ਟਰੈਕਟਰ ਮਾਰਚ ਰਾਹੀਂ ਪਿੰਡੋ-ਪਿੰਡ ਲੋਕਾਂ ਨੂੰ ਕਾਲੇ ਕਾਨੂੰਨਾਂ ਬਾਰੇ ਜਾਗਰੂਕ ਕੀਤਾ 
Published : Jan 22, 2021, 1:05 am IST
Updated : Jan 22, 2021, 1:05 am IST
SHARE ARTICLE
IMAGE
IMAGE

ਟਰੈਕਟਰ ਮਾਰਚ ਰਾਹੀਂ ਪਿੰਡੋ-ਪਿੰਡ ਲੋਕਾਂ ਨੂੰ ਕਾਲੇ ਕਾਨੂੰਨਾਂ ਬਾਰੇ ਜਾਗਰੂਕ ਕੀਤਾ 

ਬਾਘਾ ਪੁਰਾਣਾ, 21 ਜਨਵਰੀ (ਸੰਦੀਪ ਬਾਘੇਵਾਲੀਆ) : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਕੇਂਦਰ ਸਰਕਾਰ ਵਲੋਂ ਬਣਾਏ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਵਿਰੁਧ ਵਿਸ਼ਾਲ ਟਰੈਕਟਰ ਮਾਰਚ ਕੀਤਾ ਗਿਆ, ਜਿਸ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਟਰੈਕਟਰਾਂ ਨੇ ਭਾਗ ਲਿਆ | ਇਹ ਵਿਸ਼ਾਲ ਮਾਰਚ ਦਾਣਾ ਮੰਡੀ ਬਾਘਾ ਪੁਰਾਣਾ ਤੋਂ ਸ਼ੁਰੂ ਹੋ ਕੇ ਰਾਜਿਆਣਾ, ਵੈਰੋਕੇ, ਮਾੜੀ ਮੁਸਤਫਾ, ਸੰਗਤਪੁਰਾ, ਕੋਟਲਾ ਰਾਏਕਾ, ਥਰਾਜ, ਦੱਲੂਵਾਲਾ, ਠੱਠੀ ਭਾਈ, ਚੀਦਾ, ਸੁਖਾਨੰਦ, ਬੰਬੀਹਾ ਭਾਈ, ਸੇਖਾ ਖ਼ੁਰਦ, ਸੇਖਾਂ ਕਲਾਂ ਤੋਂ ਹੁੰਦਾ ਹੋਇਆ ਸਮਾਲਸਰ ਜਾ ਕੇ ਸਮਾਪਤ ਹੋਇਆ | 
   ਇਸ ਦੌਰਾਨ ਕਿਸਾਨਾਂ ਵਲੋਂ ਮੋਦੀ ਸਰਕਾਰ ਅਤੇ ਉਸਦੀਆਂ ਭਾਈਵਾਲ ਪਾਰਟੀਆਂ ਵਿਰੁਧ ਰੋਹ ਭਰਪੂਰ ਨਾਹਰੇਬਾਜ਼ੀ ਕੀਤੀ ਗਈ ਅਤੇ ਕਿਸਾਨ ਆਗੂਆਂ ਵਲੋਂ ਪਿੰਡੋ-ਪਿੰਡ ਲੋਕਾਂ ਨੂੰ ਇਨ੍ਹਾਂ ਕਾਲੇ ਕਾਨੂੰਨਾਂ ਬਾਰੇ ਜਾਗਰੂਕ ਵੀ ਕੀਤਾ ਗਿਆ | ਇਸ ਵਿਸ਼ਾਲ ਮਾਰਚ ਟਰੈਕਟਰ ਮਾਰਚ ਦਾ ਲੋਕਾਂ ਨੇ ਭਰਪੂਰ ਸਵਾਗਤ ਕੀਤਾ ਅਤੇ ਕਾਲੇ ਕਾਨੂੰਨਾਂ ਵਿਰੁਧ ਡਟਣ ਦਾ ਪ੍ਰਣ ਕੀਤਾ | ਉਨ੍ਹਾਂ ਕਿਹਾ ਕਿ ਖੇਤੀਬਾੜੀ ਕਾਨੂੰਨ ਕਿਸਾਨਾਂ ਤੇ ਜਬਰਦਸਤੀ ਮੜਨ ਕਰ ਕੇ ਕਿਸਾਨ, ਮਜ਼ਦੂਰ, ਆੜ੍ਹਤੀ, ਦੁਕਾਨਦਾਰ ਤੇ ਉਦਯੋਗਪਤੀ ਇਕ ਮਚ ਤੇ ਇਕੱਠੇ ਹੋ ਕੇ ਮੋਦੀ ਸਰਕਾਰ ਵਿਰੁਧ ਦਿੱਲੀ ਵਿਚ ਪਿੱਟ ਸਿਆਪਾ ਕਰ ਰਹੇ ਹਨ |
 ਇਸ ਮੌਕੇ ਗੁਰਦਾਸ ਸਿੰਘ ਸੇਖਾ, ਸੁਖਮੰਦਰ ਸਿੰਘ ਡੇਮਰੂ, ਅਜੀਤ ਸਿੰਘ, ਹਰਨੇਕ ਸਿੰਘ ਡੇਮਰੂ, ਗੁਰਧੀਰ ਸਿੰਘ ਚੀਦਾ, ਛਿੰਦਾ ਲੰਗੇਆਣਾ, ਬੱਬੂ ਸੇਖਾਂ ਕਲਾਂ, ਬਲਕਾਰ ਸਿੰਘ ਜੀਤਾ ਸਿੰਘ ਵਾਲਾ, ਕਮਲ ਸਮਾਲਸਰ, ਲਛਮਣ ਸਿੰਘ ਪੰਜਗਰਾਈਾ ਆਦਿ ਆਗੂਆਂ ਨੇ ਇਸ ਮਾਰਚ ਦੀ ਅਗਵਾਈ ਕਰਦਿਆਂ ਬੜੇ ਤਰਤੀਬ ਤਰੀਕੇ ਨਾਲ ਮਾਰਚ ਨੂੰ ਸਿਰੇ ਚੜਾਇਆ |
21 ਬਾਘਾ ਪੁਰਾਣਾ 01imageimage
ਕੈਪਸ਼ਨ : ਬਾਘਾ ਪੁਰਾਣਾ ਦੀ ਦਾਣਾ ਮੰਡੀ ਤੋ ਟਰੈਕਟਰ ਮਾਰਚ ਸ਼ੁਰੂ ਕਰਨ ਤੋ ਪਹਿਲਾ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਆਗੂ  |        (ਸੰਦੀਪ)

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement