ਬਠਿੰਡਾ ਦੀ ਬੰਦ ਪਈ ‘ਜ਼ਨਾਨਾ ਜੇਲ’ ਬਣੀ ਸਪੈਸ਼ਲ ਜੇਲ
Published : Apr 21, 2020, 7:45 am IST
Updated : Apr 21, 2020, 7:45 am IST
SHARE ARTICLE
File Photo
File Photo

ਪਹਿਲੇ ਹੀ ਦਿਨ ਪੁੱਜੇ 11 ਹਵਾਲਾਤੀ 

ਬਠਿੰਡਾ, 20 ਅਪ੍ਰੈਲ (ਸੁਖਜਿੰਦਰ ਮਾਨ) : ਕਰੀਬ ਚਾਰ ਸਾਲਾਂ ਤੋਂ ਬਣ ਕੇ ਬਿਲਕੁੱਲ ਪੂਰੀ ਤਰ੍ਹਾਂ ਤਿਆਰ ਹੋ ਚੁੱਕੀ ਬਠਿੰਡਾ ਦੀ ਜਨਾਨਾ ਜੇਲ ਨੂੰ ਹੁਣ ਪੰਜਾਬ ਸਰਕਾਰ ਨੇ ਸਪੈਸ਼ਲ ਜੇਲ ਐਲਾਨ ਦਿੱਤਾ ਹੈ। ਇਸ ਨਵੀਂ ਐਲਾਨੀ ਜੇਲ ’ਚ ਹੁਣ ਮਾਲਵਾ ਦੇ ਅੱਧੀ ਦਰਜ਼ਨ ਜ਼ਿਲਿ੍ਹਆਂ ਤੋਂ ਮੁਜਰਮ ਆਉਣਗੇ। ਅੱਜ ਪਹਿਲੇ ਦਿਨ ਵੱਖ-ਵੱਖ ਜ਼ਿਲਿ੍ਹਆਂ ਤੋਂ 11 ਹਵਾਲਾਤੀ ਇਸ ਜੇਲ੍ਹ ਵਿਚ ਪੁੱਜੇ ਹਨ। ਜੇਲ ਅਧਿਕਾਰੀਆਂ ਮੁਤਾਬਕ ਸਰਕਾਰ ਵਲੋਂ ਅਜਿਹਾ ਕਦਮ ਪੁਰਾਣੇ ਕੈਦੀਆਂ ਤੇ ਹਵਾਲਾਤੀਆਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਚੁੱਕਿਆ ਹੈ। 

ਬਠਿੰਡਾ ਜੇਲ੍ਹ ਤੋਂ ਇਲਾਵਾ ਬਰਨਾਲਾ ਤੇ ਪੱਟੀ ਜ਼ਿਲ੍ਹਾ ਜੇਲ੍ਹ ਤੋਂ ਇਲਾਵਾ ਲੁਧਿਆਣਾ ਦੀ ਬੋਸਟਨ ਜੇਲ੍ਹ ਨੂੰ ਵੀ ਸਪੈਸ਼ਲ ਜੇਲ੍ਹ ਐਲਾਨਿਆ ਗਿਆ ਹੈ। ਸਰਕਾਰ ਦੇ ਉਚ ਸੂਤਰਾਂ ਮੁਤਾਬਕ ਹੁਣ ਇਨ੍ਹਾਂ ਜੇਲਾਂ ਵਿਚ ਪੰਜਾਬ ਭਰ ਦੀਆਂ ਅਦਾਲਤਾਂ ਵਲੋਂ ਨਿਆਂਇਕ ਹਿਰਾਸਤ ਤੇ ਸਜ਼ਾ ਸੁਣਾ ਕੇ ਭੇਜੇ ਜਾਣ ਵਾਲੇ ਕੈਦੀਆਂ ਤੇ ਹਵਾਲਾਤੀਆਂ ਨੂੰ ਰੱਖਿਆ ਜਾਵੇਗਾ। ਬਠਿੰਡਾ ਦੀ ਨਵੀਂ ਐਲਾਨੀ ਸਪੈਸ਼ਲ ਜੇਲ੍ਹ ਵਿਚ ਹੁਣ ਫ਼ਿਰੋਜਪੁਰ, ਫ਼ਰੀਦਕੋਟ, ਮੋਗਾ, ਫ਼ਾਜਲਿਕਾ, ਬਠਿੰਡਾ ਤੇ ਮਾਨਸਾ ਤੋਂ ਇਲਾਵਾ ਸ਼੍ਰੀ ਮੁਕਤਸਰ ਸਾਹਿਬ ਦੀਆਂ ਅਦਾਲਤਾਂ ਰਾਹੀ ਕੈਦੀ ਤੇ ਹਵਾਲਾਤੀ ਆਉਣਗੇ।

ਪਿਛਲੀ ਅਕਾਲੀ ਸਰਕਾਰ ਦੁਆਰਾ ਸਥਾਨਕ ਪੁਲਿਸ ਲਾਈਨ ਦੇ ਨਾਲ ਸਥਿਤ ਪੁਰਾਣੀ ਜੇਲ੍ਹ ਨੂੰ ਕਰੋੜਾਂ ਦੇ ਭਾਅ ਵੇਚ ਕੇ ਇੱਥੋ 15 ਕਿਲੋਮੀਟਰ ਦੂਰ ਪਿੰਡ ਗੋਬਿੰਦਪੁਰਾ ਵਿਖੇ ਕੇਂਦਰੀ ਜੇਲ੍ਹ ਅਤੇ ਪਿੰਡ ਭੋਖੜਾ ਦੀ ਜ਼ਮੀਨ ’ਤੇ ਨਵੀਂ ਜਨਾਨਾ ਜੇਲ ਤਿਆਰ ਕੀਤੀ ਸੀ। ਇਸ ਦੌਰਾਨ ਕੇਂਦਰੀ ਜੇਲ੍ਹ ਨੂੰ ਤਾਂ ਤੁਰੰਤ ਹੀ ਤਬਦੀਲ ਕਰ ਦਿੱਤਾ ਗਿਆ ਸੀ ਪ੍ਰੰਤੂ ਜਨਾਨਾ ਜੇਲ, ਜਿਸਦੀ ਸਮਰਥਾ 288 ਕੈਦੀਆਂ ਤੇ ਹਵਾਲਾਤੀਆਂ ਦੀ ਹੈ, ਹਾਲੇ ਤੱਕ ਖ਼ਾਲੀ ਪਈ ਹੋਈ ਹੈ। ਜੇਲ੍ਹ ਵਿਭਾਗ ਦੇ ਅਧਿਕਾਰੀਆਂ ਇਸ ਜੇਲ੍ਹ ਨੂੰ ਖਾਲੀ ਰੱਖਣ ਪਿੱਛੇ ਮੁੱਖ ਕਾਰਨ ਜੇਲ੍ਹ ਸਟਾਫ਼ ਦੀ ਕਮੀ ਵੀ ਦਸਿਆ ਜਾ ਰਿਹਾ ਹੈ। ਗੌਰਤਲਬ ਹੈ ਕਿ ਬਰਨਾਲਾ, ਪੱਟੀ ਤੇ ਲੁਧਿਆਣਾ ਦੀ ਬੋਸਟਨ ਜੇਲ੍ਹ ਵਿਚ ਬੰਦ ਹਵਾਲਾਤੀਆਂ ਤੇ ਕੈਦੀਆਂ ਨੂੰ ਪਹਿਲਾਂ ਹੀ ਦੂਜੀਆਂ ਜੇਲਾਂ ਵਿਚ ਸਿਫ਼ਟ ਕਰ ਦਿਤਾ ਗਿਆ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement