ਫਾਜ਼ਿਲਕਾ 'ਚ ਡਰੋਨ ਦੀ ਝੂਠੀ ਖ਼ਬਰ ਨੇ ਮਚਾਇਆ ਹੜਕੰਪ, ਜਦੋਂ BSF ਨੇ ਲਈ ਤਲਾਸ਼ੀ ਤਾਂ ਨਿਕਲਿਆ ਖਿਡੌਣਾ

By : GAGANDEEP

Published : Jun 21, 2023, 1:54 pm IST
Updated : Jun 21, 2023, 2:20 pm IST
SHARE ARTICLE
photo
photo

ਪੁਲਿਸ ਅਤੇ ਜਵਾਨਾਂ ਨੇ ਪੂਰੇ ਪਿੰਡ ਦੇ ਕੋਨੇ-ਕੋਨੇ ਦੀ ਲਈ ਤਲਾਸ਼ੀ

 

ਫਾਜ਼ਿਲਕਾ: ਫਾਜ਼ਿਲਕਾ ਜ਼ਿਲ੍ਹੇ 'ਚ ਸਰਹੱਦੀ ਖੇਤਰ 'ਚ ਡਰੋਨ ਦੀ ਹਰਕਤ ਦੇਖਣ ਨੂੰ ਮਿਲਦੀ ਰਹਿੰਦੀ ਹੈ, ਜਿਸ ਕਾਰਨ ਹਮੇਸ਼ਾ ਚੌਕਸ ਰਹਿਣ ਵਾਲੀ ਬੀ.ਐੱਸ.ਐੱਫ ਮਾਮੂਲੀ ਸੂਚਨਾ ਮਿਲਣ 'ਤੇ ਵੀ ਮੌਕੇ 'ਤੇ ਪਹੁੰਚ ਜਾਂਦੀ ਹੈ ਪਰ ਕਈ ਵਾਰ ਮਾਮਲਾ ਸੂਚਨਾ ਤੋਂ ਉਲਟ ਨਿਕਲਦਾ ਹੈ। ਅਜਿਹਾ ਹੀ ਕੁਝ ਸੋਮਵਾਰ ਰਾਤ ਨੂੰ ਸਰਹੱਦੀ ਪਿੰਡ ਢਾਣੀ ਸਾਧਾ ਸਿੰਘ 'ਚ ਡਰੋਨ ਦੀ ਆਵਾਜਾਈ ਦੀ ਸੂਚਨਾ ਮਿਲਣ ਤੋਂ ਬਾਅਦ ਹੋਇਆ। ਬੀ.ਐੱਸ.ਐੱਫ ਦੇ ਜਵਾਨ ਕਾਹਲੀ ਨਾਲ ਮੌਕੇ 'ਤੇ ਪਹੁੰਚੇ ਪਰ ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਨੂੰ ਡਰੋਨ ਦੀ ਬਜਾਏ ਬੱਚਿਆਂ ਦੇ ਖਿਡੌਣੇ ਮਿਲੇ।

ਇਹ ਵੀ ਪੜ੍ਹੋ:  ਗਿੱਦੜਬਾਹਾ 'ਚ ਝੋਨੇ ਦੀ ਪਨੀਰੀ ਛੱਡ ਕੇ ਵਾਪਸ ਜਾ ਰਹੇ ਕਾਮੇ ਨੂੰ ਲੱਗਿਆ ਕਰੰਟ, ਮੌਤ

ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਨੂੰ ਭਾਰਤ-ਪਾਕਿਸਤਾਨ ਜ਼ੀਰੋ ਲਾਈਨ 'ਤੇ ਮੇਲਾ ਲਗਾਇਆ ਗਿਆ ਸੀ। ਮੇਲੇ ਵਿਚ ਖਿਡੌਣੇ ਵੇਚਣ ਵਾਲੇ ਵੀ ਆਏ ਸਨ। ਬੱਚਿਆਂ ਨੇ ਛੋਟੇ ਖਿਡੌਣੇ ਜਿਵੇਂ ਉਡਣ ਵਾਲੇ ਜਹਾਜ਼ ਖਰੀਦੇ ਜੋ ਰਿਮੋਟ ਕੰਟਰੋਲ ਨਾਲ ਚਲਦੇ ਹਨ। ਜਦੋਂ ਬੱਚੇ ਉਨ੍ਹਾਂ ਨੂੰ ਉਡਾਉਣ ਲੱਗੇ ਤਾਂ ਕਿਸੇ ਨੇ ਉਨ੍ਹਾਂ ਨੂੰ ਡਰੋਨ ਸਮਝ ਕੇ ਬੀਐਸਐਫ ਨੂੰ ਸੂਚਨਾ ਦਿਤੀ। ਬੀ.ਐਸ.ਐਫ ਦੇ ਜਵਾਨ ਅਧਿਕਾਰੀਆਂ ਸਮੇਤ ਪਿੰਡ ਪਹੁੰਚੇ। ਜਦੋਂ ਉਹ ਇਕ ਘਰ ਵਿਚ ਗਏ ਅਤੇ ਪਰਿਵਾਰ ਵਾਲਿਆਂ ਤੋਂ ਡਰੋਨ ਬਾਰੇ ਪੁੱਛ-ਗਿੱਛ ਸ਼ੁਰੂ ਕੀਤੀ ਤਾਂ ਪਰਿਵਾਰ ਨੇ ਉਹਨਾਂ ਨੂੰ ਦਿਖਾਇਆ ਜੋ ਬੱਚਿਆਂ ਦੇ ਖੇਡਣ ਵਾਲੀ ਚੀਜ਼ ਸੀ। 

ਇਹ ਵੀ ਪੜ੍ਹੋ:  ਫਰੀਦਕੋਟ 'ਚ ਗੁਰੂਘਰ 'ਚ ਲੱਗੀ ਅੱਗ, ਅਗਨ ਭੇਟ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ  

ਪਿੰਡ ਢਾਣੀ ਸਾਧਾ ਸਿੰਘ ਦੇ ਵਸਨੀਕ ਨੇ ਦਸਿਆ ਕਿ ਉਸ ਦੇ ਬੱਚੇ ਨੇ 300 ਰੁਪਏ ਦਾ ਖਿਡੌਣਾ ਖਰੀਦਿਆ ਸੀ। ਬੱਚਾ ਸ਼ਾਮ ਤੱਕ ਇਨ੍ਹਾਂ ਖਿਡੌਣਿਆਂ ਨਾਲ ਖੇਡਦਾ ਰਿਹਾ। ਰਾਤ ਕਰੀਬ 11 ਵਜੇ ਜਦੋਂ ਉਹ ਸੌਂ ਰਿਹਾ ਸੀ ਤਾਂ ਅਚਾਨਕ ਬੀਐਸਐਫ ਦੇ ਜਵਾਨ ਉਸ ਦੇ ਘਰ ਆ ਗਏ ਅਤੇ ਉਸ ਕੋਲੋਂ ਡਰੋਨ ਬਾਰੇ ਪੁੱਛ-ਪੜਤਾਲ ਕਰਨੀ ਸ਼ੁਰੂ ਕਰ ਦਿਤੀ, ਜਿਸ ਤੋਂ ਬਾਅਦ ਉਸ ਨੇ ਉਕਤ ਚੀਜ਼ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਥਾਣਾ ਸਦਰ ਨੂੰ ਵੀ ਸੂਚਿਤ ਕੀਤਾ।
ਸਦਰ ਪੁਲਿਸ ਵਲੋਂ ਬੱਚੇ ਸਮੇਤ ਸਬੰਧਤ ਪਰਿਵਾਰ ਨੂੰ ਮਾਮਲੇ ਸਬੰਧੀ ਪੁੱਛਗਿੱਛ ਲਈ ਸਦਰ ਥਾਣੇ ਵਿਚ ਬੁਲਾਇਆ ਗਿਆ। ਪੁੱਛਗਿੱਛ ਤੋਂ ਬਾਅਦ ਉਹਨਾਂ ਨੂੰ ਘਰ ਜਾਣ ਲਈ ਕਿਹਾ ਗਿਆ। ਇਸ ਸਭ ਦੇ ਬਾਵਜੂਦ ਪੁਲਿਸ ਅਤੇ ਜਵਾਨਾਂ ਨੇ ਪੂਰੇ ਪਿੰਡ ਦੇ ਕੋਨੇ-ਕੋਨੇ ਦੀ ਤਲਾਸ਼ੀ ਲਈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement