2 ਗੱਡੀਆਂ ‘ਚੋਂ ਬਰਾਮਦ ਕੀਤੀਆਂ ਸ਼ਰਾਬ ਦੀਆਂ 195 ਪੇਟੀਆਂ, 3 ਕਾਬੂ
Published : Sep 21, 2019, 2:06 pm IST
Updated : Sep 21, 2019, 2:06 pm IST
SHARE ARTICLE
punjab Police
punjab Police

ਠੇਕਿਆਂ ਦੀ ਆੜ 'ਚ ਬਾਹਰੀ ਸੂਬਿਆਂ ਦੀ ਸ਼ਰਾਬ ਵੇਚਣ ਵਾਲੇ ਸ਼ਰਾਬ ਕਾਰੋਬਾਰੀ ਅਤੇ ਉਸ ਦੇ ਡਰਾਈਵਰ...

ਜਲੰਧਰ: ਠੇਕਿਆਂ ਦੀ ਆੜ 'ਚ ਬਾਹਰੀ ਸੂਬਿਆਂ ਦੀ ਸ਼ਰਾਬ ਵੇਚਣ ਵਾਲੇ ਸ਼ਰਾਬ ਕਾਰੋਬਾਰੀ ਅਤੇ ਉਸ ਦੇ ਡਰਾਈਵਰ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਤਿੰਨਾਂ ਨੂੰ ਕਾਜ਼ੀ ਮੰਡੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਵੱਲੋਂ ਬਰਾਮਦ ਕੀਤੀ ਸ਼ਰਾਬ ਦੀਆਂ 195 ਪੇਟੀਆਂ 2 ਗੱਡੀਆਂ 'ਚੋਂ ਬਰਾਮਦ ਕੀਤੀਆਂ ਹਨ। ਸਪੈਸ਼ਲ ਆਪ੍ਰੇਸ਼ਨ ਯੂਨਿਟ ਏ. ਐੱਸ. ਆਈ. ਮੋਹਨ ਸਿੰਘ ਨੇ ਦੱਸਿਆ ਕਿ ਪੁਲਸ ਟੀਮ ਨੂੰ ਸੂਚਨਾ ਮਿਲੀ ਸੀ ਕਿ ਕਾਜ਼ੀ ਮੰਡੀ 'ਚ ਵੱਡੇ ਪੱਧਰ 'ਤੇ ਸ਼ਰਾਬ ਦੀ ਸਪਲਾਈ ਹੋਣ ਜਾ ਰਹੀ ਹੈ ਅਤੇ ਸਾਰੀ ਸ਼ਰਾਬ ਬਾਹਰੀ ਸੂਬਿਆਂ ਦੀ ਹੈ।

ਪੁਲਸ ਨੇ ਜਿਵੇ ਹੀ ਕਾਜ਼ੀਮੰਡੀ 'ਚ ਛਾਪਾਮਾਰੀ ਕੀਤੀ ਤਾਂ ਰਵਿੰਦਰ ਪਿੰਦਰੀ ਪੁੱਤਰ ਵੀਰ ਦਾਸ ਵਾਸੀ ਅਜੀਤ ਨਗਰ ਨੂੰ ਕਾਬੂ ਕਰ ਕੇ ਇਸ ਤੋਂ 5 ਪੇਟੀਆਂ ਸ਼ਰਾਬ ਦੀਆਂ ਮਿਲੀਆਂ। ਪੁੱਛਗਿੱਛ 'ਚ ਪਤਾ ਲੱਗਾ ਕਿ ਉਸ ਨੇ ਇਹ ਸ਼ਰਾਬ ਠੇਕਿਆਂ ਨੂੰ ਪਾਰਟਨਰਸ਼ਿਪ 'ਚ ਚਲਾਉਣ ਵਾਲੇ ਬਲਵਿੰਦਰ ਸਿੰਘ ਪੁੱਤਰ ਪਰਗਟ ਸਿੰਘ ਵਾਸੀ ਨਾਹਰਪੁਰ ਕਰਤਾਰਪੁਰ ਤੋਂ ਖਰੀਦੀ ਸੀ।

ਪੁਲਸ ਨੇ ਟ੍ਰੈਪ ਲਾ ਕੇ ਕਾਜ਼ੀ ਮੰਡੀ ਤੋਂ ਹੀ ਬਲਵਿੰਦਰ ਸਿੰਘ ਅਤੇ ਉਸ ਦੇ ਡਰਾਈਵਰ ਹਰਜਿੰਦਰ ਸਿੰਘ ਪੁੱਤਰ ਚਾਨਣ ਸਿੰਘ ਵਾਸੀ ਬਿੱਲੀ ਚਾਓ ਨਕੋਦਰ ਨੂੰ ਕਾਬੂ ਕਰ ਲਿਆ। ਦੋਵੇਂ ਅਲੱਗ-ਅਲੱਗ ਗੱਡੀਆਂ 'ਚ ਆਏ ਸਨ। ਪੁਲਸ ਨੇ ਬਲਵਿੰਦਰ ਸਿੰਘ ਦੀ ਗੱਡੀ 'ਚੋਂ 59 ਅਤੇ ਹਰਜਿੰਦਰ ਸਿੰਘ ਦੀ ਗੱਡੀ 'ਚੋਂ 131 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ। ਏ. ਐੱਸ . ਆਈ. ਮੋਹਨ ਸਿੰਘ ਨੇ ਕਿਹਾ ਕਿ 195 ਪੇਟੀਆਂ ਸ਼ਰਾਬ 'ਚੋਂ ਚੰਡੀਗੜ੍ਹ, ਅਰੁਣਾਚਲ ਪ੍ਰਦੇਸ਼ ਅਤੇ ਪੰਜਾਬ ਦੀ ਸ਼ਰਾਬ ਮਿਲੀ ਹੈ।

ਉਕਤ ਲੋਕਾਂ ਨੇ ਪੰਜਾਬ ਦੀ ਸ਼ਰਾਬ ਠੇਕੇ 'ਤੇ ਵੇਚਣੀ ਸੀ ਜਦਕਿ ਉਸ ਦੀ ਆੜ 'ਚ ਹੋਰ ਸੂਬਿਆਂ ਦੀ ਸ਼ਰਾਬ ਨੂੰ ਵੱਖ-ਵੱਖ ਸਮੱਗਲਰਾਂ ਨੂੰ ਵੇਚਣਾ ਸੀ। ਪੁਲਸ ਨੇ ਤਿੰਨਾਂ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਰਵਿੰਦਰ ਪਿੰਦਰੀ ਖਿਲਾਫ ਥਾਣਾ ਨੰਬਰ -8 'ਚ ਪਹਿਲਾਂ ਵੀ ਨਸ਼ੇ ਦਾ ਕੇਸ ਦਰਜ ਹੋਇਆ ਹੈ ਜਿਸ 'ਚ ਉਹ 10 ਸਾਲ ਦੀ ਸਜ਼ਾ ਕੱਟ ਚੁੱਕਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement