ਐੱਮਪੀ ਗੁਰਜੀਤ ਔਜਲਾ ਨੇ ਸੰਸਦ 'ਚ ਹੜ੍ਹ ਦੇ ਹਾਲਾਤ ਅਤੇ ਮਣੀਪੁਰ ਘਟਨਾ ਬਾਰੇ ਚਰਚਾ ਦੀ ਕੀਤੀ ਮੰਗ
Published : Jul 21, 2023, 3:27 pm IST
Updated : Jul 21, 2023, 3:27 pm IST
SHARE ARTICLE
Gurjeet Aujla
Gurjeet Aujla

ਪੰਜਾਬ ਲਈ 20 ਹਜ਼ਾਰ ਕਰੋੜ ਦਾ ਪੈਕਜ ਜਾਰੀ ਕਰੇ ਕੇਂਦਰ ਸਰਕਾਰ

ਅੰਮ੍ਰਿਤਸਰ - ਹਲਕੇ ਤੋਂ ਲੋਕ ਸਭਾ ਮੈਂਬਰ ਗੁਰਜੀਤ ਔਜਲਾ ਨੇ ਅੱਜ ਪ੍ਰੈਸ ਕਾਨਫਰੰਸ ਕਰ ਕੇ ਜਾਣਕਾਰੀ ਦਿੱਤੀ ਕਿ ਸੰਸਦ ਦੇ ਮਾਨਸੂਨ ਇਜਲਾਸ ਵਿਚ ਉਹਨਂ ਵੱਲੋਂ ਬੀਤੇ ਦਿਨ ਵੀ ਤੇ ਅੱਜ ਵੀ ਕੰਮ ਰੋਕੂ ਮਤਾ ਪੇਸ਼ ਕੀਤਾ ਗਿਆ ਸੀ ਤੇ ਮੰਗ ਕੀਤੀ ਗਈ ਸੀ ਕਿ ਬਾਕੀ ਕੰਮ ਰੋਕ ਕੇ ਸੂਬੇ ਵਿਚ ਆਏ ਹੜ੍ਹ ਦੇ ਮੁੱਦੇ 'ਤੇ ਬਹਿਸ ਕਰਵਾਈ ਜਾਵੇ ਪਰ ਉਹਨਾਂ ਦੀ ਇਸ ਮੰਗ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। 

ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਇਸ ਮੌਕੇ ਮਦਦ ਦੀ ਬਹੁਤ ਲੋੜ ਹੈ ਕਿਉਂਕਿ ਪੂਰੇ ਪੰਜਾਬ ਵਿਚ ਕਈ ਜਗ੍ਹਾ ਹਾਲਾਤ ਬਹੁਤ ਖ਼ਰਾਬ ਹਨ ਤੇ ਕਈ ਲੋਕ ਬੇਘਰ ਹੋ ਗਏ ਹਨ। ਉਹਨਾਂ ਨੇ ਕਿਸਾਨਾਂ ਦੀ ਗੱਲ ਕਰਦੇ ਹੋਏ ਕਿਹਾ ਕਿ ਫਸਲ ਕਿਸਾਨ ਦਾ ਧਨ ਹੁੰਦੀ ਹੈ ਤੇ ਪੰਜਾਬ ਵਿਚ ਮੀਂਹ ਕਰ ਕੇ ਫ਼ਸਲ ਤਬਾਹ ਹੋ ਗਈ ਹੈ ਜਿਸ ਕਰ ਕੇ ਕਿਸਾਨਾਂ ਨੂੰ ਇਸ ਮਾੜੇ ਹਾਲਾਤ ਵਿਚ ਮੁਆਵਜ਼ੇ ਦੀ ਲੋੜ ਹੈ ਤੇ ਸਰਕਾਰ ਨੂੰ ਵੀ ਚਾਹੀਦਾ ਸੀ ਉਹ ਇਸ ਮੁੱਦੇ 'ਤੇ ਚਰਚਾ ਕਰੇ ਤੇ ਲੋਕਾਂ ਦੀ ਸੁਣਵਾਈ ਹੋਵੇ ਪਰ ਸਰਕਾਰ ਨੇ ਇਹ ਮੁੱਦਾ ਨਜ਼ਰਅੰਦਾਜ਼ ਕੀਤਾ। 

ਉਹਨਾਂ ਨੇ ਪੰਜਾਬ ਸਰਕਾਰ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਸਰਕਾਰ ਨੂੰ ਜਿਸ ਤਰ੍ਹਾਂ ਕੰਮ ਕਰਨਾ ਚਾਹੀਦਾ ਸੀ, ਉਹ ਉਸ ਤਰ੍ਹਾਂ ਕੰਮ ਕਰ ਨਹੀਂ ਰਹੀ ਤੇ ਇਸ ਮੌਕੇ ਕੇਂਦਰ ਸਰਕਾਰ ਨੂੰ ਵੀ ਪੰਜਾਬ ਦਾ ਹੱਥ ਫੜਨਾ ਚਾਹੀਦਾ ਹੈ ਤੇ 20 ਹਜ਼ਾਰ ਕਰੋੜ ਤੱਕ ਦਾ ਪੈਕਜ ਜਾਰੀ ਕਰਨਾ ਚਾਹੀਦਾ ਹੈ ਤਾਂ ਜੋ ਉਹਨਾਂ ਲੋਕਾਂ ਨੂੰ ਵੀ ਮਦਦ ਦਿੱਤੀ ਜਾ ਸਕੇ ਜਿਹਨਾਂ ਦਾ ਸਿਰਫ਼ ਛੋਟਾ ਕਾਰੋਬਾਰ ਚੱਲਦਾ ਸੀ ਤੇ ਹੁਣ ਉਹਨਾਂ ਕੋਲ ਕੁੱਝ ਨਹੀਂ ਬਚਿਆ। 

ਇਸ ਦੇ ਨਾਲ ਹੀ ਐੱਮਪੀ ਗੁਰਜੀਤ ਔਜਲਾ ਨੇ ਮਣੀਪੁਰ ਵਿਚ ਵਾਪਰੀ ਘਟਨਾ ਬਾਰੇ ਵੀ ਸਰਕਾਰ ਦੀ ਆਲੋਚਨਾ ਕੀਤੀ। ਉਹਨਾਂ ਨੇ ਕਿਹਾ ਕਿ ਸਰਕਾਰ ਨੇ ਅਜੇ ਤੱਕ ਸੰਸਦ ਵਿਚ ਮਣੀਪੁਰ ਦੀ ਘਟਨਾ ਬਾਰੇ ਗੱਲ ਤੱਕ ਨਹੀਂ ਕੀਤੀ ਜੋ ਕਿ ਬਹੁਤ ਹੀ ਗੰਭੀਰ ਮੁੱਦਾ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਨੇ ਕਾਂਗਰਸ ਦੇ ਸਿਰ ਇਲਜ਼ਾਮ ਲਗਾਇਆ ਹੈ ਕਿ ਕਾਂਗਰਸ ਇਸ ਮੁੱਦੇ 'ਤੇ ਬਹਿਸ ਨਹੀਂ ਕਰਨਾ ਚਾਹੁੰਦੀ ਹਾਲਾਂਕਿ ਕਾਂਗਰਸ ਨੇ ਤਾਂ ਇਸ ਮੁੱਦੇ 'ਤੇ ਬਹਿਸ ਕਰਨ ਲਈ ਹੀ ਕੰਮ ਰੋਕੂ ਮਤਾ ਪਾਇਆ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement