Fazilka Police: ਫਾਜ਼ਿਲਕਾ ਪੁਲਿਸ ਦੀ ਕਾਰਵਾਈ, ਲਾਹਣ ਕੀਤੀ ਬਰਾਮਦ
Published : Mar 21, 2024, 3:29 pm IST
Updated : Mar 21, 2024, 3:29 pm IST
SHARE ARTICLE
Fazilka police recovered alcohol News in punjabi
Fazilka police recovered alcohol News in punjabi

Fazilka Police: ਨਸ਼ਾ ਤਸਕਰਾਂ ਨੇ ਜ਼ਮੀਨ ਹੇਠ ਡਿੱਗ ਬਣਾ ਕੇ ਲੁਕਾਈ ਸੀ

Fazilka police recovered alcohol News in punjabi : ਗੁਪਤ ਸੂਚਨਾ ਦੇ ਆਧਾਰ 'ਤੇ ਫਾਜ਼ਿਲਕਾ ਦੇ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਪਿੰਡ ਮਹਾਲਮ 'ਚ ਪੁਲਿਸ ਅਤੇ ਐਕਸਾਈਜ਼ ਵਿਭਾਗ ਵਲੋਂ ਇਕ ਘਰ 'ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਇੱਕ ਘਰ ਵਿੱਚੋਂ ਸ਼ਰਾਬ ਬਣਾਉਣ ਦਾ ਸਾਮਾਨ ਅਤੇ 500 ਲੀਟਰ ਸ਼ਰਾਬ ਬਰਾਮਦ ਹੋਈ। ਸ਼ਰਾਬ ਤਸਕਰਾਂ ਨੇ ਬੜੀ ਹੁਸ਼ਿਆਰੀ ਨਾਲ ਘਰ ਅੰਦਰ ਜ਼ਮੀਨਦੋਜ਼ ਡਿੱਗ ਬਣਾਏ ਹੋਏ ਸਨ। ਇਸ ਲਾਹਣ ਤੋਂ ਸ਼ਰਾਬ ਤਿਆਰ ਕੀਤੀ ਜਾਣੀ ਸੀ।

ਇਹ ਵੀ ਪੜ੍ਹੋ: Prabh Asara Institution: ਬਿੱਲ ਨਾ ਭਰਨ ਕਾਰਨ ਪ੍ਰਭ ਆਸਰਾ ਦੀ ਕੱਟੀ ਲਾਈਟ, ਸੰਸਥਾ ਸਿਰ ਕਰੀਬ 93 ਲੱਖ ਰੁਪਏ ਦਾ ਬਿਜਲੀ ਬਿੱਲ ਬਕਾਇਆ 

ਇਸ ਤੋਂ ਪਹਿਲਾਂ ਹੀ ਆਬਕਾਰੀ ਵਿਭਾਗ ਨੂੰ ਇਸ ਦੀ ਸੂੰਹ ਮਿਲ ਗਈ। ਜਿਸ ਤੋਂ ਬਾਅਦ ਪੁਲਿਸ ਅਤੇ ਆਬਕਾਰੀ ਵਿਭਾਗ ਨੇ ਸਾਂਝੀ ਛਾਪੇਮਾਰੀ ਕਰਕੇ 500 ਲੀਟਰ ਲਾਹਣ ਬਰਾਮਦ ਕੀਤੀ। ਥਾਣਾ ਵੈਰੋਕਾ ਵਿਖੇ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਇਸ ਮਾਮਲੇ ਵਿੱਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ ਅਤੇ ਸ਼ਰਾਬ ਤਸਕਰ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ। ਪੁਲਿਸ ਵੱਲੋਂ ਸ਼ਰਾਬ ਤਸਕਰਾਂ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: Former PM Morarji Desai: ਲੰਬੇ ਸਮੇਂ ਤੱਕ ਜੀਉਣ ਲਈ ਆਪਣਾ ਪਿਸ਼ਾਬ ਪੀਂਦੇ ਸਾਬਕਾ PM ਮੋਰਾਰਜੀ ਦੇਸਾਈ

ਇਸੇ ਤਰ੍ਹਾਂ ਜਲਾਲਾਬਾਦ ਹਲਕੇ ਦੇ ਪਿੰਡ ਕਾਠਗੜ੍ਹ ਦੇ ਸੇਮਨਾਲੇ ਤੋਂ 450 ਲੀਟਰ ਲਾਹਣ ਬਰਾਮਦ ਹੋਈ ਹੈ। ਸ਼ਰਾਬ ਤਸਕਰਾਂ ਵਲੋਂ ਸ਼ਰਾਬ ਤਿਆਰ ਕਰਨ ਲਈ ਲਾਹਣ ਨੂੰ ਇਸ ਥਾਂ 'ਤੇ ਛੁਪਾ ਕੇ ਰੱਖਿਆ ਗਿਆ ਸੀ। ਸੂਚਨਾ ਮਿਲਣ ’ਤੇ ਪੁਲਿਸ ਅਤੇ ਆਬਕਾਰੀ ਵਿਭਾਗ ਨੇ ਸਾਂਝੀ ਛਾਪੇਮਾਰੀ ਕੀਤੀ। ਇਸ ਨੂੰ ਜ਼ਮੀਨ ਹੇਠ ਬਣੇ ਡਿੱਗ ਵਿਚ ਤਰਪਾਲ ਵਿਚ ਛੁਪਾ ਕੇ ਰੱਖਿਆ ਹੋਇਆ ਸੀ। 450 ਲੀਟਰ ਸ਼ਰਾਬ ਬਰਾਮਦ ਹੋਈ ਜਿਸ ਨੂੰ ਮੌਕੇ 'ਤੇ ਹੀ ਨਸ਼ਟ ਕਰ ਦਿਤਾ ਗਿਆ। ਇਸ ਸਬੰਧੀ ਥਾਣਾ ਵੈਰੋਕਾ ਵਿਖੇ ਆਬਕਾਰੀ ਐਕਟ ਤਹਿਤ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from 'Fazilka police recovered alcohol News in punjabi' stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement