ਸਿੱਖ ਵਿਸ਼ਵ ਕੋਸ਼ ਦੇ ਮੁੱਖ ਸੰਪਾਦਕ ਤੇ ਉਘੇ ਵਿਦਵਾਨ ਡਾ. ਜੋਧ ਸਿੰਘ ਨਹੀਂ ਰਹੇ
Published : Jun 21, 2021, 1:06 am IST
Updated : Jun 21, 2021, 1:06 am IST
SHARE ARTICLE
image
image

ਸਿੱਖ ਵਿਸ਼ਵ ਕੋਸ਼ ਦੇ ਮੁੱਖ ਸੰਪਾਦਕ ਤੇ ਉਘੇ ਵਿਦਵਾਨ ਡਾ. ਜੋਧ ਸਿੰਘ ਨਹੀਂ ਰਹੇ


ਪਟਿਆਲਾ, 20 ਜੂਨ (ਜਸਪਾਲ ਸਿੰਘ ਢਿੱਲੋਂ) : ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫ਼ੈਸਰ ਅਤੇ ਸਿੱਖ ਵਿਸ਼ਵਕੋਸ਼ ਦੇ ਸੰਪਾਦਕ ਡਾ: ਜੋਧ ਸਿੰਘ ਹੁਣ ਇਸ ਸੰਸਾਰ 'ਤੇ ਨਹੀਂ ਰਹੇ | ਉਨ੍ਹਾਂ ਦਾ ਅਕਾਲ ਚਲਾਣਾ ਹੋ ਗਿਆ ਹੈ | ਉਨ੍ਹਾਂ ਦਾ ਸਸਕਾਰ ਪਟਿਆਲਾ ਦੇ ਬੀਰਜੀ ਸ਼ਮਸ਼ਾਨਘਾਟ ਵਿਖੇ ਕਰ ਦਿਤਾ ਗਿਆ | ਇਸ ਮੌਕੇ ਕਾਫ਼ੀ ਵਿਦਵਾਨ ਹਾਜ਼ਰ ਸਨ |  ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹਿੰਦੀ ਵਿਚ ਤਰਜ਼ਮਾ ਕੀਤਾ | 
  ਡਾ. ਜੋਧ ਸਿੰਘ ਨੇ ਅਪਣਾ ਅਕਾਦਮਿਕ ਸਫ਼ਰ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਦਰਸ਼ਨ ਸ਼ਾਸਤਰ ਤੇ ਅੰਗਰੇਜ਼ੀ ਵਿਚ ਮਾਸਟਰ ਡਿਗਰੀ ਪ੍ਰਾਪਤ ਕਰ ਕੇ ਸ਼ੁਰੂ ਕੀਤਾ | ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਿੱਖ ਵਿਸ਼ਵਕੋਸ਼ ਵਿਭਾਗ ਵਿਚ ਬਤੌਰ ਪ੍ਰੋਫ਼ੈਸਰ ਆਏ | ਉਨ੍ਹਾਂ ਨੇ ਸਿੱਖ ਚਿੰਤਨ ਦਰਸ਼ਨ ਤੇ ਗੁਰਬਾਣੀ ਤੇ ਬਹੁਤ ਵਿਸਤਾਰ ਪੂਰਵਕ ਕੰਮ ਕੀਤਾ | ਡਾ. ਜੋਧ ਸਿੰਘ ਦੁਆਰਾ ਕੀਤੇ ਗਏ ਵੱਡੇ ਕੰਮਾਂ ਵਿਚੋਂ ਵਾਰਾਂ ਭਾਈ ਗੁਰਦਾਸ ਦਾ ਅੰਗਰੇਜ਼ੀ ਵਿਚ ਤਰਜਮਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹਿੰਦੀ ਵਿਚ ਤਰਜਮਾ ਕੀਤਾ | ਡਾ. ਜੋਧ ਸਿੰਘ ਨੇ ਦਸਮ ਗ੍ਰੰਥ ਦੀਆਂ ਬਾਣੀਆਂ ਤੇ ਮਹੱਤਵਪੂਰਨ ਕਾਰਜ ਕੀਤੇ | ਉਹ ਵੱਖ-ਵੱਖ ਸੰਸਥਾਵਾਂ ਤੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਸਿੱਖ ਸਿਧਾਂਤ ਚਿੰਤਨ ਨਾਲ ਜੁੜੀਆਂ ਹੋਈਆਂ ਸੰਸਥਾਵਾਂ ਦੇ ਮੈਂਬਰ ਰਹੇ ਸਨ | ਪੰਜਾਬੀ ਯੂਨੀਵਰਸਿਟੀ ਦੁਆਰਾ ਪੰਜਾਬੀ ਦੇ ਵਿਕਾਸ ਲਈ ਭਾਰਤੀ ਪੰਜਾਬੀ ਕਾਨਫ਼ਰੰਸ ਦੇ ਕਨਵੀਨਰ ਰਹੇ | ਡਾ. ਜੋਧ ਸਿੰਘ ਨੇ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਜਾ ਕੇ ਸਰਬ ਭਾਰਤੀ ਪੰਜਾਬੀ ਕਾਨਫ਼ਰੰਸ ਨੂੰ  ਸਫ਼ਲਤਾਪੂਰਵਕ ਨੇਪਰੇ ਚਾੜਿ੍ਹਆ | 
ਪੰਜਾਬੀ ਦੇ ਵੱਡੇ ਵਿਦਵਾਨ ਡਾ: ਬਲਕਾਰ ਸਿੰਘ ਨੇ ਡਾ: ਜੋਧ ਸਿੰਘ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਉਹ ਇਕ ਵਿਸ਼ਾਲ ਗਿਆਨ ਵਾਲੇ ਵਿਦਵਾਨ ਸਨ ਤੇ ਉਨ੍ਹਾਂ ਨਾਲ ਉਨ੍ਹਾਂ ਦੇ ਨਿੱਘੇ ਸਬੰਧ ਸਨ ਤੇ ਇਕੱਠਿਆਂ ਪੰਜਾਬੀ ਯੂਨੀਵਰਸਿਟੀ 'ਚ ਸੇਵਾ ਨਿਭਾਈ ਹੈ | ਉਨ੍ਹਾਂ ਕਿਹਾ ਕਿ ਉਹ ਇੱਕਠੇ ਪੇਂਡੂ ਪਿਛੋਕੜ 'ਚ ਆਏ ਸਨ | ਉਨ੍ਹਾਂ ਦੇ ਜਾਣ ਨਾਲ ਅਸੀਂ ਇਕ ਵੱਡੇ ਵਿਦਵਾਨ ਤੋਂ ਵਾਂਝੇ ਹੋ ਗਏ ਹਾਂ | ਉਨ੍ਹਾਂ ਦੀਆਂ ਸੇਵਾਵਾਂ ਨੂੰ  ਹਮੇਸ਼ਾ ਯਾਦ ਰਖਿਆ ਜਾਵੇਗਾ |
ਫੋਟੋ ਨੰ: 20 ਪੀਏਟੀ 12
ਡਾ: ਜੋਧ ਸਿੰਘ 
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement