ਅਕਾਲੀ ਅਪਣੀ ਤਕੜੀ ਹਾਜ਼ਰੀ ਦਾ ਅਹਿਸਾਸ ਕਰਵਾਉਣ 'ਚ ਸਫ਼ਲ
Published : Sep 21, 2018, 3:03 pm IST
Updated : Sep 21, 2018, 3:03 pm IST
SHARE ARTICLE
Shiromani Akali Dal
Shiromani Akali Dal

ਪੰਜਾਬ ਦੀ ਸੱਤਾ ਦੇ ਘੋੜੇ 'ਤੇ ਲਗਾਤਾਰ  ਦਸ ਸਾਲ ਸਵਾਰ ਰਹਿਣ ਵਾਲਾ ਸ਼੍ਰੋਮਣੀ ਅਕਾਲੀ ਦਲ ਸੂਬੇ 'ਚ ਚੱਲ ਰਹੀਆਂ ਵਿਰੋਧੀ ਹਵਾਵਾਂ ਦੇ ਬਾਵਜੂਦ ਬੀਤੇ ਕੱਲ ਹੋਈਆਂ.........

ਬਠਿੰਡਾ  : ਪੰਜਾਬ ਦੀ ਸੱਤਾ ਦੇ ਘੋੜੇ 'ਤੇ ਲਗਾਤਾਰ  ਦਸ ਸਾਲ ਸਵਾਰ ਰਹਿਣ ਵਾਲਾ ਸ਼੍ਰੋਮਣੀ ਅਕਾਲੀ ਦਲ ਸੂਬੇ 'ਚ ਚੱਲ ਰਹੀਆਂ ਵਿਰੋਧੀ ਹਵਾਵਾਂ ਦੇ ਬਾਵਜੂਦ ਬੀਤੇ ਕੱਲ ਹੋਈਆਂ ਪੰਚਾਇਤ ਸੰਮਤੀ ਚੋਣਾਂ 'ਚ ਅਪਣੀ ਤਕੜੀ ਮੌਜੂਦਗੀ ਦਾ ਅਹਿਸਾਸ ਕਰਵਾਉਣ ਵਿਚ ਸਫ਼ਲ ਰਿਹਾ ਹੈ। ਸੂਬੇ 'ਚ ਹੋਈਆ ਇਨ੍ਹਾਂ ਚੋਣਾਂ ਦੌਰਾਨ ਕਾਂਗਰਸ ਦਾ ਕੁੱਝ ਇੱਕ ਥਾਵਾਂ ਨੂੰ ਛੱਡ ਬਾਕੀ ਥਾਵਾਂ 'ਤੇ  ਮੁੱਖ ਮੁਕਾਬਲਾ ਅਕਾਲੀ ਦਲ ਨਾਲ ਹੀ ਰਿਹਾ। ਚੋਣਾਂ ਤੋਂ ਬਾਅਦ ਆਈਆਂ ਰੀਪੋਰਟਾਂ ਮੁਤਾਬਕ ਸੰਗਰੂਰ ਜ਼ਿਲ੍ਹੇ 'ਚ ਜ਼ਰੂਰ ਆਪ ਅਤੇ ਕਾਂਗਰਸ 'ਚ ਝੜਪਾਂ ਹੋਈਆਂ ਪ੍ਰੰਤੂ ਜ਼ਿਆਦਾਤਰ ਖੇਤਰਾਂ ਵਿਚ ਅਕਾਲੀ ਤੇ ਕਾਂਗਰਸੀ ਹੀ ਡਾਂਗ-ਸੋਟੀ ਹੋਏ। 

ਅਕਾਲੀ ਦਲ ਦੇ ਉਚ ਆਗੂਆਂ ਮੁਤਾਬਕ ਬੇਸ਼ੱਕ ਹੇਠਲੇ ਪੱਧਰ ਦੀਆਂ ਚੋਣਾਂ 'ਚ ਜ਼ਿਆਦਾਤਰ ਨਤੀਜੇ ਸੱਤਾਧਾਰੀ ਵੱਲ ਹੀ ਆਉਂਦੇ ਹਨ ਪ੍ਰੰਤੂ ਫ਼ਸਵੀਂ ਟੱਕਰ ਦੇਣਾ ਅਤੇ ਮੈਦਾਨ ਨਾ ਛੱਡਣਾ ਵੀ ਅਕਾਲੀ ਵਰਕਰਾਂ ਦੇ ਮਨੋਬਲ ਨੂੰ ਉੱਚਾ ਚੁੱਕਣ ਵਿਚ ਸਹਾਈ ਹੋਇਆ ਹੈ। ਵੱਡੀ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਸ਼ਾਹਕੋਟ ਅਤੇ ਗੁਰਦਾਸਪੁਰ ਵਰਗੀਆਂ ਮਹੱਤਵਪੂਰਨ ਉਪ ਚੋਣਾਂ ਤੋਂ ਦੂਰੀ ਬਣਾਈ ਰੱਖਣ ਵਾਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਚਾਇਤ ਸੰਮਤੀ ਚੋਣਾਂ 'ਚ ਵਰਕਰਾਂ ਦਾ ਹੌਸਲਾ ਬਣਾਈ ਰੱਖਣ ਲਈ ਲੰਬੀ ਹਲਕੇ 'ਚ ਖ਼ੁਦ ਕਮਾਂਡ ਸੰਭਾਲੀ ਰੱਖੀ।

ਲੰਬੀ ਹਲਕੇ ਨਾਲ ਸਬੰਧਤ ਆਗੂਆਂ ਮੁਤਾਬਕ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਮੈਦਾਨ ਵਿਚ ਨਿੱਤਰਣ ਕਾਰਨ ਵਰਕਰਾਂ ਦੇ ਹੋਸਲੇ ਵੀ ਬੁਲੰਦ ਰਹੇ। ਇਸ ਹਲਕੇ ਦੇ ਇੱਕ ਪੋਲਿੰਗ ਬੂਥ 'ਤੇ ਸਾਬਕਾ ਡਿਪਟੀ ਮੁੱਖ ਮੰਤਰੀ ਦੀ ਕਥਿਤ ਮੌਜੂਦਗੀ 'ਚ ਇੱਕ ਕਾਂਗਰਸੀ ਵਰਕਰ ਦੀ ਹੋਈ ਕੁੱਟਮਾਰ ਦੇ ਮਾਮਲੇ 'ਚ ਪੁਲਿਸ ਵਲੋਂ ਸੁਖਬੀਰ ਸਿੰਘ ਬਾਦਲ ਵਿਰੁਧ ਵੀ ਕੇਸ ਦਰਜ ਕੀਤਾ ਗਿਆ ਹੈ। 

ਚਰਚਾ ਮੁਤਾਬਕ ਅਕਾਲੀ ਦਲ ਵਲੋਂ ਇਨ੍ਹਾਂ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਬਾਰੇ ਮਨ ਬਣਾ ਕੇ ਅੰਦਰਖਾਤੇ ਤਿਆਰੀਆਂ ਵਿੱਢ ਦਿੱਤੀਆਂ ਹਨ। ਇਸਦੀ ਪੁਸ਼ਟੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਦਾਅਵਾ ਕੀਤਾ ਕਿ ਜੇਕਰ ਇਨ੍ਹਾਂ ਚੋਣਾਂ 'ਚ ਕਾਂਗਰਸੀਆਂ ਵਲੋ ਵੱਡੇ ਪੱਧਰ 'ਤੇ ਧੱਕੇਸ਼ਾਹੀਆਂ ਕਰਕੇ ਚੋਣਾਂ ਲੁੱਟਣ ਦੀ ਕੋਸ਼ਿਸ਼ ਕੀਤੀ ਹੈ ਪ੍ਰੰਤੂ ਉਨ੍ਹਾਂ ਇਸਦਾ ਡਟਵਾ ਵਿਰੋਧ ਕੀਤਾ ਹੈ। ਸਾਬਕਾ ਮੰਤਰੀ ਨੇ ਐਲਾਨ ਕੀਤਾ ਕਿ ਝੋਨੇ ਦੀ ਫ਼ਸਲ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਡੀਆਂ ਮੁਹਿੰਮ ਸ਼ੁਰੂ ਕੀਤੀਆਂ ਜਾਣਗੀਆਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement