ਹੁਣ ਅੰਮ੍ਰਿਤਸਰ 'ਚ ਗੈਸ ਹੋਈ ਲੀਕ, ਡਰੇ ਲੋਕ, ਪ੍ਰਸ਼ਾਸਨ ਨੇ ਖਾਲੀ ਕਰਵਾਇਆ ਇਲਾਕਾ

By : GAGANDEEP

Published : May 21, 2023, 4:20 pm IST
Updated : May 21, 2023, 4:20 pm IST
SHARE ARTICLE
photo
photo

ਵੱਡਾ ਹਾਦਸਾ ਵਾਪਰਨ ਤੋਂ ਹੋਇਆ ਬਚਾਅ

 

ਅੰਮ੍ਰਿਤਸਰ: ਅੰਮ੍ਰਿਤਸਰ ਸ਼ਹਿਰ 'ਚ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਜਦੋਂ ਰਾਮਗੜੀਆ ਫਾਟਕ ਨੇੜੇ ਗੁਜਰਾਤ ਗੈਸ ਕੰਪਨੀ ਵਲੋਂ ਐਲ.ਪੀ.ਜੀ. ਗੈਸ ਪਾਈਪ ਪਾਈ ਜਾ ਰਹੀ ਸੀ।

 ਇਹ ਵੀ ਪੜ੍ਹੋ: ਕੰਧ ਤੋੜ ਕੇ ਦੁਕਾਨ 'ਚ ਦਾਖ਼ਲ ਹੋਈ ਸਵਿਫ਼ਟ ਕਾਰ, ਜੀਜਾ-ਸਾਲੇ ਦੀ ਹੋਈ ਮੌਤ

ਇਸ ਦੌਰਾਨ ਖਾਈ ਮਸ਼ੀਨ ਨਾਲ ਜ਼ਮੀਨ ਦੀ ਖੁਦਾਈ ਕੀਤੀ ਜਾ ਰਹੀ ਸੀ। ਖੁਦਾਈ ਦੌਰਾਨ ਗੈਸ ਪਾਈਪ ਲੀਕ ਹੋ ਗਈ। ਜਿਸ ਕਾਰਨ ਇਲਾਕਾ ਨਿਵਾਸੀਆਂ ਵਿਚ ਡਰ ਦਾ ਮਾਹੌਲ ਬਣ ਗਿਆ। ਇਸ ਸਬੰਧੀ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਅਤੇ ਅੱਗ ਬੁਝਾਊ ਵਿਭਾਗ ਨੂੰ ਵੀ ਸੂਚਿਤ ਕੀਤਾ ਗਿਆ।

 ਇਹ ਵੀ ਪੜ੍ਹੋ: ਹਰਿਦੁਆਰ 'ਚ ਰਿਸ਼ਤੇਦਾਰ ਦੇ ਫੁੱਲ ਪਾ ਕਾ ਵਾਪਸ ਆ ਰਹੇ ਪਰਿਵਾਰਕ ਮੈਂਬਰਾਂ ਨੂੰ ਥਾਰ ਨੇ ਕੁਚਲਿਆ

ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਆਸ-ਪਾਸ ਦੀਆਂ ਦੁਕਾਨਾਂ ਬੰਦ ਕਰਵਾ ਦਿਤੀਆਂ। ਦੂਜੇ ਪਾਸੇ ਕੁਝ ਲੋਕਾਂ ਨੇ ਦਸਿਆ ਕਿ ਗੈਸ ਕੰਪਨੀ ਦੇ ਅਧਿਕਾਰੀ ਕਾਫੀ ਦੇਰ ਨਾਲ ਪਹੁੰਚੇ ਅਤੇ ਫਾਇਰ ਬ੍ਰਿਗੇਡ ਅਤੇ ਪੁਲਿਸ ਅਧਿਕਾਰੀਆਂ ਨੇ ਸਭ ਕੁਝ ਕਾਬੂ 'ਚ ਕਰ ਲਿਆ।

ਨਹੀਂ ਤਾਂ ਸ਼ਹਿਰ ਵਿਚ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਅਜਿਹਾ ਕੰਮ ਸਾਵਧਾਨੀ ਨਾਲ ਕੀਤਾ ਜਾਵੇ, ਕੋਈ ਜ਼ਿੰਮੇਵਾਰੀ ਹੋਣੀ ਚਾਹੀਦੀ ਸੀ, ਨਹੀਂ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement