ਚੰਗਾ ਹੁੰਦਾ ਜੇ 'ਭਾਰਤ ਜੋੜੋ ਯਾਤਰਾ' ਦੀ ਸ਼ੁਰੂਆਤ ਗੁਜਰਾਤ ਤੋਂ ਹੁੰਦੀ : ਪ੍ਰਸ਼ਾਂਤ ਕਿਸ਼ੋਰ
Published : Sep 21, 2022, 12:30 am IST
Updated : Sep 21, 2022, 12:30 am IST
SHARE ARTICLE
image
image

ਚੰਗਾ ਹੁੰਦਾ ਜੇ 'ਭਾਰਤ ਜੋੜੋ ਯਾਤਰਾ' ਦੀ ਸ਼ੁਰੂਆਤ ਗੁਜਰਾਤ ਤੋਂ ਹੁੰਦੀ : ਪ੍ਰਸ਼ਾਂਤ ਕਿਸ਼ੋਰ

ਨਾਗਪੁਰ, 20 ਸਤੰਬਰ : ਭਾਰਤ ਦੇ ਪ੍ਰਸਿੱਧ ਚੋਣ ਰਣਨੀਤੀਕਾਰ ਪ੍ਰਸਾਂਤ ਕਿਸ਼ੋਰ ਨੇ ਕਿਹਾ ਕਿ ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਗੁਜਰਾਤ ਜਾਂ ਭਾਰਤੀ ਜਨਤਾ ਪਾਰਟੀ ਸ਼ਾਸਤ ਕਿਸੇ ਹੋਰ ਸੂਬੇ ਤੋਂ ਸ਼ੁਰੂ ਕੀਤੀ ਜਾਣੀ ਚਾਹੀਦੀ ਸੀ | ਗੱਲ ਕਰਦਿਆਂ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ,Tਬਿਹਤਰ ਹੁੰਦਾ ਜੇਕਰ ਕਾਂਗਰਸ ਭਾਰਤ ਜੋੜੋ ਯਾਤਰਾ ਦੀ ਸ਼ੁਰੂਆਤ ਇਸ ਸਾਲ ਦੇ ਅੰਤ ਵਿਚ ਵਿਧਾਨ ਸਭਾ ਚੋਣਾਂ ਵਾਲੇ ਸੂਬੇ ਗੁਜਰਾਤ, ਉੱਤਰ ਪ੍ਰਦੇਸ਼ ਜਾਂ ਮੱਧ ਪ੍ਰਦੇਸ਼ ਵਰਗੇ ਭਾਜਪਾ ਸ਼ਾਸਤ ਸੂਬੇ ਤੋਂ ਹੁੰਦੀ'' | ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ 'ਚ ਇਹ ਯਾਤਰਾ ਤਾਮਿਲਨਾਡੂ ਤੋਂ ਸੁਰੂ ਹੋਈ ਹੈ |
ਜ਼ਿਕਰਯੋਗ ਹੈ ਕਿ ਇਸ ਸਾਲ ਦੇ ਸੁਰੂ ਵਿਚ ਇਸ ਗੱਲ ਦੀ ਬੜੀ ਚਰਚਾ ਉੱਠੀ ਸੀ ਕਿ ਪ੍ਰਸ਼ਾਂਤ ਕਿਸੋਰ ਕਾਂਗਰਸ ਵਿਚ ਸਾਮਲ ਹੋ ਸਕਦੇ ਹਨ, ਪਰ ਬਾਅਦ ਵਿਚ ਉਨ੍ਹਾਂ ਕਿਹਾ ਸੀ ਕਿ ਉਹ ਕਾਂਗਰਸ ਪਾਰਟੀ ਦੀ ਚੋਣ ਰਣਨੀਤੀ ਬਣਾਉਣ ਦੇ ਪ੍ਰਸਤਾਵ ਨੂੰ  ਖਾਰਜ ਕਰ ਚੁੱਕੇ ਹਨ |  ਕਿਸ਼ੋਰ ਨੇ ਕਿਹਾ ਕਿ ਉਨ੍ਹਾਂ ਨੇ ਚੋਣ ਰਣਨੀਤੀਕਾਰ ਵਜੋਂ ਕੰਮ ਕਰਨਾ ਛੱਡ ਦਿਤਾ ਹੈ, ਅਤੇ ਉਹ ਕਿਸੇ ਪਾਰਟੀ ਲਈ ਨਹੀਂ ਸਗੋਂ ਲੋਕਾਂ ਲਈ ਕੰਮ ਕਰਨਾ ਚਾਹੁੰਦੇ ਹਨ |        (ਏਜੰਸੀ)     
                     


    

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement