Navjot Singh News: ਸਿਆਸਤ ਤੋਂ ਦੂਰ ਡਲਹੌਜ਼ੀ 'ਚ ਪਤੀਲਾ ਗਾਉਂਦੇ ਨਜ਼ਰ ਆਏ ਨਵਜੋਤ ਸਿੱਧੂ, ਪਰਿਵਾਰ ਨਾਲ ਮਨਾਇਆ ਜਨਮ ਦਿਨ
Published : Oct 21, 2024, 11:06 am IST
Updated : Oct 21, 2024, 11:09 am IST
SHARE ARTICLE
Navjot Singh sidhu birthday family celebration News
Navjot Singh sidhu birthday family celebration News

Navjot Singh News: ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਵੀਡੀਓ

Navjot Singh sidhu birthday family celebration News: ਸਿਆਸਤ ਤੋਂ ਦੂਰ ਰਹਿ ਰਹੇ ਨਵਜੋਤ ਸਿੰਘ ਸਿੱਧੂ ਕੱਲ੍ਹ ਆਪਣੇ ਪਰਿਵਾਰ ਸਮੇਤ ਡਲਹੌਜ਼ੀ ਪੁੱਜੇ। ਜਿੱਥੇ ਉਨ੍ਹਾਂ ਨੇ ਐਤਵਾਰ ਨੂੰ ਆਪਣਾ 61ਵਾਂ ਜਨਮਦਿਨ ਮਨਾਇਆ। ਦੇਰ ਰਾਤ ਉਨ੍ਹਾਂ ਦੇ ਪਰਿਵਾਰ ਨਾਲ ਗਾਉਣ ਅਤੇ ਡਾਂਸ ਕਰਨ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਵੀਡੀਓ 'ਚ ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਡਾਕਟਰ ਨਵਜੋਤ ਕੌਰ, ਬੇਟੀ ਰਾਬੀਆ ਅਤੇ ਬੇਟਾ ਤੇ ਨੂੰਹ ਵੀ ਨਜ਼ਰ ਆ ਰਹੇ ਹਨ।

ਦਰਅਸਲ, ਨਵਜੋਤ ਸਿੰਘ ਸਿੱਧੂ ਐਤਵਾਰ ਨੂੰ ਹੀ 61 ਸਾਲ ਦੇ ਹੋ ਗਏ ਹਨ। ਪਿਛਲੇ ਸਾਲ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਸਿਆਸਤ ਤੋਂ ਦੂਰ ਰਹੇ ਨਵਜੋਤ ਸਿੱਧੂ ਜਿੱਥੇ ਇੱਕ ਵਾਰ ਫਿਰ ਟੀਵੀ 'ਤੇ ਐਂਕਰਿੰਗ ਕਰਦੇ ਨਜ਼ਰ ਆ ਰਹੇ ਹਨ, ਉੱਥੇ ਹੀ ਉਹ ਆਪਣਾ ਜ਼ਿਆਦਾਤਰ ਸਮਾਂ ਆਪਣੇ ਪਰਿਵਾਰ ਨਾਲ ਬਿਤਾ ਰਹੇ ਹਨ।

 


 

ਕੱਲ੍ਹ ਹੀ ਉਹ ਆਪਣੇ ਪਰਿਵਾਰ ਨਾਲ ਡਲਹੌਜ਼ੀ ਦੇ ਐਲਗਿਨ ਹਾਲ ਪਹੁੰਚੇ ਸਨ। ਰਾਤ ਨੂੰ ਜਦੋਂ ਜਸ਼ਨ ਸ਼ੁਰੂ ਹੋਇਆ ਤਾਂ ਪਰਿਵਾਰ ਨੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ।  ਪਿਛਲੇ ਸਾਲ ਜਦੋਂ ਨਵਜੋਤ ਸਿੱਧੂ ਰੋਡ ਰੇਜ ਕੇਸ ਵਿੱਚ ਇੱਕ ਸਾਲ ਦੀ ਸਜ਼ਾ ਕੱਟ ਕੇ ਜੇਲ ਤੋਂ ਬਾਹਰ ਆਏ ਸਨ ਤਾਂ ਉਨ੍ਹਾਂ ਦੀ ਪਤਨੀ ਡਾਕਟਰ ਨਵਜੋਤ ਕੌਰ ਕੈਂਸਰ ਨਾਲ ਜੂਝ ਰਹੀ ਸੀ। ਇੱਕ ਸਾਲ ਤੋਂ ਵੱਧ ਸਮੇਂ ਤੱਕ ਉਨ੍ਹਾਂ ਦਾ ਇਲਾਜ ਚੱਲਦਾ ਰਿਹਾ। ਕਾਫੀ ਸਮੇਂ ਬਾਅਦ ਇਸ ਵੀਡੀਓ 'ਚ ਡਾਕਟਰ ਨਵਜੋਤ ਵੀ ਨਜ਼ਰ ਆਏ ਹਨ। ਜਿਸ 'ਚ ਉਹ ਆਪਣੇ ਪਤੀ ਅਤੇ ਬੱਚਿਆਂ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ। ਕੈਂਸਰ ਦੇ ਇਲਾਜ ਦੌਰਾਨ ਜੋ ਵਾਲ ਝੜ ਗਏ ਸਨ, ਉਹ ਹੁਣ ਮੁੜ ਆ ਰਹੇ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement