ਸਮਾਜਿਕ ਕਾਰਜਕਰਤਾ ਵਕੀਲ ਚੱਢਾ ਨੇ ਗਵਰਨਰ, ਮੁੱਖ ਮੰਤਰੀ, ਸਪੀਕਰ ਅਤੇ ਪਾਰਟੀਆਂ ਨੂੰ ਲਿਖੇ ਪੱਤਰ
Published : Feb 21, 2019, 1:31 pm IST
Updated : Feb 21, 2019, 1:58 pm IST
SHARE ARTICLE
Advocate
Advocate

ਪੰਜਾਬ  ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਚ ਲੋਕ ਮੁੱਦਿਆਂ ਤੇ ਚਰਚਾ ਕਰਵਾਉਣ ਦੀ ਬਜਾਏ ਇਨ੍ਹਾਂ ਨੂੰ ਗੈਰ ਸੰਵਿਧਾਨਿਕ ਤਰੀਕੇ ਨਾਲ ਵਿਧਾਨ ਸਭਾ ਦੇ  ਕਾਰਵਾਈ...

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਪੰਜਾਬ  ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਚ ਲੋਕ ਮੁੱਦਿਆਂ ਤੇ ਚਰਚਾ ਕਰਵਾਉਣ ਦੀ ਬਜਾਏ ਇਨ੍ਹਾਂ ਨੂੰ ਗੈਰ ਸੰਵਿਧਾਨਿਕ ਤਰੀਕੇ ਨਾਲ ਵਿਧਾਨ ਸਭਾ ਦੇ  ਕਾਰਵਾਈ  ਤੋਂ ਹੀ ਹਟਾਇਆ ਜਾ ਰਿਹਾ ਹੈ। ਇਸ ਸੰਬੰਧੀ ਗਵਰਨਰ , ਮੁੱਖ ਮੰਤਰੀ , ਸਪੀਕਰ, ਅਤੇ ਸਾਰੀਆਂ ਪਾਰਟੀਆਂ ਦੇ ਮੁਖੀਆਂ ਨੂੰ ਲਿਖੇ ਪੱਤਰ ਚ ਸਮਾਜਿਕ ਕਾਰਜਕਰਤਾ ਵਕੀਲ ਦਿਨੇਸ਼ ਚੱਢਾ ਨੇ ਲਿਖਿਆ ਕਿ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵਿਧਾਨ ਸਭਾ ਚ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੂੰ ਤਸਕਰ ਕਿਹਾ ਪਰ ਇਸ ਸੰਬੰਧੀ ਚਰਚਾ ਕਰਵਾਕੇ ਕਾਰਵਾਈ ਕਰਨ ਦੀ ਬਜਾਏ ਸਿੱਧੂ ਦੇ ਸ਼ਬਦਾਂ ਨੂੰ ਹੀ ਵਿਧਾਨ ਸਭਾ ਦੀ ਕਾਰਵਾਈ ਤੋਂ ਹਟਾ ਦਿੱਤਾ ਗਿਆ।

ਨਸ਼ੇ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਹਨ ਪਰ ਨਸ਼ਿਆਂ ਬਾਰੇ ਗੰਭੀਰ ਤੱਥ ਵਿਧਾਨ ਸਭਾ 'ਚ ਆਉਣ ਦੇ ਬਾਵਜੂਦ , ਢੁਕਵੀਂ ਕਾਰਵਾਈ ਕਰਨ ਦੀ ਬਜਾਏ ,ਤੱਥਾਂ ਨੂੰ ਕਾਰਵਾਈ ਤੋਂ ਹਟਾਉਣਾ ਲੋਕਾਂ ਨਾਲ ਧੋਖਾ ਹੈ। ਚੱਢਾ ਨੇ ਆਪਣੇ ਪੱਤਰ ਚ ਲਿਖਿਆ ਹੈ ਕਿ ਇੱਕ ਪਾਸੇ  ਜਿਲਿਆਂ ਵਾਲੇ ਬਾਗ ਦੇ ਸਾਕੇ  ਸੰਬੰਧੀ ਬਰਤਾਨੀਆ ਸਰਕਾਰ ਤੋਂ ਮਾਫੀ ਲਈ ਵਿਧਾਨ ਸਭਾ ਨੇ ਮਤਾ ਪਾਸ ਕੀਤਾ ਪਰ ਦੂਜੇ ਪਾਸੇ ਐਮਐਲਏ ਕੁਲਜੀਤ ਸਿੰਘ ਨਾਗਰਾ, ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਐਮਐਲਏ ਦਰਸ਼ਨ ਸਿੰਘ ਬਰਾੜ ਵਲੋਂ ਮਜੀਠੀਆ ਪਰਵਾਰ ਵੱਲੋਂ ਜਨਰਲ ਡਾਇਰ ਦੇ ਸਨਮਾਨ ਚ ਡਿਨਰ ਕਰਨ ,

ਸਿਰੋਪਾਓ ਦੇਣ ਅਤੇ ਅੰਗਰੇਜਾਂ ਦੇ ਪਿੱਠੂ ਹੋਣ ਕਰਕੇ ਉਨ੍ਹਾਂ  ਨੂੰ ਖਿਤਾਬ ਦੇਣ ਦੇ ਮੁੱਦੇ ਨੂੰ ਕਾਰਵਾਈ ਤੋਂ ਹੀ ਹਟਾ ਦਿੱਤਾ ਗਿਆ। ਇਥੇ ਹੀ ਬੱਸ ਨਹੀਂ ਆਪ ਐਮਐਲਏ ਰੁਪਿੰਦਰ ਕੌਰ ਰੂਬੀ ਵਲੋਂ ਧਰਨਾ ਦੇ ਰਹੀਆਂ ਅਧਿਆਪਕਾਂਵਾਂ ਦੇ ਸਿਰਾਂ ਤੋਂ ਚੁੰਨੀਆਂ ਉਤਾਰਨ ਦੇ ਮੁੱਦੇ ਨੂੰ ਵੀ ਕਾਰਵਾਈ ਤੋਂ ਹਟਾ ਦਿੱਤਾ ਗਿਆ। ਚੱਢਾ ਨੇ ਕਿਹਾ ਕਿ ਵਿਧਾਨ ਸਭਾ ਦੀ ਕਾਰਵਾਈ ਲੋਕਾਂ ਦੇ ਪੈਸੇ ਨਾਲ ਚਲਦੀ ਹੈ ਅਤੇ ਬੋਲਣ ਵਾਲੇ ਮੈਂਬਰਾਂ ਨੂੰ ਭੱਤੇ ਵੀ ਲੋਕਾਂ ਦੇ ਪੈਸੇ ਚੋਂ ਦਿੱਤੇ ਜਾਂਦੇ ਹਨ ਪਰ ਜੇਕਰ ਇਸ ਤਰ੍ਹਾਂ ਲੋਕਾਂ ਦੇ ਮੁੱਦਿਆਂ ਨੂੰ ਵਿਧਾਨ ਸਭਾ ਦੀ ਕਾਰਵਾਈ ਚੋਂ ਵੀ ਹਟਾਇਆ ਗਿਆ ਤਾਂ ਲੋਕਾਂ ਦੀ ਆਵਾਜ਼ ਕਿਸ ਥਾਂ ਤੇ ਚੁੱਕੀ ਜਾਵੇਗੀ।

ਉਨ੍ਹਾਂ ਕਿਹਾ ਕਿਹਾ ਕਿ ਕਨੂੰਨ ਦੇ ਅਨੁਸਾਰ ਸਪੀਕਰ ਸਿਰਫ ਤਾਂ ਹੀ ਸ਼ਬਦਾਂ ਨੂੰ ਕਾਰਵਾਈ ਤੋਂ ਹਟਾ ਸਕਦਾ ਹੈ ਜੇਕਰ ਸ਼ਬਦ ਅਪਮਾਨਜਨਕ, ਅਸ਼ਲੀਲ, ਅਸੰਵੇਦਨਸ਼ੀਲ, ਗੈਰ ਸੰਸਦੀ ਹੋਣ 'ਤੇ  ਲੋਕ ਮੁੱਦਿਆਂ, ਗੰਭੀਰ ਦੋਸ਼ਾਂ, ਇਤਿਹਾਸਿਕ ਤੱਥਾਂ ਨੂੰ ਕਾਰਵਾਈ ਤੋਂ ਹਟਾਉਣਾ ਵਾਜਿਬ ਨਹੀਂ ਹੈਂ। ਉਨ੍ਹਾਂ ਕਿਹਾ  ਕਿ ਇਨਾ ਸ਼ਬਦਾਂ ਨੂੰ ਮੁੜ ਤੋਂ ਕਾਰਵਾਈ ਚ ਸ਼ਾਮਲ ਕਰਨਾ ਚਾਹੀਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement