ਅਮਰੀਕਾ ਵਿਚ ਸਿੱਖ ਵਿਦਿਆਰਥੀ ਕੁੱਝ ਸ਼ਰਤਾਂ ਨਾਲ ਯੂਨੀਵਰਸਿਟੀ 'ਚ ਪਾ ਸਕਣਗੇ ਕਿਰਪਾਨ
Published : Nov 21, 2022, 12:46 am IST
Updated : Nov 21, 2022, 12:46 am IST
SHARE ARTICLE
image
image

ਅਮਰੀਕਾ ਵਿਚ ਸਿੱਖ ਵਿਦਿਆਰਥੀ ਕੁੱਝ ਸ਼ਰਤਾਂ ਨਾਲ ਯੂਨੀਵਰਸਿਟੀ 'ਚ ਪਾ ਸਕਣਗੇ ਕਿਰਪਾਨ

 


ਵਸ਼ਿੰਗਟਨ, 20 ਨਵੰਬਰ : ਅਮਰੀਕਾ ਵਿਚ ਪੜ੍ਹ ਰਹੇ ਸਿੱਖ ਵਿਦਿਆਰਥੀ ਹੁਣ ਸਿਖਿਆ ਸੰਸਥਾ ਵਿਚ ਕਿਰਪਾਨ (ਸਿਰੀ ਸਾਹਿਬ-ਧਰਮ ਦਾ ਪ੍ਰਤੀਕ) ਪਹਿਨ ਸਕਣਗੇ | ਯੂਨੀਵਰਸਿਟੀ ਨੇ ਆਪਣੀ ਕੈਂਪਸ ਆਨ ਹਥਿਆਰਾਂ ਦੀ ਨੀਤੀ ਨੂੰ  ਅਪਡੇਟ ਕੀਤਾ ਹੈ | ਇਹ ਫ਼ੈਸਲਾ ਦੋ ਮਹੀਨੇ ਪਹਿਲਾਂ ਇਕ ਸਿੱਖ ਵਿਦਿਆਰਥੀ ਦੀ ਗਿ੍ਫ਼ਤਾਰੀ ਤੋਂ ਬਾਅਦ ਲਿਆ ਗਿਆ ਹੈ |
ਸਤੰਬਰ ਵਿਚ ਇਕ ਸਿੱਖ ਵਿਦਿਆਰਥੀ ਉੱਤਰੀ ਕੈਰੋਲੀਨਾ ਯੂਨੀਵਰਸਿਟੀ ਵਿਚ ਕਿਰਪਾਨ (ਸਿਰੀ ਸਾਹਿਬ) ਪਹਿਨ ਕੇ ਪਹੁੰਚਿਆ ਸੀ ਜਿਸ ਤੋਂ ਬਾਅਦ ਉਸ ਨੂੰ  ਉਤਾਰਨ ਲਈ ਕਿਹਾ ਗਿਆ ਸੀ | ਅਜਿਹਾ ਨਾ ਕਰਨ 'ਤੇ ਉਸ ਨੂੰ  ਗਿ੍ਫ਼ਤਾਰ ਕਰ ਲਿਆ ਗਿਆ | ਯੂਨੀਵਰਸਿਟੀ ਦੀ ਨੀਤੀ ਅਨੁਸਾਰ ਕਿਰਪਾਨ ਦੀ ਲੰਬਾਈ 3 ਇੰਚ ਤੋਂ ਘੱਟ ਹੋਣੀ ਚਾਹੀਦੀ ਹੈ | ਯੂਨੀਵਰਸਿਟੀ ਨੇ ਇਕ ਬਿਆਨ ਵਿਚ ਕਿਹਾ ਕਿ ਅਸੀਂ 'ਦਿ ਸਿੱਖ ਕੁਲੀਸ਼ਨ ਅਤੇ ਗਲੋਬਲ ਸਿੱਖ ਕੌਂਸਲ' ਸਮੇਤ ਕਈ ਸਿੱਖ ਆਗੂਆਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਪੁਰਾਣੀ ਨੀਤੀ ਵਿਚ ਬਦਲਾਅ ਕੀਤਾ ਹੈ |
ਯੂਨੀਵਰਸਿਟੀ ਦੇ ਚਾਂਸਲਰ ਸ਼ੈਰਨ ਐਲ. ਗੈਬਰ ਅਤੇ ਮੁੱਖ ਵਿਭਿੰਨਤਾ ਅਧਿਕਾਰੀ ਬ੍ਰਾਂਡਨ ਐਲ. ਵੁਲਫ਼ ਨੇ ਕਿਹਾ ਕਿ ਅਸੀਂ ਕਿਰਪਾਨ ਲੈ ਕੇ ਜਾਣ ਵਾਲੇ ਵਿਦਿਆਰਥੀ ਦੀ ਗਿ੍ਫਤਾਰੀ ਲਈ ਮੁਆਫ਼ੀ ਮੰਗਦੇ ਹਾਂ | ਨਵੀਂ ਨੀਤੀ ਲਈ ਲਏ ਗਏ ਫ਼ੈਸਲੇ ਨੂੰ  ਤੁਰਤ ਪ੍ਰਭਾਵ ਨਾਲ ਲਾਗੂ ਕਰ ਦਿਤਾ ਗਿਆ ਹੈ |                      (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement