ਗਲੇਸ਼ੀਅਰ ‘ਚ ਸ਼ਹੀਦ ਹੋਏ 3 ਪੰਜਾਬੀ ਨੌਜਵਾਨਾਂ ਦੇ ਪਰਵਾਰਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ
Published : Nov 21, 2019, 11:00 am IST
Updated : Nov 21, 2019, 11:00 am IST
SHARE ARTICLE
Punjabi youth
Punjabi youth

ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਲੱਦਾਖ ’ਚ ਸਿਆਚਿਨ ਗਲੇਸ਼ੀਅਰ ਵਿਚ 2 ਦਿਨ ਪਹਿਲਾਂ...

ਚੰਡੀਗੜ੍ਹ: ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਲੱਦਾਖ ’ਚ ਸਿਆਚਿਨ ਗਲੇਸ਼ੀਅਰ ਵਿਚ 2 ਦਿਨ ਪਹਿਲਾਂ ਬਰਫ ਹੇਠਾਂ ਆਉਣ ਨਾਲ 3 ਪੰਜਾਬੀਆਂ ਦੀ ਹੋਈ ਦਰਦਨਾਕ ਮੌਤ ’ਤੇ ਡੂੰਘਾ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਸ਼ਹੀਦਾਂ ਦੇ ਪਰਿਵਾਰਾਂ ਨਾਲ ਦੁੱਖ ਦੀ ਘੜੀ ’ਚ ਪੂਰੀ ਪੰਜਾਬ ਸਰਕਾਰ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਨੀਤੀ ਅਨੁਸਾਰ ਹਰ ਸ਼ਹੀਦ ਦੇ ਵਾਰਿਸ ਨੂੰ 12-12 ਲੱਖ ਰੁਪਏ ਦੀ ਮਾਲੀ ਮਦਦ ਦੇਣ ਦੇ ਨਾਲ-ਨਾਲ ਸ਼ਹੀਦ ਦੇ ਵਾਰਿਸ ਜਾਂ ਪਰਿਵਾਰ ਦੇ ਕਿਸੇ ਹੋਰ ਯੋਗ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ।

CaptainCaptain

ਫਤਿਹਗੜ੍ਹ ਚੂੜੀਆਂ (ਗੁਰਦਾਸਪੁਰ) ਦੇ ਨਾਇਕ ਮਨਿੰਦਰ ਸਿੰਘ, ਸਿਪਾਹੀ ਵੀਰਪਾਲ ਸਿੰਘ ਵਾਸੀ ਗੁਆਰਾ ਨੇੜੇ ਮਾਲੇਰਕੋਟਲਾ (ਸੰਗਰੂਰ) ਅਤੇ ਸਿਪਾਹੀ ਡਿੰਪਲ ਕੁਮਾਰ ਵਾਸੀ ਸੈਦਾ ਨੇੜੇ ਹਾਜੀਪੁਰ (ਹੁਸ਼ਿਆਰਪੁਰ)  ਸੋਮਵਾਰ ਨੂੰ ਵਿਸ਼ਵ ਦੀ ਸਭ ਤੋਂ ਉੱਚੀ ਜੰਗ ਭੂਮੀ ’ਤੇ ਡਿਊਟੀ ਦਿੰਦੇ ਸਮੇਂ ਸ਼ਹੀਦ ਹੋ ਗਏ।

Himalayan Glacier Glacier

ਕੈਪਟਨ ਅਮਰਿੰਦਰ ਸਿਘ ਨੇ ਉਨ੍ਹਾਂ ਪਰਿਵਾਰਕ ਮੈਂਬਰਾਂ ਨਾਲ ਸੰਵੇਦਨਾ ਪ੍ਰਗਟ ਕਰਦਿਆਂ ਕਿਹਾ ਕਿ 19,000 ਫੁੱਟ ਦੀ ਉਚਾਈ ’ਤੇ ਡਿਊਟੀ ਦੇਣਾ ਕੋਈ ਸੌਖਾ ਕੰਮ ਨਹੀਂ ਹੈ ਅਤੇ ਹਰ ਤਰ੍ਹਾਂ ਦੇ ਉਲਟ ਹਾਲਾਤ ਦੇ ਬਾਵਜੂਦ ਪੰਜਾਬੀ ਜਵਾਨਾਂ ਨੇ ਬਹਾਦੁਰੀ ਨਾਲ ਕੰਮ ਕਰਦਿਆਂ ਦੇਸ਼ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਇਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement