ਲੰਗਾਹ ਨੂੰ ਘੁੱਲੂਘਾਰਾ ਸਾਹਿਬ ਦੇ ਮਾਮਲੇ 'ਚੋਂ ਵੀ ਮਿਲੀ ਜ਼ਮਾਨਤ
Published : Mar 22, 2018, 1:41 pm IST
Updated : Mar 22, 2018, 1:48 pm IST
SHARE ARTICLE
Sucha Singh Langah
Sucha Singh Langah

ਚੰਡੀਗੜ੍ਹ ਦੀ ਅਦਾਲਤ ਵਲੋਂ ਬਲਾਤਕਾਰ ਦੇ ਮਾਮਲੇ 'ਚੋਂ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਜ਼ਮਾਨਤ ਮਿਲ ਗਈ ਹੈ।  

ਗੁਰਦਾਸਪੁਰ (ਹਰਜੀਤ ਸਿੰਘ ਆਲਮ): ਚੰਡੀਗੜ੍ਹ ਦੀ ਅਦਾਲਤ ਵਲੋਂ ਬਲਾਤਕਾਰ ਦੇ ਮਾਮਲੇ 'ਚੋਂ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਜ਼ਮਾਨਤ ਮਿਲਣ ਬਾਅਦ ਅੱਜ ਸਥਾਨਕ ਅਦਾਲਤ ਵਲੋਂ ਵੀ ਇਸ ਜ਼ਿਲ੍ਹੇ ਅੰਦਰ ਸਥਿਤ ਗੁਰਦੁਆਰਾ ਘੱਲੂਘਾਰਾ ਸਾਹਿਬ ਦੇ ਮਾਮਲੇ ਤੋਂ ਜ਼ਮਾਨਤ ਮਿਲ ਗਈ ਹੈ।  Sucha Singh LangahSucha Singh Langahਜ਼ਿਕਰਯੋਗ ਹੈ ਕਿ ਕੁੱਝ ਮਹੀਨੇ ਪਹਿਲਾਂ ਗੁਰਦੁਆਰਾ ਘੱਲੂਘਾਰਾ ਸਾਹਿਬ ਕਾਹਨੂੰਵਾਨ ਛੰਭ ਵਿਖੇ ਚੱਲੇ ਵਾਦ ਵਿਵਾਦ ਦੌਰਾਨ ਸਾਬਕਾ ਅਕਾਲੀ ਮੰਤਰੀ ਉੱਪਰ ਪੁਲਿਸ ਨਾਲ ਮਾਮਲਾ ਦਰਜ ਕੀਤਾ ਸੀ। ਇਸ ਕੇਸ ਵਿਚ ਲੰਗਾਹ ਤੋਂ ਇਲਾਵਾ ਸੇਵਾ ਸਿੰਘ ਸੇਖਵਾਂ ਸਮੇਤ ਹੋਰ ਵੀ ਕਈ ਸੀਨੀਅਰ ਅਕਾਲੀ ਆਗੂਆਂ ਅਤੇ ਵਰਕਰਾਂ 'ਤੇ ਮਾਮਲਾ ਦਰਜ ਕੀਤਾ ਸੀ। ਇਨ੍ਹਾਂ ਵਿਚੋਂ ਕਾਫੀ ਅਕਾਲੀ ਆਗੂਆਂ ਤੇ ਵਰਕਰਾਂ ਦੀਆਂ ਜ਼ਮਾਨਤਾਂ ਹੋ ਚੁੱਕੀਆਂ ਹਨ ਪਰ ਬਲਾਤਕਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸੁੱਚਾ ਸਿੰਘ ਲੰਗਾਹ ਨੂੰ ਜ਼ਮਾਨਤ ਨਹੀਂ ਸੀ ਮਿਲ ਸਕੀ। ਅੱਜ ਲੰਗਾਹ ਪੱਖ ਦੇ ਪ੍ਰਸਿੱਧ ਫ਼ੌਜਦਾਰੀ ਵਕੀਲ ਸ. ਕਰਨਜੀਤ ਸਿੰਘ ਨਾਲ ਸੰਪਰਕ ਕੀਤੇ ਜਾਣ 'ਤੇ ਦਸਿਆ ਕਿ ਸ੍ਰੀ ਚੰਦਨ ਹੰਸ ਦੀ ਅਦਾਲਤ ਵਲੋਂ ਵੀ ਲੰਗਾਹ ਨੂੰ ਘੁੱਲੂਘਾਰਾ ਗੁਰਦੁਆਰਾ ਸਹਿਬ ਦੇ ਮਾਮਲੇ ਵਿਚੋਂ  ਜ਼ਮਾਨਤ ਮਿਲ ਗਈ ਹੈ। 

Location: India, Punjab, Hoshiarpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement