Ludhiana News: ਅੱਧੀ ਰਾਤ ਨੂੰ ਨੀਂਦ 'ਚ ਔਰਤ ਤੀਜੀ ਮੰਜ਼ਿਲ ਤੋਂ ਡਿੱਗੀ, ਟੁੱਟੀਆਂ ਦੋਨੋਂ ਲੱਤਾਂ
Published : Aug 21, 2024, 11:35 am IST
Updated : Aug 21, 2024, 11:35 am IST
SHARE ARTICLE
Ludhiana Woman Fell From Roof
Ludhiana Woman Fell From Roof

Ludhiana News: ਔਰਤ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਪੀਜੀਆਈ ਕੀਤਾ ਰੈਫਰ

Ludhiana Woman Fell From Roof: ਲੁਧਿਆਣਾ ਵਿਚ ਇਕ ਔਰਤ ਸੌਂਦੇ ਹੋਏ ਤਿੰਨ ਮੰਜ਼ਿਲਾ ਇਮਾਰਤ ਤੋਂ ਡਿੱਗ ਗਈ। ਹਾਦਸੇ ਵਿਚ ਉਸ ਦੀਆਂ ਦੋਵੇਂ ਲੱਤਾਂ ਬੁਰੀ ਤਰ੍ਹਾਂ ਟੁੱਟ ਗਈਆਂ। ਉਸ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਅਤੇ ਉਸ ਦਾ ਪਤੀ ਮੌਕੇ 'ਤੇ ਪਹੁੰਚ ਗਏ। ਲੋਕਾਂ ਦੀ ਮਦਦ ਨਾਲ ਔਰਤ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਔਰਤ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਤੁਰੰਤ ਪੀਜੀਆਈ ਰੈਫਰ ਕਰ ਦਿੱਤਾ। ਜ਼ਖ਼ਮੀ ਔਰਤ ਦਾ ਨਾਂ ਉਜਾਲਾ ਹੈ।

ਇਹ ਵੀ ਪੜ੍ਹੋ: Punjab Weather Update: ਪੰਜਾਬ ਵਿਚ ਕਈ ਥਾਈਂ ਛਾਏ ਕਾਲੇ ਬੱਦਲ, ਮੀਂਹ ਪੈਣ ਦੀ ਸੰਭਾਵਨਾ  

ਜਾਣਕਾਰੀ ਦਿੰਦਿਆਂ ਜ਼ਖਮੀ ਉਜਾਲਾ ਦੇ ਪਤੀ ਅਮਿਤ ਨੇ ਦੱਸਿਆ ਕਿ ਉਹ ਅਬਦੁੱਲਾਪੁਰ ਕਾਲੋਨੀ 'ਚ ਰਹਿੰਦਾ ਹੈ। 6 ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਸ਼ਾਮ ਵੇਲੇ ਉਸ ਦੀ ਪਤਨੀ ਉਜਾਲਾ ਤੀਜੀ ਮੰਜ਼ਿਲ ’ਤੇ ਮੰਜੇ ’ਤੇ ਲੇਟ ਕੇ ਮੋਬਾਈਲ ਚਲਾ ਰਹੀ ਸੀ। ਅਚਾਨਕ ਉਸ ਨੂੰ ਨੀਂਦ ਆ ਗਈ। ਇਸ ਦੌਰਾਨ ਉਹ ਸੁੱਤੀ ਪਈ ਤਿੰਨ ਮੰਜ਼ਿਲਾ ਇਮਾਰਤ ਤੋਂ ਡਿੱਗ ਪਈ।

ਇਹ ਵੀ ਪੜ੍ਹੋ: Etawah Accident News: ਡਰਾਈਵਰ ਨੂੰ ਨੀਂਦ ਆਉਣ ਕਾਰਨ ਖੜ੍ਹੇ ਟਰੱਕ ਨਾਲ ਟਕਰਾਈ ਤੇਜ਼ ਰਫਤਾਰ ਕਾਰ,

ਅਮਿਤ ਨੇ ਦੱਸਿਆ ਕਿ ਉਹ ਖੁਦ ਤੀਜੀ ਮੰਜ਼ਿਲ 'ਤੇ ਮੰਜੇ 'ਤੇ ਲੇਟਿਆ ਹੋਇਆ ਸੀ। ਜਦੋਂ ਉਜਾਲਾ ਨੀਂਦ ਤੋਂ ਜਾਗ ਕੇ ਹੇਠਾਂ ਜਾਣ ਲੱਗੀ ਤਾਂ ਛੱਤ ਤੋਂ ਡਿੱਗ ਪਈ। ਲੋਕਾਂ ਨੇ ਰੌਲਾ ਪਾ ਕੇ ਉਸ ਨੂੰ ਜਗਾਇਆ। ਸਿਵਲ ਹਸਪਤਾਲ ਵਿੱਚ ਇਲਾਜ ਦੌਰਾਨ ਡਾਕਟਰਾਂ ਨੇ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਹੈ, ਜਿੱਥੇ ਹੁਣ ਉਸ ਦਾ ਆਪਰੇਸ਼ਨ ਕੀਤਾ ਜਾਵੇਗਾ।
 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from Ludhiana Woman Fell From Roof, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement