CM ਮਾਨ ਵਲੋਂ ਸਰਕਟ ਹਾਊਸ ਪਟਿਆਲਾ ਦੇ ਅਚਨਚੇਤ ਗੇੜੇ ਨੇ ਖੋਲ੍ਹੀ ਪ੍ਰੋਟੋਕੋਲ ਮਹਿਕਮੇ ਦੀ ਪੋਲ 

By : KOMALJEET

Published : Oct 21, 2022, 2:09 pm IST
Updated : Oct 21, 2022, 2:09 pm IST
SHARE ARTICLE
CM mann's visit to circuit house patiala
CM mann's visit to circuit house patiala

ਸਰਕਟ ਹਾਊਸ ਪਟਿਆਲਾ ਦੇ ਗੱਦੇ ਵੀ ਨਿਕਲੇ ਗੰਦੇ!, ਵਿਭਾਗ ਨੇ ਸੁਪਰਵਾਈਜ਼ਰ ਦਰਸ਼ਨ ਸਿੰਘ ਦਾ ਕੀਤਾ ਤਬਾਦਲਾ 

ਫ਼ਾਈ ਦੇ ਮੰਦੇ ਹਾਲ 'ਤੇ ਮੁੱਖ ਮੰਤਰੀ ਨੇ ਲਗਾਈ ਕਲਾਸ
ਪਟਿਆਲਾ :
ਮੁੱਖ ਮੰਤਰੀ ਭਗਵੰਤ ਮਾਨ ਦੇ ਸਰਕਟ ਹਾਊਸ ਪਟਿਆਲਾ ਦੇ ਅਚਨਚੇਤ ਗੇੜੇ ਨੇ ਪ੍ਰੋਟੋਕੋਲ ਮਹਿਕਮੇ ਡੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਦਰਅਸਲ ਸੀ.ਐਮ. ਮਾਨ ਵਲੋਂ ਪਟਿਆਲਾ ਫੇਰੀ ਦੌਰਾਨ ਸਰਕਟ ਹਾਊਸ ਦਾ ਵੀ ਦੌਰਾ ਕੀਤਾ ਗਿਆ ਜਿਸ ਬਾਰੇ ਅਧਿਕਾਰੀਆਂ ਨੂੰ ਕੋਈ ਖਬਰ ਨਹੀਂ ਸੀ।

ਸਰਕਟ ਹਾਊਸ ਵਿੱਚ ਸਫ਼ਾਈ ਦਾ ਮੰਦਾ ਹਾਲ ਸੀ ਜਿਸ 'ਤੇ ਮੁੱਖ ਮੰਤਰੀ ਨੇ ਸਰਕਟ ਹਾਊਸ ’ਚ ਤਾਇਨਾਤ ਨਾਇਬ ਤਹਿਸੀਲਦਾਰ ਤੇ ਐੱਸਐੱਸਪੀ ਪਟਿਆਲਾ ਨੂੰ ਕਮਰੇ ਵਿੱਚ ਬੁਲਾ ਕੇ ਮੌਕਾ ਦਿਖਾਇਆ ਜਿਥੇ ਕਮਰੇ ਵਿੱਚ ਪਏ ਗੱਦੇ ਗੰਦਗੀ ਨਾਲ ਭਰੇ ਹੋਏ ਸਨ। ਭਗਵੰਤ ਮਾਨ ਨੇ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਹੈ ਕਿ ਸਰਕਟ ਹਾਊਸ’ਜ਼ ਵਿਚ ਸਫ਼ਾਈ ਸਬੰਧੀ ਕੋਈ ਕੋਤਾਹੀ ਨਹੀਂ ਵਰਤੀ ਜਾਣੀ ਚਾਹੀਦੀ। ਡਿਪਟੀ ਕਮਿਸ਼ਨਰ ਪਟਿਆਲਾ ਨੇ ਪ੍ਰੋਟੋਕੋਲ ਵਿਭਾਗ ਨੂੰ ਇੱਕ ਚਿੱਠੀ ਲਿਖ ਕੇ ਸਰਕਟ ਹਾਊਸ ਦੇ ਸਬੰਧਤ ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਸਿਫ਼ਾਰਸ਼ ਕਰ ਦਿੱਤੀ ਹੈ।

ਪ੍ਰਾਹੁਣਚਾਰੀ ਵਿਭਾਗ ਦੀ ਡਾਇਰੈਕਟਰ ਸੋਨਾਲੀ ਗਿਰਿ ਨੇ ਇਸ ਸਿਫ਼ਾਰਿਸ਼ 'ਤੇ ਕਾਰਵਾਈ ਕਰਦਿਆਂ ਸਰਕਟ ਹਾਊਸ ਪਟਿਆਲਾ ਦੇ ਸੁਪਰਵਾਈਜ਼ਰ ਦਰਸ਼ਨ ਸਿੰਘ ਦੀ ਬਦਲੀ ਲੇਖਾ ਸ਼ਾਖਾ ਸਿਵਲ ਸਕੱਤਰੇਤ-1 ਵਿੱਚ ਕਰ ਦਿੱਤੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਆਖ਼ਰੀ ਮੁੱਖ ਮੰਤਰੀ ਸਨ ਜੋ ਸਰਕਟ ਹਾਊਸ’ਜ਼ ਵਿੱਚ ਠਹਿਰਦੇ ਸਨ। ਮੁੱਖ ਮੰਤਰੀ ਵਜੋਂ ਪ੍ਰਕਾਸ਼ ਸਿੰਘ ਬਾਦਲ ਅੰਮ੍ਰਿਤਸਰ ਦੇ ਸਰਕਟ ਹਾਊਸ ’ਚ ਤਾਂ ਠਹਿਰਦੇ ਰਹੇ ਪਰ ਬਾਕੀ ਜ਼ਿਲ੍ਹਿਆਂ ਵਿੱਚ ਉਨ੍ਹਾਂ ਨੇ ਆਪਣੇ ਨੇੜਲਿਆਂ ਦੇ ਘਰਾਂ ਵਿੱਚ ਰਹਿਣ ਨੂੰ ਤਰਜੀਹ ਦਿੱਤੀ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement