ਸੋਨੂੰ ਸੂਦ 'ਤੇ ਦਰਜ ਹੋਈ FIR, ਨਿਯਮਾਂ ਦੇ ਉਲਟ ਵੋਟਿੰਗ ਵਾਲੇ ਦਿਨ ਮੁੰਬਈ ਦੇ ਲੋਕਾਂ ਨਾਲ ਮੌਜੂਦ ਸਨ ਸੂਦ
Published : Feb 21, 2022, 6:54 pm IST
Updated : Feb 21, 2022, 6:58 pm IST
SHARE ARTICLE
Sonu Sood
Sonu Sood

ਗੱਡੀ ਜ਼ਬਤ ਹੁੰਦੇ ਹੀ ਬਾਲੀਵੁੱਡ ਸਟਾਰ ਦੱਖਣੀ ਅਫਰੀਕਾ ਲਈ ਰਵਾਨਾ ਹੋ ਗਏ ਸੀ

ਚੰਡੀਗੜ੍ਹ -  ਬਾਲੀਵੁੱਡ ਸਟਾਰ ਸੋਨੂੰ ਸੂਦ 'ਤੇ ਪੰਜਾਬ ਵਿਚ ਮਾਮਲਾ ਦਰਜ ਹੋਇਆ ਹੈ। ਚੋਣ ਕਮਿਸ਼ਨ ਨੇ ਕੱਲ੍ਹ ਉਨ੍ਹਾਂ ਦੀ ਗੱਡੀ ਜ਼ਬਤ ਕਰ ਲਈ ਸੀ। ਜਿਸ ਤੋਂ ਬਾਅਦ ਅੱਜ ਉਹਨਾਂ ਦੇ ਖਿਲਾਫ ਥਾਣਾ ਸਦਰ ਮੋਗਾ ਵਿਖੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ 'ਚ 188 ਆਈ.ਪੀ.ਸੀ. ਦਾ ਮਾਮਲਾ ਦਰਜ ਕੀਤਾ ਗਿਆ ਹੈ। ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਕਾਰ 'ਚ ਉਸ ਦੇ ਨਾਲ ਮੁੰਬਈ ਦੇ ਕੁਝ ਲੋਕ ਵੀ ਘੁੰਮ ਰਹੇ ਸਨ। 

Sonu SoodSonu Sood

ਚੋਣ ਨਿਯਮਾਂ ਅਨੁਸਾਰ ਪੋਲਿੰਗ ਸ਼ੁਰੂ ਹੋਣ ਤੋਂ 48 ਘੰਟੇ ਪਹਿਲਾਂ ਬਾਹਰੀ ਲੋਕ ਸੂਬੇ ਵਿਚ ਨਹੀਂ ਰਹਿ ਸਕਦੇ ਸੀ। ਇਸ ਦੇ ਨਾਲ ਹੀ ਚੋਣ ਕਮਿਸ਼ਨ ਦੀ ਕਾਰਵਾਈ ਤੋਂ ਬਾਅਦ ਸੋਨੂੰ ਸੂਦ ਐਤਵਾਰ ਸ਼ਾਮ ਨੂੰ ਹੀ ਦੱਖਣੀ ਅਫਰੀਕਾ ਲਈ ਰਵਾਨਾ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਉੱਥੇ ਉਨ੍ਹਾਂ ਦੀਆਂ ਕੁਝ ਫਿਲਮਾਂ ਦੀ ਸ਼ੂਟਿੰਗ ਹੋ ਰਹੀ ਹੈ। ਚੋਣ ਡਿਊਟੀ 'ਤੇ ਤਾਇਨਾਤ ਪੁਲਿਸ ਅਧਿਕਾਰੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸੋਨੂੰ ਸੂਦ ਮੋਗਾ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜ ਰਹੀ ਭੈਣ ਮਾਲਵਿਕਾ ਸੂਦ ਲਈ ਚੋਣ ਪ੍ਰਚਾਰ ਕਰ ਰਹੇ ਸਨ।

Sonu SoodSonu Sood

ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਸੋਨੂੰ ਸੂਦ ਲੰਡੇ ਕੇ ਦੇ ਇਕ ਪੋਲਿੰਗ ਬੂਥ ਦੇ ਬਾਹਰ ਐਂਡੇਵਰ ਕਾਰ 'ਚ ਸੀ। ਮੁੰਬਈ ਦੇ ਕੁਝ ਲੋਕ ਵੀ ਉਨ੍ਹਾਂ ਦੇ ਨਾਲ ਸਨ। ਪੁਲਿਸ ਦਾ ਕਹਿਣਾ ਹੈ ਕਿ ਉਹ ਵੋਟਰਾਂ ਨੂੰ ਪ੍ਰਭਾਵਿਤ ਕਰ ਰਹੇ ਸਨ। ਹਾਲਾਂਕਿ ਸੋਨੂੰ ਸੂਦ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਵੋਟਾਂ ਖਰੀਦ ਰਹੇ ਸਨ। ਉਹ ਸਿਰਫ ਸਮਰਥਕਾਂ ਤੋਂ ਰਿਪੋਰਟ ਲੈਣ ਗਏ ਸਨ। ਪੁਲਿਸ ਨੂੰ ਸੋਨੂੰ ਸੂਦ ਵੱਲੋਂ ਵਰਤੀ ਜਾ ਰਹੀ ਐਂਡੇਵਰ ਦਾ ਰਿਕਾਰਡ ਵੀ ਮਿਲਿਆ ਹੈ। ਇਸ 'ਚ ਪਤਾ ਲੱਗਾ ਕਿ ਇਹ ਕਾਰ ਸੋਨੂੰ ਸੂਦ ਜਾਂ ਉਸ ਦੇ ਕਿਸੇ ਪਰਿਵਾਰਕ ਮੈਂਬਰ ਦੇ ਨਾਂ 'ਤੇ ਨਹੀਂ ਹੈ।

file photo  

ਇਹ ਕਾਰ ਹਰਵਿੰਦਰ ਸਿੰਘ ਵਾਸੀ ਦੱਤ ਰੋਡ ਮੋਗਾ ਦੇ ਨਾਂ 'ਤੇ ਹੈ। ਇਹ ਵੀ ਚਰਚਾ ਹੈ ਕਿ ਸੋਨੂੰ ਸੂਦ ਮੋਗਾ ਆ ਕੇ ਇਸ ਕਾਰ ਦੀ ਵਰਤੋਂ ਕਰਦੇ ਹਨ। ਇਹ ਕਾਰ ਅਕਸਰ ਉਸ ਦੇ ਘਰ ਵੀ ਖੜ੍ਹੀ ਹੁੰਦੀ ਸੀ। ਪੁਲਿਸ ਇਸ ਐਂਗਲ ਤੋਂ ਵੀ ਜਾਂਚ ਕਰ ਰਹੀ ਹੈ ਕਿ ਸੋਨੂੰ ਕਿਸੇ ਹੋਰ ਦੇ ਨਾਮ 'ਤੇ ਰਜਿਸਟਰਡ ਕਾਰ ਕਿਉਂ ਵਰਤ ਰਹੇ ਸੀ?

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement