ਮਸਾਜ ਦੇ ਬਹਾਨੇ ਚਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ 
Published : Mar 21, 2018, 1:14 pm IST
Updated : Mar 21, 2018, 1:14 pm IST
SHARE ARTICLE
Spa Center
Spa Center

ਪੰਜਾਬ ‘ਚ ਇਸ ਵੇਲੇ ਵਿਦੇਸ਼ਾਂ ਦੀ ਤਰਜ਼ ‘ਤੇ ਮਸਾਜ ਸੈਂਟਰ ਖੋਲ੍ਹੇ ਜਾ ਰਹੇ ਹਨ।

ਲੁਧਿਆਣਾ : ਪੰਜਾਬ ‘ਚ ਇਸ ਵੇਲੇ ਵਿਦੇਸ਼ਾਂ ਦੀ ਤਰਜ਼ ‘ਤੇ ਮਸਾਜ ਸੈਂਟਰ ਖੋਲ੍ਹੇ ਜਾ ਰਹੇ ਹਨ। ਲੋਕਾਂ ਨੂੰ ਲੁਭਾਉਣ ਲਈ ਨਵੇਂ ਨਵੇਂ ਤਰੀਕੇ ਵੀ ਅਪਣਾਏ ਜਾ ਰਹੇ ਹਨ। ਲੋਕਾਂ ਨੇ ਪੈਸਾ ਕਮਾਉਣ ਲਈ ਹੁਣ ਮਸਾਜ ਦੀ ਸਰਵਿਸ ਦੇਣ ਦੇ ਨਾਲ ਨਾਲ ਦੇਹ ਵਪਾਰ ਦਾ ਧੰਦਾ ਕਰਨਾ ਵੀ ਸ਼ੁਰੂ ਕਰ ਦਿਤਾ ਹੈ। ਜਿਥੇ ਕੁੜੀਆਂ ਨੂੰ ਦੂਜੇ ਰਾਜਾਂ ਤੋਂ ਇਥੋਂ ਤਕ ਕੇ ਦੂਜੇ ਦੇਸ਼ਾਂ ਤੋਂ ਬੁਲਾ ਕੇ ਵੀ ਇਸ ਗੰਦੇ ਧੰਦੇ ‘ਚ ਲਾਇਆ ਜਾ ਰਿਹਾ ਹੈ।Spa centerSpa center ਲੁਧਿਆਣਾ ਵਿਚ ਇਸ ਵੇਲੇ ਥਾਈ ਮਸਾਜ ਦੇ ਨਾਮ ‘ਤੇ ਬਹੁਤ ਸਾਰੇ ਏਦਾਂ ਦੇ ਹੀ ਕੇਂਦਰ ਖੁਲ੍ਹ ਚੁਕੇ ਹਨ। ਜਿਥੇ ਮਸਾਜ ਦੇ ਬਹਾਨੇ ਚਮੜੀ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ। ਇਕ ਗੁਪਤ ਸੂਚਨਾ ਦੇ ਅਧਾਰ ‘ਤੇ ਲੁਧਿਆਣਾ ਦੀ ਸਰਾਭਾ ਨਗਰ ਪੁਲਿਸ ਨੇ ਸਰਾਭਾ ਨਗਰ ‘ਚ ਪੈਂਦੇ ਇਕ ਮਸਾਜ ਸੈਂਟਰ ‘ਤੇ ਛਾਪਾ ਮਾਰਿਆ। ਇਸ ਸਪਾ ਦਾ ਨਾਮ ਲਾਜ਼ੁਲੀ ਪਾਰਲਰ ਸਪਾ ਹੈ। ਸਰਾਭਾ ਨਗਰ ਸਥਿਤ ਇਸ ਕੇਂਦਰ ਵਿਚ ਮਸਾਜ ਦੇ ਬਹਾਨੇ ਦੇਹ ਵਪਾਰ ਦਾ ਧੰਦਾ ਚਲ ਰਿਹਾ ਸੀ। ਪੁਲਿਸ ਨੇ ਛਾਪੇ ਦੌਰਾਨ ਇਥੋਂ ਮੌਕੇ ‘ਤੇ 11 ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਜਿਸ ਵਿਚ 9 ਲੜਕੀਆਂ ਅਤੇ 2 ਆਦਮੀ ਸ਼ਾਮਲ ਹਨ। Spa centerSpa centerਲੁਧਿਆਣਾ ਕਰਾਈਮ ਬ੍ਰਾਂਚ ਦੇ ਏ.ਡੀ.ਸੀ.ਪੀ ਰਤਨ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਗਰੋਹ ਦਾ ਮਾਸਟਰਮਾਈਂਡ ਦਿੱਲੀ ਦਾ ਹੈ , ਜੋ ਕਿ ਪੁਲਿਸ ਗ੍ਰਿਫ਼ਤ 'ਚੋਂ ਬਾਹਰ ਹੈ। ਜਦੋਂ ਸਰਾਭਾ ਨਗਰ, ਪੱਖੋਵਾਲ ਰੋਡ ਸਥਿਤ ਲਾਜ਼ੁਲੀ ਪਾਰਲਰ ‘ਚ ਛਾਪਾ ਮਾਰਿਆ ਤਾਂ ਓਥੇ ਮਸਾਜ ਦੀ ਸਰਵਿਸ ਦੇ ਨਾਮ ‘ਤੇ ਚਲਦੇ ਦੇਹ ਵਪਾਰ ਦੇ ਧੰਦੇ ਨਾਲ ਸਬੰਧਤ ਕੁਲ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਵਿਚ ਅਜੀਤ ਕੁਮਾਰ, ਮਨੀਸ਼ਾ ਝਾ, ਲੀਜ਼ਾ, ਸਵੀਟੀ, ਅਲੀਸ਼ਾ, ਫਰਿਸ਼ਲਾ, ਇੰਤਾਪੋਂਗ ਅਤੇ ਪਿਚੀਯਾਪਕ ਨਾਮਕ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਟੀਮ ਨੇ ਦਸਿਆ ਕਿ ਇਹ ਲੋਕ ਵਿਦੇਸ਼ਾਂ ਤੋਂ ਕੁੜੀਆਂ ਨੂੰ ਬੁਲਾ ਕੇ ਇਥੇ ਇਸ ਗੋਰਖਧੰਦੇ ਵਿਚ ਲਗਾਉਂਦੇ ਸਨ।Spa centerSpa centerਦਸਦੀਏ ਕਿ ਬਾਹਰੀ ਰਾਜਾਂ ਤੋਂ ਕੁੜੀਆਂ ਨੂੰ ਟੂਰਿਸਟ ਵੀਜ਼ਾ ‘ਤੇ ਭਾਰਤ ਬੁਲਾਇਆ ਜਾਂਦਾ ਸੀ। ਫ਼ਿਲਹਾਲ ਪੁਲਿਸ ਵਲੋਂ ਡੂੰਘਾਈ ਨਾਲ ਪੁਛਗਿਛ ਕੀਤੀ ਜਾ ਰਹੀ ਹੈ ਤਾਂ ਜੋ ਇਸ ਧੰਦੇ 'ਚ ਸ਼ਾਮਲ ਹੋਰਾਂ ਨੂੰ ਵੀ ਕਾਬੂ ਕੀਤਾ ਜਾ ਸਕੇ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement