਬ 'ਚ ਡੁੱਬਿਆ ਪੰਜਾਬ ਦਾ ਨੌਜਵਾਨ, ਪਰਿਵਾਰ ਸਮੇਤ ਮੱਥਾ ਟੇਕਣ ਤੋਂ ਬਾਅਦ ਯਮੁਨਾ 'ਚ ਇਸ਼ਨਾਨ ਕਰਨ ਗਿਆ ਸੀ ਲੜਕਾ  
Published : May 22, 2022, 3:47 pm IST
Updated : May 22, 2022, 3:47 pm IST
SHARE ARTICLE
 Yamuna River
Yamuna River

ਐਤਵਾਰ ਨੂੰ ਪੰਜਾਬ ਤੋਂ 7 ਮੈਂਬਰਾਂ ਦਾ ਇੱਕ ਪਰਿਵਾਰ ਪਾਉਂਟਾ ਸਾਹਿਬ ਗੁਰਦੁਆਰੇ ਆਇਆ ਸੀ।

 

ਪਾਉਂਟਾ ਸਾਹਿਬ - ਹਿਮਾਚਲ ਦੇ ਪਾਉਂਟਾ ਸਾਹਿਬ, ਸਿਰਮੌਰ ਵਿਖੇ ਇੱਕ ਨੌਜਵਾਨ ਦੀ ਯਮੁਨਾ ਨਦੀ ਵਿਚ ਡੁੱਬਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 23 ਸਾਲਾ ਪ੍ਰਭਜੋਤ ਸਿੰਘ ਵਜੋਂ ਹੋਈ ਹੈ। ਉਹ ਲੁਧਿਆਣਾ ਦੇ ਸੀਐਮਸੀ ਚੌਕ ਨੇੜੇ ਫਤਿਹਗੰਜ ਦਾ ਰਹਿਣ ਵਾਲਾ ਸੀ। ਪ੍ਰਭਜੋਤ ਸਿੰਘ ਪਰਿਵਾਰ ਸਮੇਤ ਪਾਉਂਟਾ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਆਇਆ ਸੀ।

ਜਾਣਕਾਰੀ ਅਨੁਸਾਰ ਐਤਵਾਰ ਨੂੰ ਪੰਜਾਬ ਤੋਂ 7 ਮੈਂਬਰਾਂ ਦਾ ਇੱਕ ਪਰਿਵਾਰ ਪਾਉਂਟਾ ਸਾਹਿਬ ਗੁਰਦੁਆਰੇ ਆਇਆ ਸੀ। ਮੱਥਾ ਟੇਕਣ ਬਾਅਦ ਪਰਿਵਾਰ ਯਮੁਨਾ ਘਾਟ 'ਤੇ ਇਸ਼ਨਾਨ ਕਰਨ ਲਈ ਚਲਾ ਗਿਆ। ਇਸ ਦੌਰਾਨ ਨੌਜਵਾਨ ਡੂੰਘੇ ਪਾਣੀ ਵਿਚ ਜਾ ਵੜਿਆ ਅਤੇ ਵਹਿੜ ਵਿੱਚ ਫਸ ਗਿਆ ਅਤੇ ਡੁੱਬ ਗਿਆ। ਉਸ ਦੇ ਨਾਲ ਪਰਿਵਾਰ ਦੇ ਦੋ ਹੋਰ ਮੈਂਬਰ ਵੀ ਡੂੰਘੇ ਪਾਣੀ 'ਚ ਵਹਿ ਗਏ ਸਨ ਪਰ ਉਨ੍ਹਾਂ ਨੇ ਕਿਸੇ ਤਰ੍ਹਾਂ ਆਪਣੇ-ਆਪ ਨੂੰ ਬਚਾ ਲਿਆ।

ਨੌਜਵਾਨ ਦੇ ਡੁੱਬਣ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਗੋਤਾਖੋਰਾਂ ਨੂੰ ਬੁਲਾਇਆ। ਇਸ ਤੋਂ ਬਾਅਦ ਗੋਤਾਖੋਰਾਂ ਅਤੇ ਸਥਾਨਕ ਨੌਜਵਾਨਾਂ ਨੇ ਤਲਾਸ਼ੀ ਮੁਹਿੰਮ ਚਲਾਈ। ਕੁਝ ਦੇਰ ਬਾਅਦ ਨੌਜਵਾਨ ਦਾ ਪਤਾ ਲੱਗਾ। ਉਸ ਨੂੰ ਤੁਰੰਤ ਪਾਉਂਟਾ ਸਾਹਿਬ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement