ਧਰਮਿੰਦਰ ਨੇ ਸ਼ਾਇਰਾਨਾ ਅੰਦਾਜ਼ ‘ਚ ਜਾਖੜ ਲਈ ਕੀਤਾ ਟਵੀਟ
Published : May 22, 2019, 5:45 pm IST
Updated : May 22, 2019, 5:45 pm IST
SHARE ARTICLE
Dharmendra Deol
Dharmendra Deol

ਕਈਆਂ ਨੇ ਇਸ ਟਵੀਟ ‘ਤੇ ਧਰਮਿੰਦਰ ਦੇ ਅੰਦਾਜ਼ ‘ਚ ਜਵਾਬ ਵੀ ਦਿੱਤਾ ਹੈ

ਮੁੰਬਈ:  ਹਿੰਦੀ ਫ਼ਿਲਮਾਂ ਦੇ ਹੀ-ਮੈਨ ਧਰਮਿੰਦਰ ਨੇ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਗੁਰਦਾਸਪੁਰ ਤੋਂ ਆਪਣੇ ਪੁੱਤਰ ਸੰਨੀ ਦਿਓਲ ਖਿਲਾਫ ਚੋਣ ਲੜਨ ਵਾਲੇ ਸੁਨੀਲ ਜਾਖੜ ਲਈ ਭਾਵੁਕ ਟਵੀਟ ਕੀਤਾ ਹੈ। ਉਨ੍ਹਾਂ ਨੇ ਸ਼ਾਇਰਾਨਾ ਅੰਦਾਜ਼ ‘ਚ ਸੁਨੀਲ ਜਾਖੜ ਲਈ ਟਵੀਟ ਕੀਤਾ ਹੈ। ਜਿਸ ‘ਚ ਧਰਮ ਨੇ ਲਿਖਿਆ, “ਸਗੋਂ ਸੇ ਰਿਸ਼ਤੇ,,, ਏਕ ਜ਼ਮਾਨੇ ਸੇ,,, ਤੋੜ ਗਈ,,, ਪਲੋਂ ਮੇਂ,,, ਕਮਬਖ਼ਤ ਸਿਆਸਤ ਯੇ,,, ਬਰਕਰਾਰ ਹੈ, ਬਰਕਰਾਰ ਰਹੇਗੀ,,, ਮੁਹੱਬਤ ਮੇਰੀ,,, ਮੁਹੱਬਤ ਸੇ,,, ਜਾਖੜ ਕੇ ਨਾਮ”। ਧਰਮਿੰਦਰ ਦੇ ਇਸ ਟਵੀਟ ਨੂੰ ਹੁਣ ਤਕ ਹਜ਼ਾਰ ਲੋਕਾਂ ਨੇ ਲਾਈਕ ਤੇ ਕੁਮੈਂਟ ਕੀਤਾ ਹੈ। ਕਈਆਂ ਨੇ ਇਸ ‘ਤੇ ਧਰਮਿੰਦਰ ਦੇ ਅੰਦਾਜ਼ ‘ਚ ਜਵਾਬ ਵੀ ਦਿੱਤਾ ਹੈ।



 

ਇਸ ‘ਤੇ ਧਰਮਿੰਦਰ ਨੇ ਵੀ ਹਰ ਇੱਕ ‘ਤੇ ਜਵਾਬ ਦਿੱਤਾ ਹੈ। ਧਰਮਿੰਦਰ ਜਦੋਂ ਗੁਰਦਾਸਪੁਰ ਤੋਂ ਆਪਣੇ ਬੇਟੇ ਸੰਨੀ ਦਿਓਲ ਲਈ ਚੋਣ ਪ੍ਰਚਾਰ ਕਰਨ ਆਏ ਸੀ ਤਾਂ ਉਨ੍ਹਾਂ ਨੇ ਉਸ ਸਮੇਂ ਸੁਨੀਲ ਜਾਖੜ ਨੂੰ ਆਪਣੇ ਬੱਚਿਆਂ ਜਿਹਾ ਦੱਸਿਆ ਸੀ। ਉਨ੍ਹਾਂ ਕਿਹਾ ਸੀ ਕਿ ਮੈਂ ਜਾਖੜ ਖਿਲਾਫ ਚੋਣਾਂ ‘ਚ ਕੁਝ ਨਹੀਂ ਬੋਲਾਂਗਾ। ਧਰਮਿੰਦਰ ਤੇ ਜਾਖੜ ਦੇ ਪਰਿਵਾਰ ‘ਚ ਪੁਰਾਣੀ ਦੋਸਤੀ ਹੈ। ਗੁਰਦਾਸਪੁਰ ‘ਚ ਆਪਣੇ ਪ੍ਰਚਾਰ ਦੌਰਾਨ ਧਰਮਿੰਦਰ ਨੇ ਕਿਹਾ ਸੀ ਕਿ ਜੇਕਰ ਉਨ੍ਹਾਂ ਨੂੰ ਪਹਿਲਾਂ ਪਤਾ ਹੁੰਦਾ ਕਿ ਗੁਰਦਾਰਸਪੁਰ ਤੋਂ ਉਨ੍ਹਾਂ ਦੇ ਵੱਡੇ ਭਰਾ ਦਾ ਪੁੱਤਰ ਸੁਨੀਲ ਜਾਖੜ ਚੋਣ ਲੜ ਰਿਹਾ ਹੈ ਤਾਂ ਉਹ ਸੰਨੀ ਨੂੰ ਇੱਥੋਂ ਚੋਣ ਲੜਨ ਦੀ ਇਜਾਜ਼ਤ ਕਦੇ ਵੀ ਨਾ ਦਿੰਦੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement