ਪੰਜਾਬ ਨੂੰ ਮਿਲਿਆ ਇਕ ਹੋਰ ਇੰਟਰਨੈਸ਼ਨਲ ਏਅਰਪੋਰਟ, ਅਗਲੇ 3 ਸਾਲ ‘ਚ ਉਡਾਣਾਂ ਸ਼ੁਰੂ
Published : Dec 21, 2018, 1:01 pm IST
Updated : Dec 21, 2018, 1:01 pm IST
SHARE ARTICLE
International Flight Start From Ludhiana Within 3 Year
International Flight Start From Ludhiana Within 3 Year

ਲੁਧਿਆਣਾ ਵਿਚ ਅੰਤਰਰਾਸ਼ਟਰੀ ਏਅਰਪੋਰਟ ਬਣਾਉਣ ਦਾ ਰਸਤਾ ਸਾਫ਼ ਹੋ ਗਿਆ ਹੈ। ਪੰਜਾਬ ਦੀ ਉਦਯੋਗਿਕ ਰਾਜਧਾਨੀ ਦੇ ਲੋਕਾਂ ਦੀ ਲੰਬੇ ਸਮਾਂ...

ਚੰਡੀਗੜ੍ਹ (ਸਸਸ) : ਲੁਧਿਆਣਾ ਵਿਚ ਅੰਤਰਰਾਸ਼ਟਰੀ ਏਅਰਪੋਰਟ ਬਣਾਉਣ ਦਾ ਰਸਤਾ ਸਾਫ਼ ਹੋ ਗਿਆ ਹੈ। ਪੰਜਾਬ ਦੀ ਉਦਯੋਗਿਕ ਰਾਜਧਾਨੀ ਦੇ ਲੋਕਾਂ ਦੀ ਲੰਬੇ ਸਮਾਂ ਤੋਂ ਕੀਤੀ ਜਾ ਰਹੀ ਮੰਗ ਆਖ਼ਰਕਾਰ ਪੂਰੀ ਹੋਵੇਗੀ। ਇਥੋਂ ਅਗਲੇ ਤਿੰਨ ਸਾਲ ਵਿਚ ਅੰਤਰਰਾਸ਼ਟਰੀ ਉੜਾਨਾਂ ਸ਼ੁਰੂ ਹੋਣ ਦੀ ਉਮੀਦ ਹੈ। ਹਲਵਾਰਾ ਸਥਿਤ ਏਅਰਫੋਰਸ ਸਟੇਸ਼ਨ ਵਿਚ ਸਿਵਲ ਏਅਰਨੈਸ਼ਨਲ ਟਰਮਿਨਸ ਸਥਾਪਿਤ ਕਰਨ ਲਈ ਪੰਜਾਬ ਸਰਕਾਰ ਨੇ ਵੀਰਵਾਰ ਨੂੰ ਏਅਰਪੋਰਟ ਅਥਾਰਿਟੀ ਆਫ਼ ਇੰਡੀਆ ਨਾਲ ਸਮਝੌਤਾ ਕੀਤਾ।

FlightFlight ​ਪੰਜਾਬ ਵਲੋਂ ਸ਼ਹਿਰੀ ਐਵੀਏਸ਼ਨ ਸਕੱਤਰ ਤੇਜਵੀਰ ਸਿੰਘ ਅਤੇ ਏਏਆਈ ਵਲੋਂ ਕਾਰਜਕਾਰੀ ਡਾਇਰੈਕਟਰ ਜੀਡੀ ਗੁਪਤਾ ਨੇ ਮੁੱਖ ਸਕੱਤਰ ਕਰਣ ਅਵਤਾਰ ਸਿੰਘ ਅਤੇ ਏਏਆਈ ਚੇਅਰਮੈਨ ਗੁਰਪ੍ਰਸਾਦ ਮੋਹਾਪਾਤਰਾ ਦੀ ਹਾਜ਼ਰੀ ਵਿਚ ਦਸਤਖ਼ਤ ਕੀਤੇ। ਇਹ ਪ੍ਰੋਜੈਕਟ ਇਕ ਜੁਆਇੰਟ ਵੈਂਚਰ ਕੰਪਨੀ ਵਲੋਂ ਲਾਗੂ ਕੀਤਾ ਜਾਵੇਗਾ ਜਿਸ ਵਿਚ 51 ਫ਼ੀਸਦੀ ਹਿੱਸੇਦਾਰੀ ਏਏਆਈ ਦੀ ਹੋਵੇਗੀ। ਇਸ ਵਿਚ ਗ੍ਰੇਟਰ ਲੁਧਿਆਣਾ ਡਿਵੈਲਪਮੈਂਟ ਅਥਾਰਿਟੀ ਦਾ ਹਿੱਸਾ 49 ਫ਼ੀਸਦੀ ਹੋਵੇਗਾ।

FlightFlight ​ਨਵਾਂ ਹਵਾਈ ਅੱਡਾ ਵਿਕਸਿਤ ਕਰਨ ਦਾ ਸਾਰਾ ਖ਼ਰਚ ਏਏਆਈ ਵਲੋਂ ਕੀਤਾ ਜਾਵੇਗਾ। ਪੰਜਾਬ ਸਰਕਾਰ ਇਸ ਦੇ ਲਈ 135.54 ਏਕੜ ਜ਼ਮੀਨ ਮੁਫਤ ਉਪਲੱਬਧ ਕਰਵਾਏਗੀ। ਇਸ ਨੂੰ ਚਲਾਉਣ ਅਤੇ ਪ੍ਰਬੰਧਨ ਦਾ ਖ਼ਰਚ ਜੇਵੀਸੀ ਚੁਕੇਗੀ। ਸਰਕਾਰ ਨੂੰ ਉਮੀਦ ਹੈ ਕਿ ਅੰਤਰਰਾਸ਼ਟਰੀ ਸਿਵਲ ਇਨਕਲੇਵ ਦੇ ਪਹਿਲੇ ਪੜਾਅ ਦਾ ਕੰਮ ਹਵਾਈ ਜਹਾਜ਼ਾਂ ਦੀ ਕੋਡ 4-ਸੀ ਟਾਈਪ ਉਡਾਣਾਂ ਲਈ ਤਿੰਨ ਸਾਲ ਵਿਚ ਪੂਰਾ ਹੋ ਜਾਵੇਗਾ।

ਧਿਆਨ ਯੋਗ ਹੈ ਕਿ ਇਸ ਸਬੰਧ ਵਿਚ ਪ੍ਰਸਤਾਵ ਤਿੰਨ ਦਸੰਬਰ ਨੂੰ ਹੋਈ ਕੈਬਨਿਟ ਬੈਠਕ ਵਿਚ ਪਾਸ ਕੀਤਾ ਗਿਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement