ਰੇਲਗੱਡੀ ਦੀ ਲਪੇਟ 'ਚ ਆਏ 2 ਨੌਜਵਾਨ, ਇਕ ਦੀ ਮੌਤ, ਦੂਜੇ ਦਾ ਹੱਥ ਕੱਟ ਕੇ ਰੇਲਵੇ ਟਰੈਕ 'ਤੇ ਡਿੱਗਿਆ
Published : Dec 20, 2022, 6:41 pm IST
Updated : Dec 20, 2022, 6:42 pm IST
SHARE ARTICLE
File Photo
File Photo

ਆਸਪਾਸ ਦੇ ਲੋਕਾਂ ਨੇ ਮ੍ਰਿਤਕ ਦੀ ਪਛਾਣ ਕੀਤੀ ਅਤੇ ਘਟਨਾ ਬਾਰੇ ਉਸ ਦੇ ਭਰਾ ਨੂੰ ਸੂਚਿਤ ਕੀਤਾ ਗਿਆ। 

 

ਲੁਧਿਆਣਾ - ਪੰਜਾਬ ਦੇ ਲੁਧਿਆਣਾ 'ਚ ਫ਼ਿਰੋਜ਼ਪੁਰ ਰੇਲਵੇ ਲਾਈਨ ਅਬਦੁੱਲਾਪੁਰ ਫਾਟਕ 'ਤੇ ਦੋ ਨੌਜਵਾਨ ਰੇਲਗੱਡੀ ਹੇਠਾਂ ਆ ਗਏ। ਜਿਸ 'ਚ ਇਕ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਦਾ ਹੱਥ ਕੱਟ ਕੇ ਰੇਲਵੇ ਟਰੈਕ 'ਤੇ ਡਿੱਗ ਗਿਆ। ਰੇਲਵੇ ਲਾਈਨ 'ਤੇ ਰੌਲਾ ਪੈਣ ਤੋਂ ਬਾਅਦ ਲੋਕ ਤੁਰੰਤ ਪਹੁੰਚੇ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।

ਇਹ ਹਾਦਸਾ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਕੁਝ ਕਿਲੋਮੀਟਰ ਦੂਰ ਵਾਪਰਿਆ। ਹਾਦਸੇ ਕਾਰਨ ਰੇਲਗੱਡੀ ਕਰੀਬ 45 ਮਿੰਟ ਰੁਕੀ ਰਹੀ। ਲੋਕੋ ਪਾਇਲਟ ਨੇ ਤੁਰੰਤ ਇਸ ਦੀ ਸੂਚਨਾ ਅਧਿਕਾਰੀਆਂ ਨੂੰ ਦਿੱਤੀ। ਜਿਸ ਤੋਂ ਬਾਅਦ ਆਰਪੀਐਫ ਅਤੇ ਜੀਆਰਪੀ ਦੇ ਜਵਾਨ ਮੌਕੇ 'ਤੇ ਪਹੁੰਚ ਗਏ। ਮ੍ਰਿਤਕ ਦੀ ਪਛਾਣ ਰੋਹਿਤ ਕੁਮਾਰ ਵਜੋਂ ਹੋਈ ਹੈ। ਜ਼ਖਮੀ ਦਾ ਨਾਂ ਰਵੀ ਸ਼ੰਕਰ ਹੈ। ਰਵੀਸ਼ੰਕਰ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਹੈ। ਘਟਨਾ ਤੋਂ ਬਾਅਦ ਮੌਕੇ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ, ਜਿਸ ਤੋਂ ਬਾਅਦ ਪੁਲਿਸ ਨੇ ਲੋਕਾਂ ਨੂੰ ਪਾਸੇ ਕਰ ਦਿੱਤਾ। 

ਹਾਦਸੇ 'ਚ ਮਾਰੇ ਗਏ ਰੋਹਿਤ ਅਤੇ ਜ਼ਖਮੀ ਰਵੀ ਦੋਵੇਂ ਉੱਤਰ ਪ੍ਰਦੇਸ਼ ਦੇ ਉਨਾਓ ਪਿੰਡ ਦੇ ਰਹਿਣ ਵਾਲੇ ਹਨ। ਉਹ ਲੁਧਿਆਣਾ ਦੀ ਅਬਦੁੱਲਾਪੁਰ ਬਸਤੀ ਵਿਚ ਰਹਿੰਦਾ ਸੀ। ਦੋਵੇਂ ਖਾਣਾ ਖਾਣ ਲਈ ਕਮਰੇ 'ਚ ਜਾ ਰਹੇ ਸਨ ਕਿ ਅਚਾਨਕ ਟਰੇਨ ਦੀ ਲਪੇਟ 'ਚ ਆ ਗਏ। ਆਸਪਾਸ ਦੇ ਲੋਕਾਂ ਨੇ ਮ੍ਰਿਤਕ ਦੀ ਪਛਾਣ ਕੀਤੀ ਅਤੇ ਘਟਨਾ ਬਾਰੇ ਉਸ ਦੇ ਭਰਾ ਨੂੰ ਸੂਚਿਤ ਕੀਤਾ ਗਿਆ। 

ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਥਾਂ 'ਤੇ ਹਰ ਰੋਜ਼ ਰੇਲ ਹਾਦਸੇ ਵਾਪਰਦੇ ਰਹਿੰਦੇ ਹਨ। ਇਹ ਹਾਦਸਾ ਲੋਕਾਂ ਦੀ ਅਣਗਹਿਲੀ ਕਾਰਨ ਵਾਪਰਿਆ ਹੈ। ਕੰਨਾਂ ਵਿੱਚ ਹੈੱਡਫੋਨ ਲਗਾਉਣ ਜਾਂ ਜਲਦਬਾਜ਼ੀ ਵਿਚ ਰੇਲਵੇ ਟਰੈਕ ਪਾਰ ਕਰਨ ਕਾਰਨ ਅਜਿਹੇ ਹਾਦਸੇ ਅਕਸਰ ਵਾਪਰਦੇ ਹਨ। ਇਸ ਦੇ ਨਾਲ ਹੀ ਕੁਝ ਨਸ਼ੇੜੀ ਵੀ ਅਕਸਰ ਰੇਲਵੇ ਟਰੈਕ 'ਤੇ ਡੇਰੇ ਲਾ ਲੈਂਦੇ ਹਨ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement