ਪਕੌੜਿਆਂ ਦੇ ਪੈਸੇ ਮੰਗਣ 'ਤੇ ਨਸ਼ੇੜੀਆਂ ਨੇ ਰੇਹੜੀ ਸੰਚਾਲਕ 'ਤੇ ਇੱਟਾਂ ਨਾਲ ਹਮਲਾ, ਕਰ ਦਿੱਤਾ ਲਹੂ-ਲੁਹਾਣ

By : GAGANDEEP

Published : Apr 22, 2023, 4:52 pm IST
Updated : Apr 22, 2023, 4:52 pm IST
SHARE ARTICLE
photo
photo

ਮੁੱਢਲੇ ਇਲਾਜ ਤੋਂ ਬਾਅਦ ਪੀੜਤ ਨੂੰ ਫਰੀਦਕੋਟ ਕੀਤਾ ਗਿਆ ਰੈਫਰ

 

 ਅਬੋਹਰ: ਬੀਤੀ ਰਾਤ ਕੁਝ ਨੌਜਵਾਨਾਂ ਨੇ ਇਕ ਵਿਅਕਤੀ 'ਤੇ ਇੱਟਾਂ ਨਾਲ ਹਮਲਾ ਕਰਕੇ ਉਸ ਨੂੰ ਲਹੂ-ਲੁਹਾਨ ਕਰ ਦਿੱਤਾ। ਪੀੜਤ ਨੇ ਮੁਲਜ਼ਮਾਂ ਤੋਂ ਪਕੌੜਿਆਂ ਦੇ ਪੈਸੇ ਮੰਗੇ ਸਨ, ਜਿਸ ਕਾਰਨ ਨਸ਼ੇ ਵਿੱਚ ਧੁੱਤ ਨੌਜਵਾਨ ਨੇ ਗੁੱਸੇ ਵਿੱਚ ਆ ਕੇ ਉਨ੍ਹਾਂ ’ਤੇ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ। ਜ਼ਖਮੀਆਂ ਨੂੰ ਅਬੋਹਰ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੋਂ ਮੁੱਢਲੇ ਇਲਾਜ ਤੋਂ ਬਾਅਦ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਪੰਜ ਤੱਤਾਂ 'ਚ ਵਿਲੀਨ ਹੋਇਆ ਸ਼ਹੀਦ ਸੇਵਕ ਸਿੰਘ, 20 ਦਿਨ ਪਹਿਲਾਂ ਹੀ ਕੱਟ ਕੇ ਗਿਆ ਸੀ ਛੁੱਟੀ

ਇਲਾਜ ਅਧੀਨ 65 ਸਾਲਾ ਜਗਰਾਜ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਗੁਰਪ੍ਰੀਤ ਨੇ ਦੱਸਿਆ ਕਿ ਉਸ ਦਾ ਪਿਤਾ ਪਿੰਡ ਅਮਰਪੁਰਾ ਵਿੱਚ ਠੇਕੇ ਦੇ ਬਾਹਰ ਆਂਡੇ ਅਤੇ ਪਕੌੜੇ ਵੇਚਦਾ ਹੈ। ਬੀਤੀ ਰਾਤ ਕਰੀਬ 9 ਵਜੇ 4-5 ਨੌਜਵਾਨ ਉਥੇ ਪਕੌੜੇ ਖਾਣ ਆਏ। ਜਦੋਂ ਉਸ ਦੇ ਪਿਤਾ ਨੇ ਸ਼ਰਾਬੀ ਨੌਜਵਾਨਾਂ ਤੋਂ ਪਕੌੜਿਆਂ ਦੇ ਪੈਸੇ ਮੰਗੇ ਤਾਂ ਪਹਿਲਾਂ ਉਨ੍ਹਾਂ ਨੇ ਪਕੌੜਿਆਂ ਦੀ ਪਲੇਟ ਉਲਟਾ ਦਿੱਤੀ।

ਇਹ ਵੀ ਪੜ੍ਹੋ: ਗਰਭਵਤੀ ਪਤਨੀ ਨੇ ਸੀਸ ਝੁਕਾ ਕੇ ਦਿੱਤੀ ਸ਼ਹੀਦ ਪਤੀ ਹਰਕ੍ਰਿਸ਼ਨ ਸਿੰਘ ਨੂੰ ਅੰਤਿਮ ਵਿਦਾਈ 

ਜਦੋਂ ਉਸ ਦੇ ਪਿਤਾ ਨੇ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਨੇੜੇ ਪਈਆਂ ਇੱਟਾਂ ਨਾਲ  ਉਸ ਦੇ ਪਿਤਾ ਦੇ ਸਿਰ ’ਤੇ ਵਾਰ ਕਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਜਦੋਂ ਉਸ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਆਪਣੇ ਪਿਤਾ ਨੂੰ ਸਰਕਾਰੀ ਹਸਪਤਾਲ ਲੈ ਗਿਆ। ਜਿੱਥੇ ਉਸ ਦੇ ਪਿਤਾ ਦੇ ਸਿਰ ਵਿੱਚ ਡੂੰਘੀਆਂ ਸੱਟਾਂ ਲੱਗਣ ਕਾਰਨ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement